ਪੰਜਾਬੀ ਬਾਪੂ ਨੇ ਤਿਆਰ ਕਰ ਦਿੱਤੀ ਇੰਨੀ ਘੈਂਟ ਕਾਰ, ਵੱਡੇ ਵੱਡੇ ਅਮੀਰਾਂ ਕੋਲ ਵੀ ਅਜਿਹੀ ਕਾਰ ਨਹੀਂ ਹੋਣੀ

ਜਦੋਂ ਮਨੁੱਖ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਉਸ ਦੀ ਖੋਜ ਕਰਦਾ ਹੈ। ਇਸ ਤਰ੍ਹਾਂ ਹੀ ਜਦੋਂ ਹੁਣ ਮਹਿੰਗਾਈ ਵਧ ਰਹੀ ਹੈ ਤਾਂ ਹਰ ਆਦਮੀ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਖਰਚਾ ਘਟਾਇਆ ਜਾ ਸਕੇ। ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਡੀਜ਼ਲ ਪੈਟਰੋਲ ਬਹੁਤ ਮਹਿੰਗਾ ਹੋ ਗਿਆ ਹੈ। ਜਿਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਡੀਜ਼ਲ ਪੈਟਰੋਲ ਦਾ ਕੋਈ ਬਦਲ ਲੱਭਿਆ ਜਾਵੇ। ਇਸ ਪਾਸੇ ਬਠਿੰਡਾ ਦੇ ਬਜ਼ੁਰਗ ਵਿਅਕਤੀ ਜਸਪਾਲ ਸਿੰਘ ਨੇ ਵੱਡਾ ਹੰਭਲਾ ਮਾਰਿਆ ਹੈ।

ਉਹ ਵੈਸੇ ਤਾਂ ਡੈਂਟਿੰਗ ਪੇਂਟਿੰਗ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਨੇ ਬੈਟਰੀ ਤੇ ਚੱਲਣ ਵਾਲੀ ਇੱਕ ਕਾਰ ਤਿਆਰ ਕੀਤੀ ਹੈ। ਇਸ ਕਾਰ ਨੂੰ ਜੋ ਦਿੱਖ ਦਿੱਤੀ ਗਈ ਹੈ, ਉਹ ਫਰਾਂਸ ਦੀ 1942 ਮਾਡਲ ਦੀ ਇਕ ਕਾਰ ਦੀ ਹੈ। ਉਨ੍ਹਾਂ ਨੇ ਲਗਪਗ ਡੇਢ ਮਹੀਨੇ ਵਿੱਚ ਇਹ ਕਾਰ ਤਿਆਰ ਕੀਤੀ ਹੈ। ਇਸ ਕਾਰ ਦੀ ਕੀਮਤ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਵਿੱਚ ਕੁੱਲ 4 ਵਿਅਕਤੀਆਂ ਦੇ ਬੈਠਣ ਦੀ ਥਾਂ ਹੈ। ਦੇਖਣ ਤੇ ਪਤਾ ਲੱਗਦਾ ਹੈ ਕਿ ਇਸ ਕਾਰ ਵਿੱਚ 4 ਵੱਡੀਆਂ ਬੈਟਰੀਆਂ ਲਗਾਈਆਂ ਗਈਆਂ ਹਨ।

ਜਿਨ੍ਹਾਂ ਵਿੱਚੋਂ 2 ਅੱਗੇ ਹਨ ਅਤੇ 2 ਪਿੱਛੇ। ਇਸ ਕਾਰ ਵਿੱਚ ਸੀਟਾਂ ਅਤੇ ਸਟੇਰਿੰਗ ਮਾਰੂਤੀ ਕਾਰ ਦੇ ਵਰਤੇ ਗਏ ਹਨ ਜਦਕਿ ਟਾਇਰ ਬੁਲਟ ਮੋਟਰਸਾਈਕਲ ਦੇ ਲਗਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਕਾਰ 8 ਘੰਟੇ ਵਿੱਚ ਚਾਰਜ ਹੋ ਜਾਂਦੀ ਹੈ ਅਤੇ 80 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਜੇਕਰ ਗੱਡੀ ਲੋਕਲ ਚਲਾਉਣੀ ਹੋਵੇ ਤਾਂ 2-3 ਦਿਨ ਚਾਰਜ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ। ਚਾਰਜ ਕਰਨ ਲਈ 3 ਯੂਨਿਟ ਬਿਜਲੀ ਦੀ ਜ਼ਰੂਰਤ ਪੈਂਦੀ ਹੈ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਸਫ਼ਰ ਬਹੁਤ ਸਸਤਾ ਪੈਂਦਾ ਹੈ। ਜਸਪਾਲ ਸਿੰਘ ਨੂੰ ਕੈਲੀਫੋਰਨੀਆ, ਕੈਨੇਡਾ, ਸੰਗਰੂਰ, ਹੁਸ਼ਿਆਰਪੁਰ, ਡੱਬਵਾਲੀ ਅਤੇ ਨਾਭਾ ਤੋਂ ਇਸ ਕਾਰ ਦੇ ਆਰਡਰ ਮਿਲ ਰਹੇ ਹਨ। ਕਈ ਪਾਸੇ ਤੋਂ ਜਸਪਾਲ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ। ਜਾਣਕਾਰੀ ਮਿਲੀ ਹੈ ਕਿ ਭਵਿੱਖ ਵਿੱਚ ਜਸਪਾਲ ਸਿੰਘ ਅੰਗਹੀਣ ਵਿਅਕਤੀਆਂ ਲਈ ਸਕੂਟਰੀ ਬਣਾਉਣਾ ਚਾਹੁੰਦੇ ਹਨ। ਇਸ ਸਕੂਟਰੀ ਨੂੰ ਬਾਡੀ ਲਗਾਈ ਜਾਵੇਗੀ।

Leave a Reply

Your email address will not be published. Required fields are marked *