ਕੰਮਵਾਲੀ ਨੇ ਆ ਕੇ ਖੋਲਿਆ ਦਰਵਾਜਾ ਤਾਂ ਉੱਡ ਗਏ ਹੋਸ਼, 70 ਸਾਲਾ ਬਜ਼ੁਰਗ ਨਾਲ ਕੌਣ ਕਰ ਗਿਆ ਇਨ੍ਹਾਂ ਵੱਡਾ ਕਾਂਡ

ਸੁਲਤਾਨਪੁਰ ਲੋਧੀ ਵਿੱਚ ਰਹਿਣ ਵਾਲੀ ਸਰੋਜ ਧੀਰ ਨਾਮ ਦੀ ਲਗਭਗ 70 ਸਾਲ ਦੀ ਇਕ ਬਜ਼ੁਰਗ ਔਰਤ ਦੀ ਭੇਤਭਰੀ ਹਾਲਤ ਵਿੱਚ ਘਰ ਅੰਦਰੋਂ ਮ੍ਰਿਤਕ ਦੇਹ ਮਿਲੀ ਹੈ। ਉਸ ਦੇ ਚਿਹਰੇ ਤੇ ਨਿਸ਼ਾਨ ਦੇਖੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮਿ੍ਤਕਾ ਸਰੋਜ ਧੀਰ 10-11 ਸਾਲ ਪਹਿਲਾਂ ਸਿਹਤ ਵਿਭਾਗ ਵਿੱਚੋਂ ਸੇਵਾਮੁਕਤ ਹੋਈ ਸੀ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸ਼ਹਿਰੀ ਪ੍ਰਧਾਨ ਸੁਨੀਤਾ ਧੀਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਸਰੋਜ ਰਾਣੀ ਧੀਰ ਲੰਬੇ ਸਮੇਂ ਤੋਂ ਇੱਥੇ ਇਕੱਲੀ ਰਹਿ ਰਹੀ ਸੀ।

ਜਦੋਂ ਕੰਮ ਵਾਲੀ ਔਰਤ ਕੰਮ ਤੇ ਆਈ ਤਾਂ ਸਰੋਜ ਰਾਣੀ ਦੇ ਨਾਂ ਬੋਲਣ ਤੇ ਕੰਮ ਵਾਲੀ ਨੇ ਮੁਹੱਲੇ ਵਾਲਿਆਂ ਨੂੰ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਫੋਨ ਕੀਤਾ। ਸੁਨੀਤਾ ਧੀਰ ਦਾ ਕਹਿਣਾ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਮਿ੍ਤਕਾ ਇੱਕ ਦਿਨ ਪਹਿਲਾਂ 7 ਵਜੇ ਠੀਕ ਠਾਕ ਸੀ ਅਤੇ ਮੰਦਰ ਗਈ ਸੀ। ਮ੍ਰਿਤਕਾ ਦੇ ਭਾਣਜੇ ਸੁਖਵੀਰ ਚੰਦਰ ਸੋਨੀ ਨੇ ਦੱਸਿਆ ਹੈ ਕਿ ਉਹ ਜਲੰਧਰ ਰਹਿੰਦੇ ਹਨ। ਉਨ੍ਹਾਂ ਨੂੰ ਫੋਨ ਤੇ ਘਟਨਾ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਚਿਹਰੇ ਤੇ ਨਿਸ਼ਾਨ ਸਨ।

ਉੱਪਰ ਗੀਤਾ ਨਾਲ ਚੱਪਲ ਪਈ ਹੈ। ਗੁਆਂਢੀਆਂ ਦੇ ਸੀ.ਸੀ.ਟੀ.ਵੀ ਵਿਚ 2 ਵਿਅਕਤੀ ਘਰ ਦੇ ਅੰਦਰੋਂ ਨਿਕਲਦੇ ਨਜ਼ਰ ਆਉਂਦੇ ਹਨ। ਸੁਖਵੀਰ ਚੰਦਰ ਦਾ ਕਹਿਣਾ ਹੈ ਕਿ ਮ੍ਰਿਤਕਾ ਦਾ ਕਿਸੇ ਰਿਸ਼ਤੇਦਾਰ ਨਾਲ ਜਾਇਦਾਦ ਦਾ ਵਿਵਾਦ ਵੀ ਸੀ। ਇਸ ਤੋਂ ਬਿਨਾਂ ਉਸ ਨੇ ਕਿਸੇ ਤੋਂ ਪੈਸੇ ਵੀ ਲੈਣੇ ਸਨ। ਉਨ੍ਹਾਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਘਰ ਵਿੱਚ ਕੰਮ ਕਰਨ ਵਾਲੀ ਰੇਨੂੰ ਨੇ ਦੱਸਿਆ ਹੈ ਕਿ ਜਦੋਂ ਉਹ ਆਈ ਤਾਂ ਦਰਵਾਜ਼ਾ ਬੰਦ ਸੀ। ਦਰਵਾਜ਼ਾ ਨਾ ਖੋਲ੍ਹੇ ਜਾਣ ਤੇ ਉਸ ਨੇ ਗੁਆਂਢੀਆਂ ਨੂੰ ਬੁਲਾਇਆ ਅਤੇ ਫਿਰ ਪੁਲੀਸ ਨੂੰ ਇਤਲਾਹ ਕੀਤੀ ਗਈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਰੋਜ ਨਾਮ ਦੀ ਔਰਤ ਇੱਥੇ ਇਕੱਲੀ ਰਹਿੰਦੀ ਸੀ। ਉਹ ਸਿਹਤ ਵਿਭਾਗ ਵਿੱਚੋਂ 10-11 ਸਾਲ ਪਹਿਲਾਂ ਸੇਵਾਮੁਕਤ ਹੋਈ ਸੀ। ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕੋਈ ਔਰਤ ਕਹਿ ਰਹੀ ਹੈ ਕਿ ਸਰੋਜ ਦਿਲ ਦੇ ਦੌਰੇ ਨਾਲ ਸੰਬੰਧਤ ਦਵਾਈ ਖਾਂਦੀ ਸੀ। ਹੋ ਸਕਦਾ ਹੈ ਉਹ ਡਿੱਗ ਗਈ ਹੋਵੇ। ਅੰਦਰ ਪੂਜਾ ਘਰ ਵੀ ਬਣਿਆ ਹੋਇਆ ਹੈ। ਘਰ ਦਾ ਕੋਈ ਸਾਮਾਨ ਨਹੀਂ ਛੇੜਿਆ ਗਿਆ। ਉਸ ਦਾ ਮੋਬਾਇਲ ਅਤੇ ਪਰਸ ਵੀ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੈਮਰੇ ਚੈੱਕ ਕਰ ਰਹੇ ਹਨ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਹੈ।

Leave a Reply

Your email address will not be published. Required fields are marked *