ਪਤੀ ਪਤਨੀ ਜਦੋਂ ਆਏ ਵਾਪਿਸ ਤਾਂ ਘਰ ਅੰਦਰਲਾ ਹਾਲ ਦੇਖ ਪੈਰਾਂ ਹੇਠੋ ਨਿਕਲ ਗਈ ਜ਼ਮੀਨ

ਦਿਨ ਪ੍ਰਤੀ ਦਿਨ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਬਹੁਤ ਚੌਕਸ ਹੋ ਕੇ ਰਹਿਣਾ ਪੈ ਰਿਹਾ ਹੈ। ਚੋਰੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅੰਮ੍ਰਿਤਸਰ ਦੇ ਲਾਰੰਸ ਰੋਡ ਸਥਿਤ ਬ੍ਰਹਮ ਨਗਰ ਦੀ ਇਕ ਕੋਠੀ ਵਿਚ ਚੋਰਾਂ ਦੁਆਰਾ ਚੋਰੀ ਕੀਤੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਕੋਠੀ ਦਾ ਮਾਲਕ ਅਸ਼ੋਕ ਕੁਮਾਰ ਮਹਿਰਾ ਆਪਣੇ ਪਰਿਵਾਰ ਸਮੇਤ ਆਪਣੀ ਧੀ ਕੋਲ ਬੰਗਲੌਰ ਗਿਆ ਹੋਇਆ ਸੀ। ਘਰ ਨੂੰ ਤਾਲਾ ਲੱਗਾ ਹੋਇਆ ਸੀ।

ਅਸ਼ੋਕ ਕੁਮਾਰ ਦੇ ਇਕ ਰਿਸ਼ਤੇਦਾਰ ਸਤੀਸ਼ ਭਾਟੀਆ ਨੇ ਦੱਸਿਆ ਹੈ ਕਿ ਅਸ਼ੋਕ ਕੁਮਾਰ ਦੁਆਰਾ ਕੋਠੀ ਦੀ ਦੇਖ ਰੇਖ ਲਈ ਇੱਕ ਚਾਬੀ ਉਨ੍ਹਾਂ ਨੂੰ ਦਿੱਤੀ ਗਈ ਸੀ ਅਤੇ ਦੂਸਰੀ ਚਾਬੀ ਉਨ੍ਹਾਂ ਨੇ ਆਪਣੀ ਨੌਕਰਾਣੀ ਨੂੰ ਦਿੱਤੀ ਹੋਈ ਸੀ। ਸਤੀਸ਼ ਦੇ ਦੱਸਣ ਮੁਤਾਬਕ ਚੋਰੀ ਦੀ ਇਤਲਾਹ ਮਿਲਣ ਤੇ ਉਹ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਟੁੱਟੀਆਂ ਹੋਈਆਂ ਸਨ।

ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਤੱਕ ਉਤਾਰ ਲਈਆਂ ਗਈਆਂ। ਇਸ ਤਰ੍ਹਾਂ ਲੱਗਦਾ ਹੈ ਕਿ ਚੋਰਾਂ ਨੇ ਬੜੀ ਤਸੱਲੀ ਨਾਲ ਘਟਨਾ ਨੂੰ ਅੰਜਾਮ ਦਿੱਤਾ ਹੈ। ਸਤੀਸ਼ ਦਾ ਕਹਿਣਾ ਹੈ ਕਿ ਨੁਕਸਾਨ ਦਾ ਵੇਰਵਾ ਤਾਂ ਅਸ਼ੋਕ ਕੁਮਾਰ ਦੇ ਆਉਣ ਤੇ ਹੀ ਪਤਾ ਲੱਗੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਨੌਕਰਾਣੀ ਦਾ ਪੁੱਤਰ ਸਫ਼ਾਈ ਕਰਨ ਆਇਆ ਸੀ ਪਰ ਅੱਗੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਨੂੰ ਜਾਪਦਾ ਹੈ ਕਿ ਚੋਰ ਵੱਡਾ ਨੁਕਸਾਨ ਕਰ ਗਏ ਹਨ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਬ੍ਰਹਮ ਨਗਰ ਵਿਖੇ 12 ਨੰਬਰ ਕੋਠੀ ਵਿਚ ਚੋਰੀ ਹੋਣ ਦੀ ਇਤਲਾਹ ਮਿਲੀ ਸੀ। ਕੋਠੀ ਦਾ ਮਾਲਕ ਅਸ਼ੋਕ ਕੁਮਾਰ ਮਹਿਰਾ 30 ਜੁਲਾਈ ਤੋਂ ਆਪਣੀ ਧੀ ਕੋਲ ਬੰਗਲੌਰ ਗਿਆ ਹੋਇਆ ਹੈ। ਉਨ੍ਹਾਂ ਨੇ ਕੋਠੀ ਦੀ ਇੱਕ ਚਾਬੀ ਨਿਗਰਾਨੀ ਲਈ ਆਪਣੇ ਰਿਸ਼ਤੇਦਾਰ ਸਤੀਸ਼ ਭਾਟੀਆ ਨੂੰ ਅਤੇ ਦੂਸਰੀ ਚਾਬੀ ਨੌਕਰਾਣੀ ਨੂੰ ਦਿੱਤੀ ਹੋਈ ਸੀ। ਇਹ ਲੋਕ ਕਦੇ ਕਦਾਈਂ ਸਫ਼ਾਈ ਕਰਨ ਆਉਂਦੇ ਸਨ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕੋਠੀ ਦੇ ਅੰਦਰ ਤੋਂ ਟੁੂਟੀਆਂ ਉਤਾਰ ਲਈਆਂ ਗਈਆਂ ਹਨ। ਪੁਲੀਸ ਨੇ ਫਿੰਗਰ ਪ੍ਰਿੰਟਸ ਲਏ ਹਨ। ਉਨ੍ਹਾਂ ਨੂੰ ਸਤੀਸ਼ ਵੱਲੋਂ ਬਿਆਨ ਨਹੀਂ ਦਿੱਤੇ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸਤੀਸ਼ ਦੇ ਦੱਸਣ ਮੁਤਾਬਕ ਅਸ਼ੋਕ ਕੁਮਾਰ ਵੱਲੋਂ ਮੌਕੇ ਤੇ ਪਹੁੰਚ ਕੇ ਘਰ ਦੀ ਜਾਂਚ ਕਰਨ ਤੋਂ ਬਾਅਦ ਹੀ ਬਿਆਨ ਦਿੱਤੇ ਜਾਣਗੇ। ਘਰ ਦਾ ਮਾਲਕ ਹੀ ਦੱਸ ਸਕਦਾ ਹੈ ਕਿ ਚੋਰੀ ਕੀ ਹੋਇਆ ਹੈ ? ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਦੂਰ ਨੇੜੇ ਦੇ ਸੀ.ਸੀ.ਟੀ.ਵੀ ਚੈੱਕ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *