ਬਿਗ ਬਾਸ ਦੇ ਫੈਨਸ ਲਈ ਵੱਡੀ ਮਾੜੀ ਖਬਰ, ਇਸ ਨਾਮੀ ਕਲਾਕਾਰ ਦੀ ਹੋਈ ਮੋਤ

ਤਾਜ਼ਾ ਖ਼ਬਰ ਟੀ.ਵੀ ਜਗਤ ਨਾਲ ਜੁੜੀ ਹੋਈ ਹੈ। ਜੋ ਕਿ ਇੱਕ ਮੰਦਭਾਗੀ ਖ਼ਬਰ ਹੈ। ਅਸਲ ਵਿੱਚ ਟੀ.ਵੀ ਸੀਰੀਅਲ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਉਮਰ ਇਸ ਸਮੇਂ 40 ਸਾਲ ਦੇ ਲਗਪਗ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਸਮੇਂ ਦਵਾਈ ਲੈ ਕੇ ਸੁੱਤੇ ਸਨ। ਸਵੇਰੇ ਉਨ੍ਹਾਂ ਦੀ ਦੁਬਾਰਾ ਅੱਖ ਨਹੀਂ ਖੁੱਲ੍ਹੀ। ਸਵੇਰੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ 9-25 ਵਜੇ ਉਨ੍ਹਾਂ ਨੂੰ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਲਿਜਾਂਦਾ ਗਿਆ।

ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਜਾਨ ਜਾਣ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਸਿਧਾਰਥ ਸ਼ੁਕਲਾ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰਸਕ ਹਨ। ਸਿਧਾਰਥ ਸ਼ੁਕਲਾ ਨੂੰ ਬਾਲਿਕਾ ਬਧੂ ਤੋਂ ਪ੍ਰਸਿੱਧੀ ਹਾਸਲ ਹੋਈ ਸੀ। ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੀਆਂ ਕਈ ਮਿਊਜ਼ਿਕ ਵੀਡਿਓਜ਼ ਬੜੀਆਂ ਮਸ਼ਹੂਰ ਹੋਈਆਂ ਅਤੇ ਇਹ ਦੋਵੇ ਸੋਸ਼ਲ ਮੀਡੀਆ ਤੇ ਵੀ ਅਕਵਿਟ ਰਹਿੰਦੇ ਸਨ।

ਸਿਧਾਰਥ ਸ਼ੁਕਲਾ ਨੇ 2014 ਵਿੱਚ ਵਰੁਣ ਥਰਨ ਅਤੇ ਆਲੀਆ ਭੱਟ ਦੀ ਫ਼ਿਲਮ ਵਿੱਚ ਵੀ ਕੰਮ ਕੀਤਾ ਸੀ। ਉਹ ਅਕਸਰ ਹੀ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਜੇ ਨਹੀਂ ਹੋਇਆ। ਪਰਿਵਾਰ ਅਤੇ ਹੋਰ ਸਬੰਧੀ ਹਸਪਤਾਲ ਵਿੱਚ ਮੌਜੂਦ ਹਨ। ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਸਿਧਾਰਥ ਸ਼ੁਕਲਾ ਲੋਕਾਂ ਦੇ ਬੁਹਤ ਹਰਮਨ ਪਿਆਰੇ ਅਦਾਕਾਰ ਸਨ। ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਟੀ.ਵੀ ਜਗਤ ਨੂੰ ਬੁਹਤ  ਘਾਟਾ ਪਿਆ ਹੈ ਅਤੇ ਹਰ ਪਾਸੇ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *