ਅਮਰੀਕਾ ਚ ਮਚੀ ਹਾਹਾਕਾਰ, ਇੰਨੀਆਂ ਮੋਤਾਂ ਨਾਲ ਹਿੱਲ ਗਿਆ ਅਮਰੀਕਾ

ਮਨੁੱਖ ਸ਼ੁਰੂ ਤੋਂ ਹੀ ਕੁਦਰਤੀ ਹਾਲਾਤਾਂ ਦਾ ਟਾਕਰਾ ਕਰਦਾ ਆ ਰਿਹਾ ਹੈ। ਮਨੁੱਖ ਨੂੰ ਹੜ੍ਹਾਂ, ਤੂਫਾਨ, ਭੁਚਾਲ ਅਤੇ ਅਸਮਾਨੀ ਬਿਜਲੀ ਵਰਗੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਗਿਆਨ ਦੇ ਸਹਾਰੇ ਮਨੁੱਖ ਨੇ ਆਪਣੇ ਲਈ ਇਹ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਪ੍ਰਾਪਤ ਕਰ ਲਈਆਂ ਹਨ ਪਰ ਕੁਦਰਤ ਨੂੰ ਵਿਗਿਆਨ ਨਜ਼ਰ ਅੰਦਾਜ਼ ਨਹੀਂ ਕਰ ਸਕਦੀ। ਅਮਰੀਕਾ ਨੂੰ ਵਿਸ਼ਵ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ।

ਅਮਰੀਕਾ ਨੇ ਵਿਗਿਆਨ ਦੇ ਨਜ਼ਰੀਏ ਤੋਂ ਬਹੁਤ ਤਰੱਕੀ ਕੀਤੀ ਹੈ ਪਰ ਅਮਰੀਕਾ ਵਿੱਚ ਆਏ ਇਡਾ ਤੂਫ਼ਾਨ ਨੇ ਇੱਥੇ ਹਲਚਲ ਮਚਾ ਦਿੱਤੀ ਹੈ। ਅਮਰੀਕਾ ਦੇ ਉੱਤਰ ਪੂਰਬੀ ਹਿੱਸੇ ਵਿੱਚ ਇਸ ਤੂਫ਼ਾਨ ਦਾ ਬਹੁਤ ਪ੍ਰਭਾਵ ਦੇਖਿਆ ਗਿਆ। ਇੱਥੋਂ ਤੱਕ ਕਿ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਅਤੇ ਐਮਰਜੈਂਸੀ ਲਗਾ ਦਿੱਤੀ ਗਈ। ਇਸ ਤੂਫਾਨ ਕਾਰਨ ਆਏ ਹਡ਼੍ਹਾਂ ਨੇ ਲੋਕਾਂ ਦਾ ਜੀਵਨ ਤਹਿਸ ਨਹਿਸ ਕਰ ਦਿੱਤਾ। ਨਿਊਯਾਰਕ ਦੇ ਹਾਲਾਤ ਖਰਾਬ ਦੱਸੇ ਜਾ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਇੱਥੇ 7 ਵਿਅਕਤੀ ਹੜ੍ਹਾਂ ਕਾਰਨ ਦਮ ਤੋੜ ਚੁੱਕੇ ਹਨ। ਨਿਊਯਾਰਕ ਦੇ ਗਵਰਨਰ ਦੁਆਰਾ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਲੁਈਸਿਆਨਾ ਸੂਬੇ ਵਿੱਚ ਵੀ ਹਾਲਾਤ ਸੁਖਾਵੇਂ ਨਹੀਂ ਹਨ। ਹੜ੍ਹਾਂ ਨੇ ਲੋਕਾਂ ਦੇ ਜੀਵਨ ਤੇ ਬੁਰਾ ਪ੍ਰਭਾਵ ਪਾਇਆ ਹੈ। ਲੋਕਾਂ ਦੇ ਕਾਰੋਬਾਰ ਤੇ ਜਿੱਥੇ ਇਸਦਾ ਬੁਰਾ ਪ੍ਰਭਾਵ ਪਿਆ ਉੱਥੇ ਹੀ ਆਮ ਜਨਜੀਵਨ ਵੀ ਠੱਪ ਹੋ ਕੇ ਰਹਿ ਗਿਆ। ਪ੍ਰਸ਼ਾਸਨ ਵੱਲੋਂ ਹਾਲਾਤਾਂ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਲੋਕ ਬੁਰੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ।

Leave a Reply

Your email address will not be published. Required fields are marked *