ਕਾਰ ਵੱਲ ਦੇਖੀ ਜਾ ਰਹੇ ਸੀ ਲੋਕ, ਕੋਲ ਜਾ ਕੇ ਦੇਖਿਆ ਤਾ ਪੈਰਾਂ ਹੇਠੋ ਨਿਕਲ ਗਈ ਜ਼ਮੀਨ

ਦਾਰੂ ਨੇ ਹੁਣ ਤਕ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਹਾਲਾਂਕਿ ਦਾਰੂ ਦੀ ਬੋਤਲ ਉੱਤੇ ਲਿਖਿਆ ਹੁੰਦਾ ਹੈ, ਦਾਰੂ ਪੀਣੀ ਸਿਹਤ ਲਈ ਹਾਨੀਕਾਰਕ ਹੈ। ਫਿਰ ਵੀ ਲੋਕ ਬੜੇ ਸ਼ੌਕ ਨਾਲ ਪੀਂਦੇ ਹਨ। ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਦਾਰੂ ਦੀ ਵਿਕਰੀ ਨਾਲ ਜੁੜਿਆ ਹੋਇਆ ਹੈ। ਸੂਬੇ ਵਿੱਚ ਹਸਪਤਾਲਾਂ ਦੀ ਗਿਣਤੀ ਨਾਲੋਂ ਦਾਰੂ ਦੇ ਠੇਕਿਆਂ ਦੀ ਗਿਣਤੀ ਵੱਧ ਹੋਵੇਗੀ। ਦਾਰੂ ਪੀਣ ਵਾਲਾ ਵਿਅਕਤੀ ਆਪਣੀ ਡਿਊਟੀ ਪ੍ਰਤੀ ਵੀ ਲਾਪ੍ਰਵਾਹ ਹੋ ਜਾਂਦਾ ਹੈ।

ਲੁਧਿਆਣਾ ਦੇ ਥਾਣਾ ਦੁੱਗਰੀ ਦੀ ਪੁਲੀਸ ਨੂੰ ਇੱਕ ਕਾਰ ਵਿੱਚੋਂ ਇਕ ਵਿਅਕਤੀ ਦੀ ਮਿ੍ਤਕ ਦੇਹ ਮਿਲੀ ਹੈ। ਜਿਸ ਦੀ ਪਛਾਣ ਹਰਦੀਪਕ ਸਿੰਘ ਵਜੋਂ ਹੋਈ ਹੈ। ਉਹ ਬੈਂਕ ਵਿੱਚ ਮੈਨੇਜਰ ਦੇ ਤੌਰ ਤੇ ਡਿਊਟੀ ਕਰਦਾ ਹੈ ਅਤੇ 5 ਮਹੀਨੇ ਤੋਂ ਡਿਊਟੀ ਨਹੀਂ ਜਾ ਰਿਹਾ ਸੀ। ਪੁਲੀਸ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮੌਕੇ ਤੇ ਪਹੁੰਚੇ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਕਿ ਇਹ ਸਭ ਕਿਵੇਂ ਹੋਇਆ ਹੈ ?

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕ ਹਰਦੀਪਕ ਸਿੰਘ ਬੈਂਕ ਆਫ ਇੰਡੀਆ ਦੀ ਮਾਡਲ ਟਾਊਨ ਸਥਿਤ ਬਰਾਂਚ ਵਿੱਚ ਮੈਨੇਜਰ ਵਜੋਂ ਤਾਇਨਾਤ ਸੀ ਪਰ ਉਹ 5 ਮਹੀਨੇ ਤੋਂ ਡਿਊਟੀ ਨਹੀਂ ਸੀ ਜਾ ਰਿਹਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪੁੱਤਰ ਨੇ ਉਨ੍ਹਾ ਨੂੰ ਦੱਸਿਆ ਹੈ ਕਿ ਮ੍ਰਿਤਕ ਦਾਰੂ ਪੀਣ ਦਾ ਆਦੀ ਸੀ ਅਤੇ ਉਹ ਇਕ ਦਿਨ ਪਹਿਲਾਂ ਸ਼ਾਮ ਨੂੰ ਘਰ ਤੋਂ ਗਿਆ ਸੀ। ਉਹ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ ਅਤੇ ਅਗਲੇ ਦਿਨ ਉਸ ਦੀ ਮ੍ਰਿਤਕ ਦੇਹ ਗੱਡੀ ਵਿੱਚੋਂ ਹੀ ਬਰਾਮਦ ਹੋਈ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜ਼ਿਆਦਾ ਦਾਰੂ ਪੀਣ ਕਰਕੇ ਮ੍ਰਿਤਕ ਨੂੰ ਦਿਲ ਦਾ ਦੌਰਾ ਪਿਆ ਜਾਪਦਾ ਹੈ। ਜਿਸ ਨਾਲ ਉਸ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤਾਂ ਕਿ ਪੋਸਟਮਾਰਟਮ ਕਰਵਾਇਆ ਜਾ ਸਕੇ। ਮਿ੍ਤਕ ਦਾ ਵਡੇਰਾ ਕਲੋਨੀ ਵਿੱਚ ਆਪਣਾ ਮਕਾਨ ਹੈ। ਉਸ ਨੇ 30 ਤਾਰੀਖ ਨੂੰ ਡਿਊਟੀ ਤੋਂ ਸੇਵਾਮੁਕਤ ਹੋਣਾ ਸੀ। ਉਹ ਗੱਡੀ ਵਿੱਚ ਇਕੱਲਾ ਹੀ ਸੀ। ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *