ਕੋਰਟ ਹੰਗਾਮੇ ਦੀ ਵੀਡੀਓ ਦਾ ਇੱਕ ਹੋਰ ਸੱਚ ਆਇਆ ਸਾਹਮਣੇ, ਮੁੰਡੇ ਦੇ ਪਰਿਵਾਰ ਨੇ ਕਰ ਦਿੱਤਾ ਹੋਰ ਹੀ ਖੁਲਾਸਾ

ਸਾਡਾ ਸਮਾਜ ਇਕ ਹੀ ਪਿੰਡ ਦੇ ਮੁੰਡੇ ਕੁੜੀਆਂ ਨੂੰ ਆਪਸ ਵਿਚ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਦਿੰਦਾ ਪਰ ਕੁਝ ਨੌਜਵਾਨ ਮੁੰਡੇ ਕੁੜੀਆਂ ਅਜਿਹੀ ਹਰਕਤ ਕਰਨ ਤੋਂ ਬਾਜ ਨਹੀਂ ਆਉਂਦੇ। ਪਿਛਲੇ ਦਿਨੀਂ ਰੂਪਨਗਰ ਦੀ ਜ਼ਿਲ੍ਹਾ ਕਚਹਿਰੀਆਂ ਵਿੱਚ ਵਾਪਰੀ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਸੀ। ਜਿਸ ਤੋਂ ਪਤਾ ਲੱਗਾ ਸੀ ਕਿ ਇਕ ਹੀ ਪਿੰਡ ਦੇ ਲੜਕੇ ਅਤੇ ਲੜਕੀ ਨੇ ਆਪਸ ਵਿੱਚ ਕੋਰਟ ਮੈਰਿਜ ਕਰਵਾ ਲਈ ਸੀ। ਲੜਕੀ ਦਾ ਪਿਤਾ ਆਪਣੀ ਧੀ ਨੂੰ ਪੁੱਛ ਰਿਹਾ ਸੀ, ਕੀ ਉਨ੍ਹਾ ਦੇ ਦੁੱਧ ਦਾ ਉਸ ਨੇ ਇਹ ਹੀ ਮੁੱਲ ਉਤਾਰਨਾ ਸੀ ?

ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਈ ਹੈ। ਜਿਹੜਾ ਲੜਕਾ ਹੁਣ ਲੜਕੀ ਨੂੰ ਲੈ ਕੇ ਗਿਆ ਹੈ, ਉਸ ਲੜਕੇ ਦੀ ਮਾਮੇ ਦੀ ਕੁੜੀ ਨੂੰ ਇਸ ਲੜਕੀ ਦਾ ਭਰਾ ਭਜਾ ਕੇ ਲੈ ਗਿਆ ਸੀ ਜਦੋਂ ਉਹ ਆਪਣੀ ਭੂਆ ਦੇ ਘਰ ਆਈ ਹੋਈ ਸੀ। ਇਹ ਸਿਰਫ਼ 8 ਮਹੀਨੇ ਪੁਰਾਣੀ ਗੱਲ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲੀ ਕੁੜੀ ਨੂੰ ਲਿਜਾਣ ਵਾਲਾ ਲੜਕਾ ਹੁਣ ਵਿਆਹ ਕਰਵਾਉਣ ਵਾਲੇ ਲੜਕੇ ਨੂੰ ਹੋਵੇ ਜਾਂਦੇ ਰਸਤੇ ਵਿੱਚ ਭੱਦੀ ਸ਼ਬਦਾਵਲੀ ਵਰਤਦਾ ਸੀ। ਇਸ ਤੋਂ ਬਾਅਦ ਹੁਣ ਵਾਲਾ ਲੜਕਾ ਪਹਿਲੇ ਲੜਕੇ ਦੀ ਭੈਣ ਨੂੰ ਲੈ ਗਿਆ ਅਤੇ ਕੋਰਟ ਮੈਰਿਜ ਕਰਵਾ ਲਈ।

ਜਿਹੜਾ ਵਿਅਕਤੀ ਆਪਣੀ ਧੀ ਨੂੰ ਦੁੱਧ ਦੇ ਮੁੱਲ ਵਾਲੀ ਗੱਲ ਆਖਦਾ ਹੈ ਅਸਲ ਵਿੱਚ ਉਹ ਕੁੜੀ ਉਸਦੀ ਆਪਣੀ ਨਹੀਂ ਸਗੋਂ ਉਸ ਨੇ ਗੋਦ ਲੈ ਕੇ ਪਾਲੀ ਹੋਈ ਹੈ। 8 ਮਹੀਨੇ ਪਹਿਲਾਂ ਵਿਆਹ ਕਰਵਾਉਣ ਵਾਲੀ ਲੜਕੀ ਅਤੇ ਹੁਣ ਵਿਆਹ ਕਰਵਾਉਣ ਵਾਲੀ ਲੜਕੀ ਦੋਵੇਂ ਹੀ ਇਸ ਪਿੰਡ ਦੇ ਰਹਿਣ ਵਾਲੀਆਂ ਨਹੀਂ ਪਰ ਦੋਵੇਂ ਮੁੰਡੇ ਇਸੇ ਹੀ ਪਿੰਡ ਦੇ ਹਨ ਅਤੇ ਦੋਵਾਂ ਦੇ ਨੇੜੇ ਨੇੜੇ ਹੀ ਘਰ ਹਨ। ਪਿੰਡ ਦੇ ਸਰਪੰਚ ਵੱਲੋਂ ਇਸ ਹਰਕਤ ਦੀ ਨਿੰਦਿਆ ਕੀਤੀ ਜਾ ਰਹੀ ਹੈ।

ਸਰਪੰਚ ਦੀਆਂ ਨਜ਼ਰਾਂ ਵਿੱਚ ਇਨ੍ਹਾ ਦੋਵੇਂ ਘਟਨਾਵਾਂ ਕਾਰਨ ਉਨ੍ਹਾਂ ਦੇ ਪਿੰਡ ਦੀ ਬਦਨਾਮੀ ਹੋਈ ਹੈ। ਇਸ ਘਟਨਾ ਨੂੰ ਬਦਲੇ ਦੀ ਭਾਵਨਾ ਵੀ ਕਿਹਾ ਜਾ ਸਕਦਾ ਹੈ। 8 ਮਹੀਨੇ ਪਹਿਲਾਂ ਇਕ ਲੜਕੇ ਨੇ ਜਿਸ ਲੜਕੇ ਦੀ ਭੈਣ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਹੁਣ ਉਸ ਲੜਕੇ ਦੀ ਭੈਣ ਨਾਲ ਪਹਿਲੇ ਲੜਕੇ ਨੇ ਪ੍ਰੇਮ ਵਿਆਹ ਕਰਵਾ ਲਿਆ। ਇਸ ਤਰ੍ਹਾਂ 2 ਪਰਿਵਾਰਾਂ ਵਿਚ ਟਕਰਾਅ ਹੋਰ ਵਧ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *