ਜਿਹੜਾ ਪੁੱਤ ਕਰਦਾ ਸੀ ਰੋਣ ਦਾ ਸਭ ਤੋਂ ਵੱਧ ਨਾਟਕ, ਉਹੀ ਨਿਕਲਿਆ ਸਭ ਦੀ ਜਾਨ ਲੈਣ ਵਾਲਾ

ਜ਼ਿਆਦਾਤਰ ਆਦਮੀਆਂ ਲਈ ਧਨ ਪਦਾਰਥ ਹੀ ਸਭ ਕੁਝ ਹੈ। ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਇਨਸਾਨ ਆਪਣਿਆਂ ਤੋਂ ਵੀ ਮੂੰਹ ਫੇਰ ਲੈਂਦਾ ਹੈ ਅਤੇ ਕਈ ਵਾਰ ਤਾਂ ਦੂਜੇ ਦੀ ਜਾਨ ਲੈਣ ਲੱਗੇ ਵੀ ਪਰਵਾਹ ਨਹੀਂ ਕਰਦਾ। ਉਹ ਇਸ ਗੱਲ ਨੂੰ ਵੀ ਭੁੱਲ ਜਾਂਦਾ ਹੈ ਕਿ ਕਿਸੇ ਦੀ ਜਾਨ ਲੈਣ ਤੋਂ ਬਾਅਦ ਉਸ ਨੂੰ ਖੁਦ ਵੀ ਜ਼ਿੰਦਗੀ ਜੇ ਲ੍ਹ ਵਿੱਚ ਗੁਜ਼ਾਰਨੀ ਪਵੇਗੀ। ਇਸ ਦੇ ਬਾਵਜੂਦ ਵੀ ਮਨੁੱਖ ਦਾ ਲਾਲਚੀ ਸੁਭਾਅ ਉਸ ਨੂੰ ਟਿਕਣ ਨਹੀਂ ਦਿੰਦਾ।

ਜਾਇਦਾਦ ਦੇ ਲਾਲਚ ਵਿੱਚ ਹਰਿਆਣਾ ਦੇ ਸ਼ਹਿਰ ਰੋਹਤਕ ਦੀ ਵਿਜੇ ਨਗਰ ਕਲੋਨੀ ਵਿਚ ਰਹਿਣ ਵਾਲੇ ਨੌਜਵਾਨ ਅਭਿਸ਼ੇਕ ਉਰਫ ਮੋਨੂੰ ਨੇ ਆਪਣੀ ਮਾਂ, ਪਿਤਾ, ਭੈਣ ਅਤੇ ਨਾਨੀ ਦੀ ਜਾਨ ਲੈ ਲਈ। ਜਾਇਦਾਦ ਦੇ ਲਾਲਚ ਨੇ ਪਰਿਵਾਰ ਹੀ ਬਰਬਾਦ ਕਰ ਦਿੱਤਾ। ਪੁਲੀਸ ਨੇ ਕੁਝ ਹੀ ਦਿਨਾਂ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਘਟਨਾ 27 ਅਗਸਤ ਦੀ ਹੈ। ਜਦੋਂ ਪੁਲੀਸ ਨੂੰ ਘਰ ਦੇ ਮੁਖੀ ਪ੍ਰਦੀਪ, ਉਸ ਦੀ ਪਤਨੀ ਬਬਲੀ ਅਤੇ ਪ੍ਰਦੀਪ ਦੀ ਸੱਸ ਰੋਸ਼ਨੀ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਖਬਰ ਮਿਲੀ।

ਪੁਲੀਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇਨ੍ਹਾਂ ਤਿੰਨਾਂ ਦੇ ਸਿਰ ਵਿਚ ਗੰਨ ਦਾ ਨਿਸ਼ਾਨਾ ਲੱਗਿਆ ਸੀ। ਪਰਦੀਪ ਦੀ 17 ਸਾਲਾ ਧੀ ਤਮੰਨਾ ਬੇਹੋਸ਼ ਪਈ ਮਿਲੀ ਸੀ। ਉਸ ਦੀ ਗਰਦਨ ਵਿੱਚ ਨਿਸ਼ਾਨਾ ਲਗਾ ਹੋਇਆ ਸੀ। ਤਮੰਨਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚੀ। ਪੁਲੀਸ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਕਰ ਰਹੀ ਸੀ। ਪੁਲੀਸ ਨੇ 4 ਦਿਨ ਸ਼ੱਕ ਦੇ ਆਧਾਰ ਤੇ ਬੰਦਿਆਂ ਤੋਂ ਪੁੱਛਗਿੱਛ ਕੀਤੀ।

ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਪ੍ਰਦੀਪ ਦਾ ਪੁੱਤਰ ਅਭਿਸ਼ੇਕ ਉਰਫ ਮੋਨੂੰ ਵਾਰ ਵਾਰ ਆਪਣੇ ਬਿਆਨ ਬਦਲ ਰਿਹਾ ਸੀ। ਜਦੋਂ ਪੁਲੀਸ ਨੇ ਕੁਝ ਸਖ਼ਤੀ ਦਿਖਾਈ ਤਾਂ ਸਾਰਾ ਮਾਮਲਾ ਸਾਫ ਹੋ ਗਿਆ ਅਤੇ ਮੋਨੂੰ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪਰਿਵਾਰ ਦੇ 4 ਜੀਆਂ ਦੀ ਜਾਨ ਲੈਣ ਪਿੱਛੇ ਕਾਰਨ ਜਾਇਦਾਦ ਸੀ। ਅਸਲ ਵਿਚ ਜਾਇਦਾਦ ਤਮੰਨਾ ਦੇ ਨਾਮ ਤੇ ਸੀ। ਇਹ ਗੱਲ ਅਭਿਸ਼ੇਕ ਮੋਨੂੰ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਉਸ ਨੇ ਸਾਰੇ ਪਰਿਵਾਰ ਨੂੰ ਹੀ ਸਦਾ ਦੀ ਨੀਂਦ ਦੇ ਦਿੱਤੀ।

Leave a Reply

Your email address will not be published. Required fields are marked *