ਦੇਖੋ ਜਨਾਨੀ ਨੇ ਹਸਪਤਾਲ ਚ ਕੀਤਾ ਵੱਡਾ ਕਾਂਡ, ਲੋਕਾਂ ਨੇ ਫੜ ਲਿਆ ਰੰਗੇ ਹੱਥੀਂ

ਬੱਚੇ ਚੋਰੀ ਕਰਨ ਦੀਆਂ ਘਟਨਾਵਾਂ ਅਕਸਰ ਹੀ ਮੀਡੀਆ ਦੀ ਸੁਰਖ਼ੀ ਬਣਦੀਆਂ ਰਹਿੰਦੀਆਂ ਹਨ। ਪੁਲੀਸ ਵੱਲੋਂ ਵਾਰ ਵਾਰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਲੰਧਰ ਦੇ ਹਸਪਤਾਲ ਵਿੱਚ ਇੱਕ ਔਰਤ ਦੁਆਰਾ 10 ਸਾਲ ਦੀ ਇੱਕ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਦੀ ਅਸਫਲ ਕੋਸ਼ਿਸ਼ ਕੀਤੇ ਜਾਣ ਬਾਰੇ ਪਤਾ ਲੱਗਾ ਹੈ। ਮਮਤਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕਿਸੇ ਰਿਸ਼ਤੇਦਾਰ ਔਰਤ ਦੇ ਹਸਪਤਾਲ ਵਿੱਚ ਲੜਕਾ ਪੈਦਾ ਹੋਇਆ ਹੈ।

ਜਦੋਂ ਉਹ ਬੈਠੀਆਂ ਸਨ ਤਾਂ ਬੱਚੇ ਬਾਹਰ ਨਿਕਲ ਗਏ। 10 ਸਾਲ ਦੀ ਇੱਕ ਕੁੜੀ ਨੂੰ ਇਕ ਔਰਤ ਨੇ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਮਮਤਾ ਦਾ ਕਹਿਣਾ ਹੈ ਕਿ ਇਹ ਔਰਤ ਬੱਚੀ ਨੂੰ ਕਹਿ ਰਹੀ ਸੀ ਕਿ ਉਹ ਬੱਚੀ ਦੀ ਮਾਂ ਹੈ ਪਰ 2 ਬੰਦਿਆਂ ਕਾਰਨ ਬੱਚੀ ਦਾ ਬਚਾਅ ਹੋ ਗਿਆ। ਬੱਚੀ ਨੇ ਦੱਸਿਆ ਹੈ ਕਿ ਇਹ ਔਰਤ ਉਸ ਨੂੰ ਕਹਿ ਰਹੀ ਸੀ ਕਿ ਉਹ ਉਸ ਦੀ ਮਾਂ ਹੈ ਅਤੇ ਆਪਣੇ ਨਾਲ ਆਪਣੇ ਘਰ ਲਿਜਾਣਾ ਚਾਹੁੰਦੀ ਸੀ।

ਜਿਸ ਔਰਤ ਨੂੰ ਫੜਿਆ ਗਿਆ ਹੈ, ਉਹ ਕੋਈ ਸਪੱਸ਼ਟ ਗੱਲ ਨਹੀਂ ਕਰਦੀ। ਕਦੇ ਉਹ ਕਹਿੰਦੀ ਉਹ ਹਸਪਤਾਲ ਵਿੱਚ ਨੌਕਰੀ ਕਰਦੀ ਹੈ। ਕਦੇ ਕਹਿੰਦੀ ਹੈ ਹਸਪਤਾਲ ਵਿਚ ਡਾਕਟਰ ਲੱਗਣ ਲਈ ਆਈ ਸੀ। ਉਹ ਆਪਣਾ ਨਾਮ ਸਰੀਤਾ ਦੱਸਦੀ ਹੈ। ਉਸ ਨੇ ਬੱਚੀ ਨੂੰ ਉਠਾਉਣ ਦੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਗਾਰਦ ਵਾਲੇ 2 ਔਰਤਾਂ ਨੂੰ ਉਨ੍ਹਾਂ ਕੋਲ ਛੱਡ ਕੇ ਗਏ ਹਨ। ਇੱਕ ਔਰਤ ਕਹਿ ਰਹੀ ਹੈ

ਕਿ ਦੂਸਰੀ ਔਰਤ ਉਨ੍ਹਾਂ ਦੀ ਬੱਚੀ ਨੂੰ ਆਪਣੇ ਨਾਲ ਲੈ ਚੱਲੀ ਸੀ। ਇਹ ਔਰਤ ਦੇਖਣ ਨੂੰ ਦਿਮਾਗੀ ਪੱਖੋਂ ਠੀਕ ਨਹੀਂ ਲੱਗਦੀ ਅਤੇ ਰੋਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਡਿਊਟੀ ਅਫ਼ਸਰ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਕਰਨ ਉਪਰੰਤ ਡਿਊਟੀ ਅਫ਼ਸਰ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *