ਬਰਨਾਲਾ ਚ ਭੇਦਭਰੀ ਹਾਲਤ ਚ ਵਿਆਹੁਤਾ ਦੀ ਮੋਤ, ਪੀੜਤ ਪਰਿਵਾਰ ਨੇ ਰੋ ਰੋ ਮੰਗਿਆ ਇਨਸਾਫ

ਘਰਾਂ ਵਿੱਚ ਕਲੇਸ਼ ਹੋਣ ਦੀ ਵਜ੍ਹਾ ਕਾਰਨ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਅਜਿਹਾ ਹੀ ਬਰਨਾਲਾ ਦੇ ਸੇਖਾ ਰੋਡ ਵਿਖੇ ਹੋਇਆ ਹੈ। ਇੱਥੇ ਚੰਚਲ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਤੇ ਉਸ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ। ਮ੍ਰਿਤਕਾ ਦੀ ਉਮਰ 30 ਸਾਲ ਦੇ ਲਗਭਗ ਸੀ। ਪੁਲੀਸ ਮੌਕੇ ਤੇ ਪਹੁੰਚ ਚੁੱਕੀ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਹੈ ਕਿ 6 ਸਾਲ ਤੋਂ ਉਨ੍ਹਾਂ ਦੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਅਤੇ ਪਤੀ ਸ਼ਾਂਤੀ ਨਾਲ ਜਿਊਣ ਨਹੀਂ ਸੀ ਦਿੰਦਾ।

ਉਸ ਦੀ ਖਿੱਚ ਧੂਹ ਕੀਤੀ ਜਾਂਦੀ ਸੀ। ਮ੍ਰਿਤਕਾ ਦੀ ਜਾਨ ਜਾਣ ਤੇ ਵੀ ਉਨ੍ਹਾਂ ਨੂੰ ਦੱਸਿਆ ਨਹੀਂ ਗਿਆ, ਸਗੋਂ ਉਨ੍ਹਾਂ ਨੂੰ ਕਿਸੇ ਨੇ ਗੁਆਂਢ ਵਿੱਚੋਂ ਫੋਨ ਕੀਤਾ ਹੈ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਮਿ੍ਤਕਾ ਦੀ ਮਾਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭਾਣਜੀ ਦਾ 6 ਸਾਲ ਪਹਿਲਾਂ ਪੰਕਜ ਨਾਲ ਵਿਆਹ ਹੋਇਆ ਸੀ। ਇਸ ਦੌਰਾਨ ਪਰਿਵਾਰ ਵਿੱਚ 2 ਲੜਕੇ ਪੈਦਾ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭਾਣਜੀ ਤੋਂ ਘਰ ਵਿਚ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਸੀ।

ਇੱਥੋਂ ਤੱਕ ਕਿ ਕੰਮ ਵਾਲੀ ਔਰਤ ਨੂੰ ਵੀ ਹਟਾ ਦਿੱਤਾ ਗਿਆ। ਘਰ ਵਿੱਚ ਹਰ ਸਮੇਂ ਕਲੇਸ਼ ਰਹਿੰਦਾ ਸੀ। ਮ੍ਰਿਤਕਾ ਦੀ ਸੱਸ ਉਨ੍ਹਾਂ ਨੂੰ ਕਈ ਵਾਰ ਬੁਲਾਉਂਦੀ ਹੁੰਦੀ ਸੀ। ਹੁਣ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਲੈ ਲਈ ਹੈ। ਉਨ੍ਹਾਂ ਨੂੰ ਫੋਨ ਤੇ ਸੁਨੇਹਾ ਤੱਕ ਨਹੀਂ ਦਿੱਤਾ ਗਿਆ। ਫੋਨ ਤੇ ਪੰਕਜ ਨੇ ਉਨ੍ਹਾਂ ਨੂੰ ਦੱਸਿਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਡਾਕਖਾਨੇ ਵਿੱਚ ਫੋਨ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਮ੍ਰਿਤਕਾ ਚੰਚਲ ਪੁੱਤਰੀ ਵਿਨੋਦ ਕੁਮਾਰ ਵਾਸੀ ਜਗਰਾਉਂ ਦਾ ਸੇਖਾ ਰੋਡ ਬਰਨਾਲਾ ਵਿਖੇ ਵਿਆਹ ਹੋਇਆ ਸੀ। ਜਿਸ ਦੀ ਜਾਨ ਜਾਣ ਦੀ ਉਨ੍ਹਾਂ ਨੂੰ ਇਤਲਾਹ ਮਿਲੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਮੌਕੇ ਤੇ ਪਹੁੰਚੇ ਹਨ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *