8 ਵਿਆਹਾਂ ਵਾਲੀ ਨੇ ਛੇੜਿਆ ਵੱਡਾ ਸਿਆਪਾ, ਵਿਆਹ ਕਰਵਾਉਣ ਵਾਲੇ 8 ਮੁੰਡੇ ਫਸੇ ਮੋਤ ਦੇ ਮੂੰਹ ਚ

ਕੁਝ ਲੋਕ ਸਾਰੀ ਜਿੰਦਗੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਇਹਨਾਂ ਦਾ ਕੰਮ ਹੀ ਲੁੱਟ ਖੋਹ ਕਰਕੇ ਆਪਣਾ ਘਰ ਚਲਾਉਣਾ ਹੁੰਦਾ ਹੈ ਪਰ ਜਦੋਂ ਇਹ ਪੁਲਿਸ ਦੇ ਅੜਿੱਕੇ ਆਉਂਦੇ ਹਨ ਤਾਂ ਇਹਨਾਂ ਨਾਲ ਜੋ ਬਣਦੀ ਹੈ, ਉਹ ਤਾਂ ਇਹੀ ਜਾਣਦੇ ਹਨ। ਫਿਰ ਵੀ ਅਜਿਹੇ ਲੋਕ ਆਪਣੀਆਂ ਹਰਕਤਾਂ ਤੋਂ ਨਹੀ ਸੁਧਰਦੇ। ਅਜਿਹਾ ਹੀ ਇਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਔਰਤਾਂ ਵੱਲੋਂ ਵਿਆਹ ਨੂੰ ਹੀ ਲੁੱਟ ਖੋਹ ਦਾ ਜਰੀਆ ਬਣਾ ਲਿਆ ਗਿਆ।

ਜਾਣਕਾਰੀ ਮੁਤਾਬਿਕ ਵੀਰਪਾਲ ਕੌਰ ਨਾਮਕ ਔਰਤ ਵੱਲੋਂ 8 ਵਿਆਹ ਕਰਵਾਏ ਗਏ ਸਨ ਅਤੇ ਕਿਰਨ ਬਾਲਾ ਨਾਮਕ ਔਰਤ ਵੱਲੋਂ 6 ਵਿਆਹ ਕਰਵਾਏ ਗਏ ਸਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਗਿਰੋਹ ਨੂੰ ਫੜਿਆ ਗਿਆ ਸੀ, ਜਿਸ ਵਿੱਚ ਰਾਣਾ ਨਾਮਕ ਵਿਅਕਤੀ ਅਤੇ ਵੀਰਪਾਲ ਕੌਰ ਫੜੇ ਗਏ ਸਨ। ਇਸ ਸੰਬੰਧ ਵਿੱਚ ਆਈ ਪੀ ਐਸ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਸੀ ਕਿ ਇਸ ਗਿਰੋਹ ਨੂੰ ਐਸ ਐਸ ਪੀ ਸੰਦੀਪ ਗਰਗ ਦੀ ਹਦਾਇਤ ਤੇ ਜੁਲਕਾ ਥਾਣੇ ਵਿੱਚ ਕਾਬੂ ਕੀਤਾ ਗਿਆ ਸੀ। ਜਿਸ ਵਿੱਚ 4 ਲੋਕ ਮੌਕੇ ਤੇ ਕਾਬੂ ਕੀਤੇ ਗਏ ਸਨ।

ਉੱਚ ਅਧਿਕਾਰੀ ਦੇ ਦੱਸਣ ਅਨੁਸਾਰ ਇਸ ਲੜੀ ਦੀ ਅੱਗੇ ਜਾਂਚ ਦੌਰਾਨ ਕਿਰਨ ਬਾਲਾ ਨੂੰ ਫੜਿਆ ਗਿਆ ਸੀ ਅਤੇ 29/8 ਨੂੰ ਇਨ੍ਹਾਂ ਸਾਰਿਆਂ ਨੂੰ ਕਾਬੂ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਪਹਿਲਾਂ ਵੀ ਡਾਕਟਰੀ ਜਾਂਚ ਕਰਵਾਈ ਜਾ ਚੁੱਕੀ ਸੀ ਪਰ ਅਦਾਲਤ ਵੱਲੋਂ ਦੁਬਾਰਾ ਇਨ੍ਹਾਂ ਸਾਰਿਆਂ ਦੀ ਡਾਕਟਰੀ ਜਾਂਚ ਲਈ ਹਦਾਇਤ ਦਿੱਤੀ ਗਈ ਸੀ। ਡਾਕਟਰੀ ਰਿਪੋਰਟ ਦੌਰਾਨ ਹੀ ਪਤਾ ਲੱਗਾ ਕਿ ਵੀਰਪਾਲ ਕੌਰ ਐੱਚ ਆਈ ਵੀ ਪਾਜੇਟਿਵ ਏਡਜ਼ ਪੀੜਤ ਹੈ।

ਵੀਰਪਾਲ ਕੌਰ ਵੱਲੋਂ ਪਹਿਲਾਂ ਵੀ 8 ਵਿਆਹ ਕਰਵਾਏ ਗਏ ਸਨ। ਕਿਰਨ ਬਾਲਾ ਵਲੋਂ 6 ਵਿਆਹ ਕਰਵਾਏ ਗਏ ਸਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਵੀਰਪਾਲ ਕੌਰ ਆਪਣੀ ਬਿਮਾਰੀ ਤੋਂ ਜਾਣੂ ਸੀ। ਇਸ ਦੇ ਬਾਵਜੂਦ ਵੀ ਉਸ ਵੱਲੋਂ 8 ਵਿਆਹ ਕਰਵਾਏ ਗਏ, ਜਿਸ ਕਾਰਨ ਉਸ ਉੱਤੇ ਧਾਰਾ 269 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਪੀੜਤ ਲੋਕ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *