ਇੰਗਲੈਂਡ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਜਹਾਜ਼ ਚੜ੍ਹਨ ਦੀਆਂ ਖਿੱਚ ਲਓ ਤਿਆਰੀਆਂ

ਕੋਰੋਨਾ ਵਾਇਰਸ ਨੇ ਮਨੁੱਖ ਨੂੰ ਕੀ ਕੀ ਨਹੀਂ ਦਿਖਾਇਆ। ਆਦਮੀ ਆਪਣੇ ਹੀ ਘਰ ਵਿਚ ਕੈਦ ਹੋ ਗਿਆ ਸੀ। ਜਿਨ੍ਹਾਂ ਬਿਨਾਂ ਜਿਉਂਦਾ ਨਹੀਂ ਸੀ, ਉਨ੍ਹਾਂ ਤੋਂ ਵੀ ਦੂਰੀ ਬਣਾ ਕੇ ਰੱਖ ਰਿਹਾ ਸੀ। ਸੜਕੀ ਆਵਾਜਾਈ ਦੇ ਨਾਲ ਨਾਲ ਹਵਾਈ ਸਫਰ ਵੀ ਠੱਪ ਹੋ ਕੇ ਰਹਿ ਗਿਆ ਸੀ। ਜਿਸ ਕਰਕੇ ਕਈ ਵਿਦੇਸ਼ ਜਾਣ ਦੇ ਚਾਹਵਾਨ ਆਪਣੇ ਇੱਛਾਵਾਂ ਨੂੰ ਦਬਾਈ ਬੈਠੇ ਸਨ। ਕੁਝ ਗਿਣਵੀਆਂ ਚੁਣਵੀਆਂ ਹੀ ਉਡਾਣਾਂ ਚਾਲੂ ਸਨ।

ਹੁਣ ਕੋਰੋਨਾ ਦਾ ਕੁਝ ਪ੍ਰਭਾਵ ਘਟਣ ਕਾਰਨ ਬ੍ਰਿਟੇਨ ਨੇ ਭਾਰਤ ਨੂੰ ਲਾਲ ਸੂਚੀ ਵਿੱਚੋਂ ਬਾਹਰ ਕੱਢਿਆ ਹੈ। ਇਸ ਤੋਂ ਬਾਅਦ 3 ਸਤੰਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਰਮਿੰਘਮ ਲਈ ਸਿੱਧੀ ਫਲਾਈਟ ਚਾਲੂ ਹੋ ਗਈ ਹੈ। ਇਸ ਐਲਾਨ ਦਾ ਪਤਾ ਲੱਗਣ ਤੇ ਪੰਜਾਬੀ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਪਹਿਲਾਂ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਸੀ। ਦਸੰਬਰ 2020 ਤੋਂ ਬਰਮਿੰਘਮ ਅਤੇ ਅੰਮ੍ਰਿਤਸਰ ਵਿਚਕਾਰ ਇਸ ਉਡਾਣ ਨੂੰ ਬੰਦ ਕੀਤਾ ਹੋਇਆ ਹੈ।

ਹੁਣ ਇਸ ਉਡਾਣ ਦੇ ਚਾਲੂ ਹੋਣ ਤੇ 3 ਸਤੰਬਰ ਨੂੰ 3-10 ਵਜੇ ਜਹਾਜ਼ ਨੇ 211 ਸਵਾਰੀਆਂ ਬਿਠਾ ਕੇ ਬਰਮਿੰਘਮ ਲਈ ਉਡਾਣ ਭਰੀ। ਹਫ਼ਤੇ ਦੇ ਹਰ ਸ਼ੁੱਕਰਵਾਰ 3 ਵਜੇ ਦੁਪਹਿਰ ਹਵਾਈ ਜਹਾਜ਼ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਉਡਾਣ ਭਰਿਆ ਕਰੇਗਾ ਅਤੇ ਹਰ ਐਤਵਾਰ ਸ਼ਾਮ ਦੇ 7-35 ਵਜੇ ਉਡਾਣ ਅੰਮ੍ਰਿਤਸਰ ਵਿਖੇ ਪਹੁੰਚਿਆ ਕਰੇਗੀ। ਇਸ ਹਵਾਈ ਸੇਵਾ ਦੇ ਚਾਲੂ ਹੋ ਜਾਣ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ। ਜਿਨ੍ਹਾਂ ਨੂੰ ਅੰਮ੍ਰਿਤਸਰ ਨਾਲੋਂ ਦਿੱਲੀ ਦੂਰ ਪੈਂਦੀ ਸੀ।

Leave a Reply

Your email address will not be published. Required fields are marked *