ਕਨੇਡਾ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ, ਪੰਜਾਬੀਆਂ ਨੂੰ ਲੱਗ ਗਈਆਂ ਮੌਜਾਂ

ਇਹ ਤਾਜ਼ਾ ਖਬਰ ਕੈਨੇਡਾ ਤੋਂ ਆਈ ਹੈ। ਜਿਸ ਨਾਲ ਉਨ੍ਹਾਂ ਪੰਜਾਬੀ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ, ਜਿਹੜੇ ਆਪਣੇ ਸੁਪਨਿਆਂ ਦੇ ਮੁਲਕ ਕੈਨੇਡਾ ਦੀ ਸੈਰ ਕਰਨ ਲਈ ਉਤਾਵਲੇ ਹੋ ਰਹੇ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ 7 ਸਤੰਬਰ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਮਿਲ ਜਾਵੇਗੀ। ਇਸ ਲਈ ਉਨ੍ਹਾਂ ਨੂੰ ਕੁਝ ਸ਼ਰਤਾਂ ਦਾ ਪਾਲਣ ਕਰਨਾ ਪਵੇਗਾ। ਕੈਨੇਡਾ ਜਾਣ ਵਾਲੇ ਵਿਅਕਤੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣ।

ਦੂਜੀ ਵੈਕਸੀਨ ਲਗਵਾਏ 15 ਦਿਨ ਬੀਤ ਚੁੱਕੇ ਹੋਣੇ ਚਾਹੀਦੇ ਹਨ। ਇਨ੍ਹਾਂ ਵਿਅਕਤੀਆਂ ਨੂੰ 14 ਦਿਨ ਲਈ ਕੁਆਰੰਟੀਨ ਹੋਣ ਦੀ ਵੀ ਲੋੜ ਨਹੀਂ ਪਵੇਗੀ। ਜੇਕਰ ਇਨ੍ਹਾਂ ਦੇ ਨਾਲ 12 ਸਾਲ ਤੱਕ ਦਾ ਕੋਈ ਬੱਚਾ ਹੈ ਤਾਂ ਉਸ ਨੂੰ ਵੀ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੈ, ਭਾਵੇਂ ਉਸ ਨੇ ਵੈਕਸੀਨ ਨਾ ਵੀ ਲਗਵਾਈ ਹੋਵੇ। 12 ਸਾਲ ਤੋਂ 17 ਸਾਲ ਤੱਕ ਦੇ ਨਾ ਬਾਲਗਾਂ ਨੂੰ 14 ਦਿਨ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੈ। ਇਨ੍ਹਾਂ ਯਾਤਰੀਆਂ ਨੇ ਜਿਹੜੀ ਵੈਕਸੀਨ ਲਗਵਾਈ ਹੈ। ਉਸ ਨੂੰ ਕਨੇਡਾ ਵਿਚ ਮਾਨਤਾ ਹੋਣੀ ਚਾਹੀਦੀ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਤੋਂ ਕੈਨੇਡਾ ਲਈ ਸਿੱਧੀ ਸਰਵਿਸ ਨਹੀਂ ਹੈ। ਇਸ ਲਈ ਜਿਸ ਮੁਲਕ ਤੋਂ ਇਹ ਲੋਕ ਕੈਨੇਡਾ ਲਈ ਉਡਾਣ ਭਰਨਗੇ, ਉਸ ਮੁਲਕ ਤੋਂ ਉਨ੍ਹਾਂ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਨ੍ਹਾਂ ਲੋਕਾਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟੇ ਪਹਿਲਾਂ ਅਰਾਈਵ ਕੈਨ ਐਪ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ। ਵੈਕਸੀਨੇਸ਼ਨ ਸਬੰਧੀ ਦਿੱਤੇ ਗਏ ਸਬੂਤ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਵਿਚ ਹੋਣੇ ਚਾਹੀਦੇ ਹਨ।

ਜੇਕਰ ਇਹ ਸਰਟੀਫਿਕੇਟ ਕਿਸੇ ਹੋਰ ਵਿਦੇਸ਼ੀ ਭਾਸ਼ਾ ਵਿਚ ਹਨ ਤਾਂ ਇਨ੍ਹਾਂ ਨੂੰ ਕਿਸੇ ਤਸਦੀਕਸ਼ੁਦਾ ਅਨੁਵਾਦਕਰਤਾ ਦੁਆਰਾ ਅਨੁਵਾਦ ਕੀਤਾ ਗਿਆ ਹੋਵੇ। ਕੈਨੇਡਾ ਸਰਕਾਰ ਨੇ ਅਮਰੀਕੀ ਲੋਕਾਂ ਨੂੰ ਤਾਂ 9 ਅਗਸਤ ਤੋਂ ਹੀ ਸੜਕੀ ਰਸਤੇ ਰਾਹੀਂ ਇਹ ਆਗਿਆ ਦੇ ਦਿੱਤੀ ਸੀ। ਇਸ ਤੋਂ ਬਾਅਦ ਕੋਰੋਨਾ ਦੇ ਮਾਮਲਿਆਂ ਸਬੰਧੀ ਪੂਰੀ ਤਰ੍ਹਾਂ ਘੋਖ ਕਰਕੇ ਕੈਨੇਡਾ ਸਰਕਾਰ ਵੱਲੋਂ ਅਗਲਾ ਫ਼ੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *