ਦੇਖੋ ਅੱਧੀ ਰਾਤ ਨੂੰ ਘਰ ਦੀ ਛੱਤ ਤੇ ਕੀ ਡਿੱਗਿਆ, ਸਹਿਮ ਗਿਆ ਸਾਰਾ ਪਰਿਵਾਰ

ਸਾਡੇ ਆਲੇ ਦੁਆਲੇ ਕਈ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸਾਨੂੰ ਪਹਿਲਾਂ ਹੀ ਕੁਝ ਅੰਦਾਜ਼ਾ ਲੱਗ ਜਾਂਦਾ ਹੈ ਜਾਂ ਇਹ ਸਾਡੀ ਲਾਪ੍ਰਵਾਹੀ ਕਾਰਨ ਵਾਪਰਦੀਆਂ ਹਨ ਪਰ ਕੁਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ। ਜਿਨ੍ਹਾਂ ਬਾਰੇ ਸਾਨੂੰ ਪਹਿਲਾਂ ਅੰਦਾਜ਼ਾ ਨਹੀਂ ਲੱਗਦਾ। ਜਿਵੇਂ ਕਿ ਭੁਚਾਲ ਅਤੇ ਅਸਮਾਨੀ ਬਿਜਲੀ ਦਾ ਡਿੱਗਣਾ।

ਇਹ ਘਟਨਾਵਾਂ ਕਈ ਵਾਰ ਵੱਡਾ ਨੁਕਸਾਨ ਕਰ ਦਿੰਦੀਆਂ ਹਨ। ਜਲੰਧਰ ਦੇ ਇੱਕ ਮੁਹੱਲੇ ਤੋਂ ਵੀ ਅਜਿਹੀ ਖ਼ਬਰ ਸੁਣਨ ਨੂੰ ਮਿਲੀ ਹੈ। ਜਿੱਥੇ ਇੱਕ ਘਰ ਵਿਚ ਅਸਮਾਨੀ ਬਿਜਲੀ ਡਿੱਗ ਪਈ। ਜਿਸ ਨਾਲ ਘਰ ਵਿੱਚ ਬਿਜਲੀ ਦੇ ਸਾਰੇ ਉਪਕਰਨ ਸੜ ਗਏ। ਪਰਿਵਾਰ ਦਾ ਇਕ ਤੋਂ ਡੇਢ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਨੇ ਮਦਦ ਦੀ ਮੰਗ ਕੀਤੀ ਹੈ। ਘਰ ਦੀ ਮਾਲਕਣ ਰੀਟਾ ਨੇ ਦੱਸਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੀਂਹ ਪੈ ਰਿਹਾ ਸੀ।

ਘਰ ਵਿਚ ਅਸਮਾਨੀ ਬਿਜਲੀ ਡਿੱਗ ਪਈ। ਜਿਸ ਨਾਲ ਏ.ਸੀ, ਐੱਲ.ਸੀ.ਡੀ, 3 ਪੱਖੇ, ਇਨਵਰਟਰ ਅਤੇ ਲਾਈਟਾਂ ਆਦਿ ਸੜ ਗਈਆਂ। ਰੀਟਾ ਦਾ ਕਹਿਣਾ ਹੈ ਕਿ ਇਸ ਤਰਾਂ ਉਨ੍ਹਾ ਦਾ ਇੱਕ ਲੱਖ ਤੋਂ ਡੇਢ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪਤੀ ਸਕਿਓਰਿਟੀ ਗਾਰਡ ਦੀ ਡਿਊਟੀ ਕਰਦਾ ਹੈ। ਰੀਟਾ ਨੇ ਮਾਲੀ ਮੱਦਦ ਦੀ ਮੰਗ ਕੀਤੀ ਹੈ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ।

ਬਰਸਾਤ ਦੇ ਦਿਨਾਂ ਵਿੱਚ ਆਮ ਤੌਰ ਤੇ ਅਸਮਾਨੀ ਬਿਜਲੀ ਨਾਲ ਸਬੰਧਤ ਹਾਦਸੇ ਵਾਪਰਦੇ ਹਨ ਅਤੇ ਬੁਹਤ ਜਿਆਦਾ ਨੁਕਸਾਨ ਵੀ ਹੋ ਜਾਂਦਾ ਹੈ। ਕੁਝ ਸਮਾਂ ਪਹਿਲਾਂ ਰਾਜਸਥਾਨ ਵਿੱਚ ਵੀ ਇੱਕ ਅਜਿਹੀ ਘਟਨਾ ਵਾਪਰੀ ਸੀ, ਜਿਸ ਵਿੱਚ ਕਈ ਸੈਲਾਨੀ ਦਮ ਤੋੜ ਗਏ ਸਨ। ਇਨ੍ਹਾਂ ਵਿੱਚ ਪੰਜਾਬੀ ਲੋਕ ਵੀ ਸ਼ਾਮਲ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *