ਸੈਲਫੀ ਦੇ ਚੱਕਰ ਚ ਗਈ ਮੁੰਡੇ ਦੀ ਜਾਨ, ਮਾਪਿਆਂ ਦੀਆਂ ਅੱਖਾਂ ਸਾਹਮਣੇ ਡੈਮ ਦੀ ਝੀਲ ਚ ਡੁੱਬਿਆ ਮੁੰਡਾ

ਇਨਸਾਨ ਦਾ ਮਨ ਪੰਛੀਆਂ ਵਾਂਗ ਬਹੁਤ ਉਡਾਰੀਆਂ ਲਾਉਂਦਾ ਹੈ। ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਇੱਛਾਵਾਂ ਹੁੰਦੀਆ ਹਨ। ਕੋਈ ਵਿਅਕਤੀ ਵੰਨ ਸੁਵੰਨੀਆਂ ਥਾਵਾਂ ਤੇ ਘੁੰਮਣ ਦੀ ਇੱਛਾ ਰੱਖਦਾ ਹੈ ਪਰ ਕਿਸਮਤ ਉਸ ਨਾਲ ਕੀ ਖੇਡਾਂ ਖੇਡ ਰਹੀ ਹੈ ਇਹ ਕੋਈ ਨਹੀਂ ਜਾਣਦਾ। ਕਿਸਮਤ ਤੇ ਕਿਸੇ ਦਾ ਜ਼ੋਰ ਨਹੀਂ ਚਲਦਾ। ਇਸ ਤਰਾਂ ਦਾ ਹੀ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇਕ ਨੌਜਵਾਨ ਪਠਾਨਕੋਟ ਤੋਂ ਘੁੰਮਣ ਫਿਰਨ ਲਈ ਧਾਰ ਕਲਾਂ ਦੇ ਚਮਰੋਡ਼ ਪੱਤਣ ਪਰਿਵਾਰ ਅਤੇ ਦੋਸਤਾਂ ਸਮੇਤ ਗਏ।

ਉੱਥੇ ਇਕ ਨੌਜਵਾਨ ਦੇ ਝੀਲ ਵਿੱਚ ਡਿੱਗ ਜਾਣ ਨਾਲ ਜਾਨ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਨੌਜਵਾਨ ਪੁੱਤਰ ਦਾ ਡੁੱਬ ਜਾਣਾ ਇਕ ਬਹੁਤ ਹੀ ਅਸਹਿਣਯੋਗ ਘਟਨਾ ਕਹੀ ਜਾ ਸਕਦੀ ਹੈ। ਪਰਿਵਾਰ ਤਾਂ ਘੁੰਮਣ ਫਿਰਨ ਲਈ ਗਿਆ ਸੀ ਪਰ ਕੀ ਪਤਾ ਸੀ ਕੁਝ ਹੋਰ ਹੀ ਵਾਪਰਨ ਵਾਲਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਠਾਨਕੋਟ ਦੀ ਆਈ.ਟੀ.ਆਈ ਨੇੜੇ ਰਹਿੰਦਾ ਦੁਰਗਾ ਦਾਸ ਦਾ ਪਰਿਵਾਰ ਧਾਰ ਕਲਾਂ ਵਿਖੇ ਚਮਰੋੜ ਪੱਤਣ ਤੇ ਘੁੰਮਣ ਗਿਆ ਸੀ।

ਜਿਸ ਵਿੱਚ ਉਨ੍ਹਾਂ ਦਾ 20 ਸਾਲਾ ਨੌਜਵਾਨ ਪੁੱਤਰ ਰਿਤਿਕ ਸੈਣੀ ਅਤੇ ਉਸ ਦੇ ਦੋਸਤ ਵੀ ਸ਼ਾਮਲ ਸਨ। ਸੈਲਾਨੀ ਇੱਥੇ ਝੀਲ ਤੇ ਘੁੰਮਣ ਆਉਂਦੇ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਜਦੋਂ ਰਿਤਿਕ ਸੈਣੀ ਉੱਥੇ ਝੀਲ ਤੇ ਖੜ੍ਹ ਕੇ ਸੈਲਫੀ ਲੈ ਰਿਹਾ ਸੀ ਤਾਂ ਕਿਸੇ ਤਰਾਂ ਉਸ ਦਾ ਪੈਰ ਤਿਲਕ ਗਿਆ ਅਤੇ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਉਹ ਝੀਲ ਵਿੱਚ ਡੁੱਬ ਗਿਆ। ਇਸ ਥਾਂ ਤੇ ਪਾਣੀ ਕਾਫ਼ੀ ਡੂੰਘਾ ਸੀ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਦੌੜ ਭੱਜ ਕੀਤੀ ਗਈ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਤੱਕ ਗੋਤਾਖੋਰ ਦਾ ਪ੍ਰਬੰਧ ਕੀਤਾ ਗਿਆ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਗੋਤਾਖੋਰ ਨੇ ਰਿਤਿਕ ਸੈਣੀ ਨੂੰ ਬਾਹਰ ਤਾਂ ਕੱਢ ਲਿਆ ਪਰ ਮਿ੍ਤਕ ਹਾਲਤ ਵਿੱਚ। ਪੁਲੀਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹ  ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਵਾਰ ਵਾਰ ਪਹਾੜੀ ਸਥਾਨਾਂ ਤੇ ਘੁੰਮਣ ਜਾਣ ਵਾਲਿਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਕਈ ਵਾਰ ਜ਼ਰਾ ਜਿੰਨੀ ਲਾਪ੍ਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਹੈ।

ਲੜਕੇ ਦਾ ਧਿਆਨ ਸੈਲਫੀ ਵਿੱਚ ਹੀ ਰਹਿ ਗਿਆ ਅਤੇ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੰਤੁਲਨ ਵਿਗੜ ਜਾਣ ਕਾਰਨ ਉਹ ਝੀਲ ਵਿੱਚ ਹੀ ਸਮਾ ਗਿਆ। ਇਸ ਮੰਦਭਾਗੀ ਘਟਨਾ ਨੇ ਮਾਤਾ ਪਿਤਾ ਤੋਂ ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਖੋਹ ਲਿਆ ਹੈ। ਘਰ ਤੋਂ ਜਾਣ ਸਮੇਂ ਸਾਰੇ ਪਰਿਵਾਰ ਨੂੰ ਕਿੰਨੀ ਖੁਸ਼ੀ ਸੀ ? ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਖ਼ੁਸ਼ੀ ਬਹੁਤ ਥੋੜੇ ਸਮੇਂ ਲਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *