90 ਸਾਲਾ ਪਿਓ ਨੇ ਜਮੀਨ ਵੇਚ ਕੀਤਾ ਧੀ ਦਾ ਵਿਆਹ, ਕੁੜੀ ਭੇਜੀ ਪੇਕੇ ਤਾਂ ਪਿੱਛੋਂ ਜਵਾਈ ਨੇ ਚਾੜਿਆ ਇਹ ਚੰਨ

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦਾਜ ਲੈਣ-ਦੇਣ ਦੇ ਖਿਲਾਫ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਧੀ ਸਭ ਤੋਂ ਕੀਮਤੀ ਗਹਿਣਾ ਹੈ। ਪਰ ਇਸ ਦੇ ਹੀ ਉਲਟ ਕੁਝ ਲੋਕ ਅਜਿਹੇ ਹਨ ਜੋ ਦਾਜ ਦੀ ਖਾਤਰ ਲੜਕੀਆਂ ਨਾਲ ਖਿੱਚ-ਧੂਹ ਕਰਦੇ ਹਨ। ਇੱਥੋਂ ਤੱਕ ਹੀ ਨਹੀਂ ਦਾਜ ਦੇ ਲਾਲਚ ਵਿੱਚ ਦੂਜਾ ਵਿਆਹ ਵੀ ਕਰਵਾ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਇਕ ਪਿੰਡ ਧਕੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਗਰੀਬ ਪਿਤਾ ਵੱਲੋਂ ਆਪਣੀ ਜ਼ਮੀਨ ਵੇਚ ਕੇ ਲੜਕੀ ਦਾ ਵਿਆਹ ਕੀਤਾ ਗਿਆ ਸੀ।

ਲੜਕੀ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਖ਼ਾਤਰ ਉਸ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੜਕੀ ਦੇ ਪਤੀ ਨੇ ਬਿਨਾਂ ਦੱਸੇ ਅਤੇ ਬਿਨਾਂ ਤਲਾਕ ਲਏ ਦੂਜਾ ਵਿਆਹ ਕਰਵਾ ਲਿਆ। ਪੀੜਤ ਲੜਕੀ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਵਿਆਹ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜਿਲਾ ਗੁਰਦਾਸਪੁਰ ਪਿੰਡ ਠੀਕਰੀਵਾਲ ਨਾਲ ਹੋਇਆ ਸੀ। ਵਿਆਹ ਸਮੇਂ ਉਹਨਾਂ ਦੇ ਪਿਤਾ ਨੇ ਦਾਜ ਵਿੱਚ ਮੋਟਰਸਾਈਕਲ , ਗਹਿਣੇ ਆਦਿ ਸਮਾਨ ਦਿੱਤਾ ਸੀ।

ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦਾ ਲਾਲਚ ਵਧਦਾ ਗਿਆ। ਜਿਸ ਕਾਰਨ ਉਨ੍ਹਾਂ ਵੱਲੋਂ ਹੋਰ ਦਾਜ ਅਤੇ ਗੱਡੀ ਦੀ ਮੰਗ ਕੀਤੀ ਗਈ। ਜਦੋਂ ਪਰਿਵਾਰ ਵੱਲੋਂ ਹੋਰ ਦਾਜ ਨਾ ਦਿੱਤਾ ਗਿਆ ਤਾਂ ਲੜਕੀ ਆਪਣੇ ਪੇਕੇ ਘਰ ਵਾਪਸ ਆ ਗਈ। ਜਿਸ ਤੋਂ ਬਾਅਦ ਲੜਕੀ ਦੇ ਪਤੀ ਨੇ ਬਿਨਾਂ ਦੱਸੇ ਅਤੇ ਬਿਨਾਂ ਤਲਾਕ ਲਏ 8-06-2020 ਨੂੰ ਦੂਜਾ ਵਿਆਹ ਕਰਵਾ ਲਿਆ। ਪੀੜਤ ਲੜਕੀ ਵੱਲੋਂ ਇਨਸਾਫ਼ ਦੀ ਮੰਗ ਲਈ ਅਦਾਲਤ ਵਿੱਚ ਕੇਸ ਵੀ ਕੀਤਾ ਗਿਆ ਸੀ ਪਰ ਲੜਕਾ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਇਆ।

ਨਾ ਹੀ ਲੜਕੇ ਵੱਲੋਂ ਉਸ ਨੂੰ ਕੋਈ ਵੀ ਖਰਚਾ ਦਿੱਤਾ ਗਿਆ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਇਨਸਾਫ਼ ਦੀ ਮੰਗ ਲਈ ਐਸ.ਐਸ.ਪੀ ਬਟਾਲਾ ਵਿਖੇ ਪੇਸ਼ ਹੋਈ। ਉਨ੍ਹਾਂ ਨੇ ਉਸ ਨੂੰ ਮਹਿਲਾ ਅਧਿਕਾਰੀ ਨਰਿੰਦਰ ਕੌਰ ਕੋਲ ਭੇਜ ਦਿੱਤਾ ਪਰ ਫਿਰ ਵੀ ਪਰਿਵਾਰ ਨੂੰ ਕੋਈ ਵੀ ਇਨਸਾਫ਼ ਨਾ ਮਿਲਿਆ। ਇਸ ਤੋਂ ਬਾਅਦ ਉਸ ਨੇ ਇਨਸਾਫ਼ ਦੀ ਮੰਗ ਲਈ ਪੁਲੀਸ ਹਰਗੋਬਿੰਦਪੁਰ ਬਲਜੀਤ ਕੌਰ ਕੋਲ ਗੁਹਾਰ ਲਗਾਈ ਪਰ ਕਿਸੇ ਵੱਲੋਂ ਕੋਈ ਵੀ ਇਨਸਾਫ ਨਾ ਮਿਲਿਆ।

ਲੜਕੀ ਦੇ ਪਿਤਾ ਦੇ ਦੱਸਣ ਅਨੁਸਾਰ ਉਹਨਾਂ ਨੇ ਆਪਣੀ ਜਮੀਨ ਵੇਚ ਕੇ ਲੜਕੀ ਦੇ ਵਿਆਹ ਸਮੇਂ ਦਾਜ ਵਿੱਚ ਲੜਕੀ ਨੂੰ ਗਹਿਣੇ ਅਤੇ ਮੋਟਰਸਾਈਕਲ ਦਿੱਤਾ ਸੀ, ਪਰ ਲੜਕੀ ਦੇ ਸਹੁਰੇ ਪਰਿਵਾਰ ਨੇ ਹੋਰ ਦਾਜ ਦੀ ਮੰਗ ਕਰਦੇ ਹੋਏ ਗੱਡੀ ਦੀ ਮੰਗ ਕੀਤੀ। ਉਨ੍ਹਾਂ ਦੀ ਲੜਕੀ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿਚ ਲੜਕੀ ਦੇ ਸਹੁਰੇ ਪਰਿਵਾਰ ਅਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਮਾਮਲੇ ਦਾ ਅਸਲ ਸੱਚ ਕੀ ਹੈ ? ਉਹ ਤਾਂ ਪੁਲੀਸ ਕਾਰਵਾਈ ਤੋਂ ਬਾਅਦ ਹੀ ਪਤਾ ਚਲੇਗਾ।

Leave a Reply

Your email address will not be published. Required fields are marked *