ਨਾਕੇ ਤੇ ਪੁਲਿਸ ਨੇ ਰੋਕ ਲਏ 3 ਮੋਟਰਸਾਇਕਲ ਸਵਾਰ, ਜਵਾਕ ਦਾ ਹੋ ਗਿਆ ਪਾਰਾ ਹਾਈ ਦੇਖੋ ਕਿਵੇਂ ਭਿੜਿਆ ਪੁਲਿਸ ਨਾਲ

ਅੱਜਕੱਲ੍ਹ ਕਈ ਨੌਜਵਾਨ ਦੋ ਪਹੀਆ ਵਾਹਨਾਂ ਤੇ ਕਈ-ਕਈ ਬੈਠ ਕੇ ਚੱਕਰ ਲਗਾਉਂਦੇ ਦੇਖੇ ਜਾਂਦੇ ਹਨ। ਇਨ੍ਹਾਂ ਨੇ ਹੈਲਮਟ ਵੀ ਨਹੀਂ ਪਹਿਨਿਆ ਹੁੰਦਾ। ਲੱਗਦਾ ਹੈ ਇਨ੍ਹਾਂ ਤੇ ਕੋਈ ਆਵਾਜਾਈ ਦਾ ਨਿਯਮ ਲਾਗੂ ਨਹੀਂ ਹੁੰਦਾ। ਕਈ ਵਾਰ ਤਾਂ ਇਹ ਪੁਲੀਸ ਦੁਆਰਾ ਰੋਕੇ ਜਾਣ ਤੇ ਪੁਲੀਸ ਨਾਲ ਹੀ ਬਹਿਸ ਪੈਂਦੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਬਠਿੰਡਾ ਦੀ ਦੱਸੀ ਜਾ ਰਹੀ ਹੈ। ਅਸਲ ਵਿੱਚ ਇੱਥੇ ਪੁਲੀਸ ਨਾਕੇ ਤੇ ਪੁਲੀਸ ਦੁਆਰਾ 3 ਲੜਕਿਆਂ ਨੂੰ ਇਕ ਬਾਈਕ ਤੇ ਜਾਂਦੇ ਹੋਏ ਰੋਕਿਆ ਗਿਆ ਸੀ।

ਇਨ੍ਹਾਂ ਲੜਕਿਆਂ ਤੋਂ ਪੁਲੀਸ ਨੇ ਵਾਹਨ ਦੇ ਕਾਗਜ਼ ਅਤੇ ਚਾਲਕ ਦਾ ਡਰਾਇਵਿੰਗ ਲਾਇਸੰਸ ਮੰਗਿਆ ਸੀ। ਜਿਸ ਦੇ ਲੜਕਾ ਗਰਮ ਹੋ ਗਿਆ। ਲੜਕਾ ਪੁਲੀਸ ਮੁਲਾਜ਼ਮਾਂ ਨੂੰ ਤਰਕ ਕਰਦਾ ਹੈ ਕਿ ਜਦੋਂ ਹੋਰ ਬੰਦੇ 3 ਜਾਂ 4 ਇਕ ਬਾਈਕ ਤੇ ਬੈਠ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ? ਲੜਕਾ ਕਹਿੰਦਾ ਹੈ ਕਿ ਇਸ ਸਮੇਂ ਉਸ ਕੋਲ ਬਾਈਕ ਦੇ ਕਾਗਜ਼ ਨਹੀਂ ਹਨ। ਉਹ ਘਰ ਤੋਂ ਮੰਗਵਾ ਦਿੰਦਾ ਹੈ। ਲੜਕਾ ਪੁਲੀਸ ਵਾਲਿਆਂ ਨੂੰ ਵੀਡੀਓ ਬਣਾਉਣ ਤੋਂ ਵੀ ਰੋਕਦਾ ਹੈ।

ਉਹ ਕਹਿੰਦਾ ਹੈ ਕਿ ਜੇਕਰ ਉਸ ਦਾ ਦਿਮਾਗ ਗਰਮ ਹੋ ਗਿਆ ਤਾਂ ਉਹ ਵੀ ਵੀਡੀਓ ਬਣਾ ਲਵੇਗਾ। ਇਸ ਤੇ ਪੁਲਿਸ ਮੁਲਾਜ਼ਮ ਕਹਿੰਦਾ ਹੈ ਕਿ ਉਨ੍ਹਾਂ ਦੀ ਵੀਡੀਓ ਸਾਰੇ ਲੋਕ ਬਣਾਉਂਦੇ ਹਨ। ਉਹ ਵੀ ਬਣਾ ਲਵੇ। ਜਦੋਂ ਪੁਲਿਸ ਅਧਿਕਾਰੀ ਲੜਕੇ ਤੋਂ ਡਰਾਈਵਿੰਗ ਲਾਈਸੰਸ ਦੀ ਮੰਗ ਕਰਦਾ ਹੈ ਤਾਂ ਲੜਕਾ ਲਾਪ੍ਰਵਾਹੀ ਨਾਲ ਕਹਿੰਦਾ ਹੈ ਕਿ ਲਾਇਸੈਂਸ ਬਣਨਾ ਦਿੱਤਾ ਹੋਇਆ ਹੈ। ਜਦੋਂ ਪੁਲੀਸ ਅਧਿਕਾਰੀ ਰਸੀਦ ਦੀ ਮੰਗ ਕਰਦਾ ਹੈ ਤਾਂ ਵੇ ਲੜਕਾ ਲਾਪ੍ਰਵਾਹੀ ਨਾਲ ਹੀ ਕਹਿੰਦਾ ਹੈ ਕਿ ਰਸੀਦ ਨਹੀਂ ਹੈ।

ਕਈ ਲੋਕ ਖੜ੍ਹ ਕੇ ਇਨ੍ਹਾਂ ਦਾ ਆਪਸੀ ਵਾਰਤਾਲਾਪ ਸੁਣ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਲੜਕੇ ਦਾ ਸਾਥੀ ਉਸ ਨੂੰ ਰੋਕ ਵੀ ਰਿਹਾ ਹੈ ਪਰ ਲੜਕਾ ਮੰਨਣ ਲਈ ਤਿਆਰ ਨਹੀਂ। ਉਹ ਕਿਸੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਹੈ ਅਤੇ ਆਪਣੇ ਪਿਤਾ ਨੂੰ ਜਲਦੀ ਭੇਜਣ ਲਈ ਕਹਿੰਦਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਬੁਹਤ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਬੁਹਤ ਪਸੰਦ ਕਰ ਰਹੇ ਹਨ।

Leave a Reply

Your email address will not be published. Required fields are marked *