ਭੈਣ ਦੀ ਲਾ-ਸ਼ ਦੇਖ ਭਰਾ ਦੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ, ਸਹੁਰਿਆਂ ਨੇ ਨੂੰਹ ਨਾਲ ਕੀਤੀ ਵੱਡੀ ਜੱਗੋਂ ਤੇਰਵੀਂ

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦਾਜ ਲੈਣ-ਦੇਣ ਦੇ ਖਿਲਾਫ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਧੀ ਸਭ ਤੋਂ ਕੀਮਤੀ ਗਹਿਣਾ ਹੈ ਪਰ ਇਸ ਦੇ ਹੀ ਉਲਟ ਕੁਝ ਲੋਕ ਅਜਿਹੇ ਹਨ ਜੋ ਦਾਜ ਦੀ ਖਾਤਰ ਲੜਕੀਆਂ ਨਾਲ ਖਿੱਚ-ਧੂਹ ਕਰਦੇ ਹਨ। ਇਥੋਂ ਤਕ ਹੀ ਨਹੀਂ ਸਗੋਂ ਦਾਜ ਦੇ ਲਾਲਚ ਵਿੱਚ ਲੋਕ ਲੜਕੀਆਂ ਨੂੰ ਜਾਨੋਂ ਹੀ ਮਾਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਜਗਰਾਉਂ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਖਾਤਰ ਲੜਕੀ ਨਾਲ ਖਿੱਚ ਧੂਹ ਕੀਤੀ ਗਈ।

ਇਸ ਤੋਂ ਬਾਅਦ ਲੜਕੀ ਨੂੰ ਗਲ ਫਾਹਾ ਦੇ ਕੇ ਮਾਰ ਦਿੱਤਾ ਗਿਆ। ਜਿਸ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ। ਲੜਕੀ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਭੈਣ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਗਲ਼ ਘੁੱਟ ਕੇ ਮਾਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਹ ਦੁਖੀ ਹਿਰਦੇ ਨਾਲ ਚਾਰੂ ਦੇ ਸਹੁਰੇ ਬਰਨਾਲਾ ਪਹੁੰਚੇ ਅਤੇ ਉਨ੍ਹਾਂ ਨੂੰ ਉਸਦੀ ਮ੍ਰਿਤਕ ਦੇਹ ਦੇਖ ਕੇ ਹੋਰ ਵੀ ਦੁੱਖ ਲੱਗਾ। ਜਿਸ ਦੀ ਬੜੀ ਹੀ ਬੇਰਹਿਮੀ ਨਾਲ ਖਿੱਚ ਧੂਹ ਕੀਤੀ ਗਈ ਸੀ।

ਜਦੋਂ ਉਨ੍ਹਾਂ ਨੇ ਦੇਹ ਨੂੰ ਪੋਸਟ ਮਾਰਟਮ ਲਈ ਰਖਵਾਇਆ ਤਾਂ ਦੇਹ ਉੱਤੇ ਸੱਟਾਂ ਅਤੇ ਗਲੇ ਉਤੇ ਰੱਸੀ ਦੇ ਨਿਸ਼ਾਨ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਦੇ ਲਾਲਚ ਵਿੱਚ ਉਸ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਨੂੰ ਡੀ.ਐਸ.ਪੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਮ੍ਰਿਤਕਾ ਦੇ ਮਾਮਾ ਸੰਜੀਵ ਕੁਮਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਭਾਣਜੀ ਦਾ 6 ਸਾਲ ਪਹਿਲਾਂ ਬਰਨਾਲਾ ਵਿਖੇ ਵਿਆਹ ਹੋਇਆ ਸੀ।

ਉਨ੍ਹਾਂ ਨੂੰ ਬਰਨਾਲਾ ਤੋਂ ਉਨ੍ਹਾਂ ਦੇ ਦੋਸਤਾਂ ਦੁਆਰਾ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਭਾਣਜੀ ਚਾਰੂ ਨੂੰ ਕੁਝ ਸਮੱਸਿਆ ਆ ਗਈ ਹੈ। ਉਹ ਜਲਦ ਹੀ ਉੱਥੇ ਪਹੁੰਚਣ। ਜਦੋਂ ਉਨ੍ਹਾਂ ਵੱਲੋਂ ਇਕ ਦੋ ਹੋਰ ਵਿਅਕਤੀਆਂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਪਤਾ ਲੱਗਾ ਕੇ ਚਾਰੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਵੱਲੋਂ ਚਾਰੂ ਦੇ ਪਤੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਚਾਰੂ ਦਾ ਸਰੀਰ ਨੀਲਾ ਹੋ ਗਿਆ ਹੈ ਅਤੇ ਉਹ ਪਾਣੀ ਪੀ ਰਹੀ ਹੈ ਪਰ ਬੋਲਦੀ ਨਹੀ। ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਕ ਵਾਰ ਵੀ ਫੋਨ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਉੱਥੇ ਜਾ ਕੇ ਹੀ ਚਾਰੂ ਦੀ ਮ੍ਰਿਤਕ ਦੇਹ ਦੇਖੀ। ਉਨ੍ਹਾਂ ਵੱਲੋਂ ਚਾਰੂ ਦੇ ਸਹੁਰਾ ਪਰਿਵਾਰ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਭਾਣਜੀ ਨੂੰ ਜਾਨ ਤੋਂ ਮਾਰਿਆ ਹੈ। ਜਿਸ ਵਿੱਚ ਮ੍ਰਿਤਕਾ ਦਾ ਪਤੀ, ਮਾਂ ਸਲੋਚਨਾ ਰਾਣੀ, ਭੈਣ ਇੰਦੁਰਾਣੀ ਅਤੇ ਤਾਇਆ ਮੱਖਣ ਸ਼ਾਮਿਲ ਹਨ। ਉਨ੍ਹਾਂ ਚਾਰਾਂ ਉੱਤੇ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ। ਪਰੀਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਉਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *