ਦੇਖੋ ਕਿਵੇਂ ਮੋਬਾਈਲ ਬਣਿਆ ਵਹੁਟੀ ਦੀ ਮੋਤ ਦੀ ਵਜ੍ਹਾ, ਚੰਗੀ ਭਲੀ ਔਰਤ ਨੂੰ ਖਾ ਗਿਆ ਨਵਾਂ ਮੋਬਾਈਲ

ਸਿਆਣੇ ਕਹਿੰਦੇ ਹਨ ਕਿ ਸਾਨੂੰ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਜਦੋਂ ਅਸੀਂ ਆਮਦਨ ਤੋਂ ਵੱਧ ਖ਼ਰਚਾ ਕਰਦੇ ਹਾਂ ਤਾਂ ਆਰਥਿਕ ਮੰਦਹਾਲੀ ਪੈਦਾ ਹੋਣਾ ਕੁਦਰਤੀ ਹੈ। ਇਹ ਆਰਥਿਕ ਮੰਦਹਾਲੀ ਹੀ ਘਰ ਵਿੱਚ ਕਲੇਸ਼ ਦਾ ਕਾਰਨ ਬਣਦੀ ਹੈ। ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਨੀਰਜ ਕੁਮਾਰ ਨਾਮ ਦੇ ਪਰਵਾਸੀ ਮਜ਼ਦੂਰ ਤੇ ਆਪਣੀ ਪਤਨੀ ਨੀਤੂ ਦੀ ਗਲਾ ਦਬਾ ਕੇ ਜਾਨ ਲੈਣ ਦੇ ਦੋਸ਼ ਲੱਗੇ ਹਨ। ਪੁਲੀਸ ਵੱਲੋਂ ਇਸ ਸੰਬੰਧੀ ਮ੍ਰਿਤਕ ਦੇਹ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਅਤੇ 302 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੇ ਭਰਾ ਮੋਨੂੰ ਨੇ ਦੱਸਿਆ ਹੈ ਕਿ ਉਸ ਦਾ ਜੀਜਾ ਨੀਰਜ ਕੁਮਾਰ ਆਪਣੀ ਪਤਨੀ ਨੀਤੂ ਅਤੇ 3 ਸਾਲ ਦੇ ਪੁੱਤਰ ਸਮੇਤ ਬਜਵਾੜਾ ਵਿਖੇ ਰਹਿ ਰਿਹਾ ਸੀ। ਉਹ ਲਗਪਗ 15 ਦਿਨਾਂ ਤੋਂ ਕੰਮ ਤੇ ਨਹੀਂ ਸੀ ਜਾ ਰਿਹਾ । ਉਸ ਨੇ ਇਕ ਨਵਾਂ ਮੋਬਾਇਲ ਵੀ ਲਿਆਂਦਾ ਸੀ ਅਤੇ ਲਗਾਤਾਰ ਦਾਰੂ ਪੀ ਰਿਹਾ ਸੀ। ਮੋਨੂੰ ਦਾ ਕਹਿਣਾ ਹੈ ਕਿ ਨੀਤੂ ਨੇ ਆਪਣੇ ਪਤੀ ਨੀਰਜ ਕੁਮਾਰ ਨੂੰ ਸਮਝਾਇਆ ਕਿ ਉਹ ਕੰਮ ਤੇ ਜਾਵੇ।

ਜੇਕਰ ਕੰਮ ਨਹੀਂ ਕਰੇਗਾ ਤਾਂ ਕਿਸ਼ਤਾਂ ਤੇ ਲਿਆਂਦੇ ਮੋਬਾਇਲ ਦੀਆਂ ਕਿਸ਼ਤਾਂ ਕਿਵੇਂ ਉਤਾਰੇਗਾ ? ਇਸ ਤੋਂ ਬਿਨਾਂ ਘਰ ਦਾ ਖਰਚਾ ਕਿਵੇਂ ਚੱਲੇਗਾ ? ਇਸ ਗੱਲ ਪਿੱਛੇ ਘਰ ਵਿੱਚ ਕਲੇਸ਼ ਹੋ ਗਿਆ। ਨੀਰਜ ਕਹਿਣ ਲੱਗਾ ਨੀਤੂ ਨੂੰ ਕਿਸ਼ਤਾਂ ਨਾਲ ਕੋਈ ਲੈਣਾ ਦੇਣਾ ਨਹੀਂ। ਭੜਕੇ ਹੋਏ ਨੀਰਜ ਨੇ ਨੀਤੂ ਦੀ ਜਾਨ ਲੈ ਲਈ। ਮੋਨੂੰ ਦੇ ਦੱਸਣ ਮੁਤਾਬਕ ਉਹ ਨੀਤੂ ਨੂੰ ਇੱਧਰ ਉੱਧਰ ਲੱਭਦੇ ਰਹੇ। ਉਨ੍ਹਾਂ ਨੂੰ ਨੀਰਜ ਨੇ ਫੋਨ ਕਰਕੇ ਦੱਸਿਆ ਕਿ ਉਸ ਨੇ ਨੀਤੂ ਦੀ ਮ੍ਰਿਤਕ ਦੇਹ ਪੁਲ ਦੇ ਥੱਲੇ ਸੁੱਟੀ ਹੈ।

ਫੋਨ ਦੀ ਆਵਾਜ਼ ਤੋਂ ਉਨ੍ਹਾਂ ਨੂੰ ਜਾਪਦਾ ਸੀ ਕਿ ਨੀਰਜ ਸਫਰ ਕਰ ਰਿਹਾ ਹੈ ਕਿਉਂਕਿ ਮੋਬਾਇਲ ਵਿਚੋਂ ਗੱਡੀਆਂ ਦੇ ਹਾਰਨਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਨ੍ਹਾਂ ਨੂੰ ਜਾਪਦਾ ਹੈ ਕਿ ਨੀਰਜ ਅਪਣੇ ਪੁੱਤਰ ਨੂੰ ਲੈ ਕੇ ਆਪਣੇ ਘਰ ਬਿਹਾਰ ਦੌੜ ਗਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਬਜਵਾੜਾ ਵਿੱਚ ਇਕ ਮ੍ਰਿਤਕ ਦੇਹ ਪਈ ਹੋਣ ਦੀ ਇਤਲਾਹ ਮਿਲੀ ਸੀ। ਜਿਸ ਦੀ ਪਛਾਣ ਇਕ ਪਰਵਾਸੀ ਔਰਤ ਨੀਤੂ ਪਤਨੀ ਨੀਰਜ ਕੁਮਾਰ ਵਜੋਂ ਹੋਈ ਹੈ।

ਮ੍ਰਿਤਕਾ ਦੇ ਪਰਿਵਾਰ ਨੇ ਇਸ ਲਈ ਉਸ ਦੇ ਪਤੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕਾ ਦਾ ਪਰਿਵਾਰ ਇਸ ਘਟਨਾ ਨੂੰ ਮੋਬਾਇਲ ਵਾਲੀ ਘਟਨਾ ਨਾਲ ਜੋੜ ਰਿਹਾ ਹੈ ਅਤੇ ਮ੍ਰਿਤਕਾ ਦਾ ਗਲਾ ਦਬਾਉਣ ਦੀ ਗੱਲ ਆਖ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 302 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *