ਪੂਰੀ ਤਿਆਰੀ ਨਾਲ ਆਏ ਨਿਹੰਗ ਸਿੰਘ ਨੇ ਕਰਤਾ ਕਾਂਡ, ਪਿੰਡ ਵਾਲਿਆਂ ਘਰਾਂ ਅੰਦਰ ਵੜਕੇ ਲਾਏ ਕੁੰਡੇ

ਜ਼ਮੀਨ ਜਾਇਦਾਦ ਦੇ ਮਾਮਲੇ ਵਿੱਚ ਆਮ ਕਰਕੇ 2ਧਿਰਾਂ ਵਿਚਾਲੇ ਟਕਰਾਅ ਦੇ ਮਾਮਲੇ ਦੇਖਣ ਸੁਣਨ ਨੂੰ ਮਿਲਦੇ ਹੀ ਰਹਿੰਦੇ ਹਨ। ਜ਼ਮੀਨ ਜਾਇਦਾਦ ਪਿੱਛੇ ਤਾਂ ਕਈ ਵਿਅਕਤੀ ਇਕ ਦੂਸਰੇ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ। ਕਪੂਰਥਲਾ ਦੇ ਦਸਮੇਸ਼ ਨਗਰ ਵਿੱਚ ਜਗਾਹ ਤੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਦੀਆਂ 2 ਧਿਰਾਂ ਵਿਚਕਾਰ ਟਕਰਾਅ ਹੋ ਗਿਆ। ਜਿਸ ਕਰ ਕੇ ਇਕ ਧਿਰ ਵੱਲੋਂ ਹਰ ਵਾਰੀ ਵਾਰੀ ਚਲਾ ਦਿੱਤਾ ਗਿਆ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ।

ਮਾਮਲਾ ਪੁਲੀਸ ਤੱਕ ਪਹੁੰਚ ਗਿਆ ਹੈ। ਪੁਲੀਸ ਨੇ 307 ਦਾ ਮਾਮਲਾ ਦਰਜ ਕਰਕੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਕਾਬੂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਰਸੇਮ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਦੋਸ਼ ਲਗਾਏ ਹਨ ਕਿ ਦੂਜੀ ਧਿਰ ਵੱਲੋਂ ਧੱਕੇ ਨਾਲ ਉਸ ਤੋਂ ਜਗ੍ਹਾ ਖਾਲੀ ਕਰਵਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਦੂਜੀ ਧਿਰ ਵੱਲੋਂ ਰਿਵਾਲਵਰ ਵੀ ਚਲਾਇਆ ਗਿਆ। ਜਿਸ ਵਿੱਚ ਦੋਵਾਂ ਦਾ ਬਚਾਅ ਹੋ ਗਿਆ ਹੈ।

ਤਰਸੇਮ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਰਿੰਪਲ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਵੀ ਇਸੇ ਮੁਹੱਲੇ ਵਿਚ ਰਹਿੰਦੇ ਹਨ। ਇਨ੍ਹਾਂ ਦੋਵੇਂ ਧਿਰਾਂ ਦੇ ਟਕਰਾਅ ਕਾਰਨ ਮੁਹੱਲੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ ਵੀ ਆਪਣੀ ਕੋਠੀ ਵੇਚਣੀ ਪੈ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੋਵੇਂ ਧਿਰਾਂ ਤੋਂ ਇਹ ਮਕਾਨ ਖਾਲੀ ਕਰਵਾਇਆ ਜਾਵੇ। ਰਿੰਪਲ ਸਿੰਘ ਦੇ ਦੱਸਣ ਮੁਤਾਬਕ ਮਹੱਲੇ ਵਿਚ ਸ਼ਾਂਤੀ ਰਹਿਣੀ ਚਾਹੀਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਮੁਹੱਲੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਪਰ ਹੁਣ ਕੁਝ ਸਮੇਂ ਤੋਂ ਦੋਵੇਂ ਧਿਰਾਂ ਆਪਸ ਵਿਚ ਟਕਰਾਉਂਦੀਆਂ ਰਹਿੰਦੀਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਦਸਮੇਸ਼ ਕਲੋਨੀ ਦੀ 4 ਨੰਬਰ ਗਲੀ ਵਿੱਚ ਨਿਹੰਗ ਸਿੰਘਾਂ ਦੇ 2 ਧੜਿਆਂ ਵਿਚਕਾਰ ਸਾਹਮਣਾ ਹੋਣ ਅਤੇ ਇਕ ਧਿਰ ਵੱਲੋਂ ਰਿਵਾਲਵਰ ਚਲਾਏ ਜਾਣ ਦੀ ਇਤਲਾਹ ਮਿਲੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲਾ ਇਕ ਜਗ੍ਹਾ ਤੇ ਕਬਜ਼ੇ ਨੂੰ ਲੈ ਕੇ ਹੋਂਦ ਵਿੱਚ ਆਇਆ ਹੈ।

ਜਿਸ ਕਰ ਕੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵੱਲੋਂ ਗੰਨ ਚਲਾ ਦਿੱਤੀ ਗਈ। ਪੁਲੀਸ ਨੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਉਸ ਤੇ 307 ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਪਾਈ ਜਾਂਦੀ ਹੈ ਤਾਂ ਉਸ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *