ਅਕਸ਼ੇ ਕੁਮਾਰ ਦੇ ਘਰ ਛਾਈ ਸੋਗ ਦੀ ਲਹਿਰ, ਲੱਗਿਆ ਵੱਡਾ ਸਦਮਾ, ਛਾਇਆ ਮਾਤਮ

ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਮਾਂ ਦਾ ਇਸ ਸੰਸਾਰ ਤੋਂ ਤੁਰ ਜਾਣਾ ਬੱਚਿਆਂ ਲਈ ਬਰਦਾਸ਼ਤ ਕਰਨ ਯੋਗ ਨਹੀਂ ਹੈ। ਸਿਰਫ਼ ਮਾਂ ਹੀ ਹੈ, ਜੋ ਬਿਨਾਂ ਕਿਸੇ ਲਾਲਚ ਤੋਂ ਆਪਣੇ ਬੱਚਿਆਂ ਤਾਂ ਹਰ ਵੇਲੇ ਸਾਥ ਦਿੰਦੀ ਹੈ। ਇਸ ਲਈ ਮਾਂ ਦੀ ਮੌਤ ਨੂੰ ਉਸਦੇ ਬੱਚਿਆਂ ਲਈ ਸਭ ਤੋਂ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਅਜਿਹਾ ਹੀ ਇਕ ਵੱਡਾ ਝਟਕਾ ਉਸ ਸਮੇਂ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਕਸ਼ੈ ਕੁਮਾਰ ਨੂੰ ਲੱਗਾ। ਜਦੋਂ ਉਨ੍ਹਾਂ ਦੇ ਮਾਤਾ ਅਰੁਣਾ ਭਾਟੀਆ ਦਾ ਦੇਹਾਂਤ ਹੋ ਗਿਆ।

ਇਸ ਦੀ ਜਾਣਕਾਰੀ ਅਕਸ਼ੈ ਕੁਮਾਰ ਨੇ ਖੁਦ ਆਪਣੇ ਟਵਿੱਟਰ ਖਾਤੇ ਤੇ ਟਵੀਟ ਕਰਕੇ ਦਿੱਤੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਬਾਲੀਵੁੱਡ ਸਿਤਾਰੇ ਅਤੇ ਉਨ੍ਹਾਂ ਦੇ ਫੈਨਜ਼ ਦੁੱਖ ਸਾਂਝਾ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਅਰੁਣਾ ਭਾਟੀਆ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਹੁਣ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਸੀ। ਜਦੋਂ ਆਪਣੀ ਮਾਂ ਦੇ ਬਿਮਾਰ ਹੋਣ ਦੀ ਖ਼ਬਰ ਅਕਸ਼ੇ ਕੁਮਾਰ ਨੂੰ ਮਿਲੀ ਤਾਂ ਉਹ ਤੁਰੰਤ ਫਿਲਮ ਦੀ ਸ਼ੂਟਿੰਗ ਛੱਡ ਕੇ ਬਿਮਾਰ ਮਾਂ ਕੋਲ ਪਹੁੰਚੇ।

ਅਕਸ਼ੇ ਕੁਮਾਰ ਸਿੰਡਰੇਲਾ ਫ਼ਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਗਏ ਹੋਏ ਸਨ ਪਰ ਹੁਣ ਉਹ ਮੁੰਬਈ ਵਿੱਚ ਹਨ ਅਤੇ ਇਸ ਫ਼ਿਲਮ ਨੂੰ ਬਣਾਉਣ ਵਾਲਿਆਂ ਦਾ ਕੋਈ ਮਾਲੀ ਨੁਕਸਾਨ ਨਾ ਹੋਵੇ। ਇਸ ਲਈ ਅਕਸ਼ੈ ਕੁਮਾਰ ਨੇ ਫਿਲਮ ਦੇ ਉਸ ਭਾਗ ਨੂੰ ਫ਼ਿਲਮਾਉਣ ਲਈ ਡਾਇਰੈਕਟਰਾਂ ਨੂੰ ਕਿਹਾ ਹੈ ਜਿਸ ਵਿੱਚ ਅਕਸ਼ੈ ਕੁਮਾਰ ਨਹੀਂ ਹਨ।

Leave a Reply

Your email address will not be published. Required fields are marked *