ਦੇਖੋ ਕਿਵੇਂ ਹਵਾ ਨੂੰ ਚੀਰਦੀ ਹੋਈ ਬੱਚੇ ਵੱਲ ਆਈ ਮੋਤ

ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ। ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ ਹੈ, ਰਿਸ਼ੀ ਦੇ ਪਰਿਵਾਰ ਨਾਲ। ਇਹ ਪਰਿਵਾਰ ਚਮਰੋਡ਼ ਪੱਤਣ ਤੇ ਘੁੰਮਣ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਇਨ੍ਹਾਂ ਦੇ 7 ਸਾਲਾ ਪੁੱਤਰ ਨਾਲ ਘਟਨਾ ਵਾਪਰ ਗਈ ਅਤੇ ਘੁੰਮਣ ਫਿਰਨ ਦੀਆਂ ਖ਼ੁਸ਼ੀਆਂ ਵਿਚਾਲੇ ਹੀ ਰਹਿ ਗਈਆਂ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਰਿਸ਼ੀ ਦੇ ਦੱਸਣ ਮੁਤਾਬਕ ਉਹ ਆਪਣੇ ਪਰਿਵਾਰ ਸਮੇਤ ਚਮਰੋਡ਼ ਪੱਤਣ ਤੇ ਘੁੰਮਣ ਜਾ ਰਹੇ ਸਨ। ਜਦੋਂ ਉਨ੍ਹਾਂ ਨੇ ਰਸਤੇ ਵਿੱਚ ਜੰਗਲਾਤ ਵਿਭਾਗ ਦੇ ਰੈਸਟੋਰੈਂਟ ਨੇੜੇ ਆਪਣੀ ਗੱਡੀ ਰੋਕੀ ਤਾਂ ਉਨ੍ਹਾਂ ਨੂੰ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤਰ੍ਹਾਂ ਗਨ ਚੱਲੀ ਹੋਵੇ। ਗੱਡੀ ਦਾ ਟਾਇਰ ਫਟ ਗਿਆ। ਰਿਸ਼ੀ ਦਾ ਕਹਿਣਾ ਹੈ ਕਿ ਬੱਚੇ ਦੇ ਮੋਢੇ ਤੇ ਸੱਟ ਲੱਗੀ ਹੈ। ਉਹ ਬੱਚੇ ਨੂੰ ਹਸਪਤਾਲ ਲਿਆਏ ਹਨ। ਉਹ ਚਾਹੁੰਦੇ ਹਨ ਕਿ ਮਾਮਲੇ ਦੀ ਜਾਂਚ ਹੋਵੇ ਅਤੇ ਪਤਾ ਲੱਗੇ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ ?

ਡਾਕਟਰ ਦੇ ਦੱਸਣ ਮੁਤਾਬਕ ਜੰਗਲਾਤ ਵਿਭਾਗ ਦੇ ਰੈਸਟੋਰੈਂਟ ਨੇੜੇ ਗੰਨ ਚੱਲਣ ਘਟਨਾ ਵਾਪਰੀ ਹੈ। ਜਿਸ ਵਿੱਚ ਇਕ ਬੱਚੇ ਦੇ ਸੱਟ ਲੱਗੀ ਹੈ। ਉਨ੍ਹਾਂ ਵੱਲੋਂ ਬੱਚੇ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਇਸ ਸਮੇਂ ਬੱਚੇ ਦੀ ਹਾਲਤ ਠੀਕ ਹੈ। ਉਨ੍ਹਾਂ ਨੇ ਪਰਚਾ ਕੱਟਣ ਉਪਰੰਤ ਬੱਚੇ ਨੂੰ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਘਟਨਾ ਲਗਭਗ 6-15 ਵਜੇ ਦੀ ਹੈ। ਉਨ੍ਹਾਂ ਨੂੰ ਇਕ ਬੱਚੇ ਦੇ ਸੱਟ ਲੱਗਣ ਦੀ ਇਤਲਾਹ ਮਿਲੀ ਸੀ। ਬੱਚੇ ਦੀ ਉਮਰ 7 ਸਾਲ ਦੱਸੀ ਜਾਂਦੀ ਹੈ।

ਉਹ ਆਪਣੇ ਮਾਤਾ ਪਿਤਾ ਨਾਲ ਚਮਰੋਡ਼ ਪੱਤਣ ਘੁੰਮਣ ਲਈ ਗਿਆ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬੱਚੇ ਨੂੰ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਦੱਸਣ ਮੁਤਾਬਕ ਬੱਚੇ ਦੇ ਖੱਬੇ ਮੋਢੇ ਤੇ ਛਰੇ ਦਾ ਨਿਸ਼ਾਨਾ ਲੱਗਾ ਜਾਪਦਾ ਹੈ ਪਰ ਘਟਨਾ ਸਥਾਨ ਤੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤਾਂ ਕਿ ਇਸ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *