ਬੱਚਿਆਂ ਨਾਲ ਭਰੀ ਵੈਨ ਰਜਵਾਹੇ ਚ ਪਲਟੀ, ਖੇਤਾਂ ਚੋਂ ਕੰਮ ਕਰਦੇ ਕਿਸਾਨ ਭੱਜੇ ਬੱਸ ਵੱਲ

ਮੁਕਤਸਰ ਵਿਖੇ ਤੰਗ ਰਸਤੇ ਅਤੇ ਕਿਸੇ ਤਕਨੀਕੀ ਨੁਕਸ ਕਾਰਨ ਅਕਾਲ ਅਕੈਡਮੀ ਦੀ ਬੱਸ ਦੇ ਹਾ ਦ ਸਾ ਗ੍ਰ ਸ ਤ ਹੋ ਕੇ ਪਲਟ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਵਿਚ ਸਵਾਰ ਸਾਰੇ ਹੀ ਬੱਚੇ ਠੀਕ ਠਾਕ ਹਨ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਜਲਦੀ ਨਾਲ ਬੱਚਿਆਂ ਨੂੰ ਪਲਟੀ ਹੋਈ ਬੱਸ ਵਿੱਚੋਂ ਬਾਹਰ ਕੱਢ ਲਿਆ ਹੈ। ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਅਕਾਲ ਅਕੈਡਮੀ ਸਕੂਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸੜਕ ਤੰਗ ਹੋਣ ਕਾਰਨ ਅਤੇ ਤਕਨੀਕੀ ਨੁਕਸ ਦੀ ਵਜ੍ਹਾ ਕਰਕੇ ਸਕੂਲ ਬੱਸ ਪਲਟ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਕ ਵੈਨ ਜਾ ਰਹੀ ਹੋਵੇ ਤਾਂ ਦੂਸਰੇ ਵਾਹਨ ਨੂੰ ਸਾਈਡ ਨਹੀਂ ਮਿਲਦੀ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਇਹ ਦੇਖਣਾ ਪ੍ਰਸ਼ਾਸਨ ਦਾ ਕੰਮ ਹੈ ਕਿ ਸੜਕ ਦੀ ਚੌੜਾਈ ਕਿੰਨੀ ਹੈ ਅਤੇ ਇਸ ਸਮੇਂ ਸਡ਼ਕ ਕਿੰਨੀ ਮੌਜੂਦ ਹੈ? ਇਕ ਹੋਰ ਵਿਅਕਤੀ ਨੇ ਹਾਦਸੇ ਲਈ ਸੜਕ ਦੀ ਪਟੜੀ ਦੀ ਸਫਾਈ ਨਾ ਹੋਣਾ ਅਤੇ ਖੜ੍ਹੇ ਸਫੈਦਿਆ ਨੂੰ ਇਸ ਦਾ ਕਾਰਨ ਦੱਸਿਆ ਹੈ। ਜਿਸ ਲਈ ਸਬੰਧਤ ਵਿਭਾਗ ਜ਼ਿੰਮੇਵਾਰ ਹੈ। ਬੱਚਿਆਂ ਦੇ ਦੱਸਣ ਮੁਤਾਬਕ ਉਹ ਅਕਾਲ ਅਕੈਡਮੀ ਸਕੂਲ ਡੇਰਾ ਭਾਈ ਮਸਤਾਨ ਵਿੱਚ ਪਿੰਡ ਰਾਮੇਆਣਾ ਤੋਂ ਪੜ੍ਹਨ ਲਈ ਆਉਂਦੇ ਹਨ।

ਉਨ੍ਹਾਂ ਦੀ ਬੱਸ ਪਲਟ ਗਈ ਸੀ। ਸਾਰੇ ਬੱਚੇ ਠੀਕ ਠਾਕ ਹਨ। ਅਧਿਆਪਕ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਮਸ਼ੀਨਰੀ ਵਿੱਚ ਨੁਕਸ ਪੈ ਸਕਦਾ ਹੈ। ਉਨ੍ਹਾਂ ਦੇ ਮਨ ਨੂੰ ਤਸੱਲੀ ਹੈ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਸੱਟ ਨਹੀਂ ਲੱਗੀ ਅਤੇ ਨੁਕਸਾਨ ਤੋਂ ਬਚਾਅ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਹਾ ਦ ਸਿ ਆਂ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜਿੱਥੇ ਤੰਗ ਰਸਤੇ ਹਾ ਦ ਸਿ ਆਂ ਦਾ ਕਾਰਨ ਬਣਦੇ ਹਨ, ਉਥੇ ਰਸਤਿਆਂ ਤੋਂ ਨਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ।

ਸੜਕ ਦੇ ਦੋਵੇਂ ਪਾਸੇ ਸਫ਼ਾਈ ਕਰਵਾਉਣੀ ਵੀ ਜ਼ਰੂਰੀ ਹੈ ਤਾਂ ਕਿ ਸਾਰਾ ਰਸਤਾ ਵਰਤੋਂ ਵਿੱਚ ਆ ਸਕੇ ਅਤੇ ਵਾਪਰਨ ਵਾਲੇ ਹਾ ਦ ਸਿ ਆਂ ਨੂੰ ਠੱਲ੍ਹ ਪਾਈ ਜਾ ਸਕੇ। ਇਨ੍ਹਾਂ ਹਾ ਦ ਸਿ ਆਂ ਕਾਰਨ ਕਈ ਵਾਰ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ। ਜਿਸ ਤੋਂ ਬਚਾਅ ਰੱਖਣਾ ਸਾਡਾ ਸਾਰਿਆਂ ਦਾ ਹੀ ਫਰਜ਼ ਹੈ। ਇਹ ਸਮੁੱਚੇ ਸਮਾਜ ਦੀ ਭਲਾਈ ਹਿੱਤ ਜਰੂਰੀ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *