ਵਿਆਹ ਵਾਲੇ ਘਰ ਚ ਹੋ ਗਿਆ ਵੱਡਾ ਕਾਂਡ, ਖੁਸ਼ੀਆਂ ਵਾਲੇ ਘਰ ਨੂੰ ਕਿਸ ਦੀ ਲੱਗੀ ਬੁਰੀ ਨਜਰ

ਬਟਾਲਾ ਦੇ ਫੈਜਪੁਰਾ ਇਲਾਕੇ ਦੀ ਗਿੱਲ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਰਾਤ ਸਮੇਂ ਚੋਰੀ ਦੀ ਘਟਨਾ ਵਾਪਰਨ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਪਰਿਵਾਰ ਲੜਕੀ ਦੇ ਵਿਆਹ ਲਈ ਸੋਨਾ ਇਕੱਠਾ ਕਰ ਰਿਹਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਚੋਰ ਹੂੰਝਾ ਫੇਰ ਗਏ। ਪਰਿਵਾਰ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਨੌਜਵਾਨ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਦੇ ਲਗਪਗ ਇੱਕ ਵਜੇ ਤਕ ਜਾਗਦਾ ਸੀ।

ਜਦੋਂ ਸਵੇਰੇ 5-30 ਵਜੇ ਉਸ ਦੀ ਮਾਤਾ ਉੱਠੀ ਤਾਂ ਘਰ ਵਿੱਚ ਚੋਰੀ ਹੋ ਚੁੱਕੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰ ਅਲਮਾਰੀ ਵਿਚੋਂ 18 ਤੋਲੇ ਸੋਨਾ ਅਤੇ 60 ਹਜ਼ਾਰ ਰੁਪਏ ਨਕਦੀ ਲਿਜਾ ਚੁੱਕੇ ਸਨ। ਚੋਰਾਂ ਨੇ ਮੋਬਾਈਲ ਅਤੇ ਲੈਪਟਾਪ ਨਹੀਂ ਛੇੜੇ। ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਘਰ ਦੇ ਕਿਸੇ ਭੇਤੀ ਦਾ ਹੀ ਕੰਮ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਘਟਨਾ 2 ਤੋਂ 2:30 ਵਜੇ ਦੇ ਦਰਮਿਆਨ ਵਾਪਰੀ ਹੈ, ਕਿਉਂਕਿ ਉਨ੍ਹਾਂ ਦੇ ਗੁਆਂਢੀਆਂ ਦੇ ਦੱਸਣ ਮੁਤਾਬਕ ਉਸ ਸਮੇਂ ਕਾਫੀ ਕੁੱਤੇ ਭੌਂਕ ਰਹੇ ਸਨ।

ਅਮਨਦੀਪ ਨੇ ਦੱਸਿਆ ਹੈ ਕਿ ਉਹ ਖੇਤੀਬਾੜੀ ਅਤੇ ਇਮੀਗਰੇਸ਼ਨ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਪੁਲੀਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਰਿਵਾਰ ਦੇ ਸੁੱਤੇ ਹੋਣ ਸਮੇਂ ਚੋਰੀ ਦੀ ਘਟਨਾ ਵਾਪਰੀ ਹੈ। ਪਰਿਵਾਰ ਨੇ ਕਿਸੇ ਆਦਮੀ ਤੇ ਸ਼ੱਕ ਵੀ ਜਤਾਇਆ ਹੈ, ਜੋ ਇਨ੍ਹਾਂ ਦੇ ਘਰ ਆਇਆ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲੀਸ ਚੋਰਾਂ ਤੱਕ ਕਦੋਂ ਪਹੁੰਚਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਨ੍ਹਾਂ ਚੋਰਾਂ ਕਾਰਨ ਲੋਕਾਂ ਨੂੰ ਰਾਤ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ। ਇਹ ਚੋਰ ਲੋਕਾਂ ਦੀ ਮਿਹਨਤ ਦੀ ਕਮਾਈ ਲੈ ਕੇ ਖਿਸਕ ਜਾਂਦੇ ਹਨ ਅਤੇ ਲੋਕ ਪਿੱਛੋਂ ਪੁਲੀਸ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *