ਥਾਣੇਦਾਰ ਨੇ ਕੈਮਰੇ ਸਾਹਮਣੇ ਕਰ ਦਿੱਤਾ ਇੰਨਾ ਵੱਡਾ ਕਾਂਡ, ਬਾਅਦ ਚ ਕਹਿੰਦਾ ਮੈਂ ਤਾਂ ਕੁਝ ਕੀਤਾ ਹੀ ਨਹੀਂ, ਦੇਖੋ ਕਿਵੇਂ ਮੁੱਕਰ ਗਿਆ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੀ ਦੱਸੀ ਜਾਂਦੀ ਹੈ। ਵੀਡੀਓ ਵਿੱਚ ਇਕ ਪੁਲੀਸ ਮੁਲਾਜ਼ਮ ਇਕ ਵਿਅਕਤੀ ਦੇ ਸ਼ਰ੍ਹੇਆਮ ਚਪੇੜਾਂ ਲਾਉਂਦਾ ਹੈ। ਉਹ ਮੀਡੀਆ ਦੇ ਕੈਮਰੇ ਖੋਹਣ ਦੀ ਵੀ ਕੋਸ਼ਿਸ਼ ਕਰਦਾ ਹੈ ਅਤੇ ਮੰਦਾ ਬੋਲਦਾ ਹੈ। ਜਿਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ। ਜਿਸ ਵਿਅਕਤੀ ਦੇ ਚਪੇੜ ਲਾਈ ਜਾਂਦੀ ਹੈ। ਉਸ ਦਾ ਨਾਮ ਰਿਸ਼ੀ ਮੱਟੂ ਹੈ ਅਤੇ ਉਹ ਵਾਲਮੀਕ ਸਮਾਜ ਦਾ ਪੰਜਾਬ ਪ੍ਰਧਾਨ ਹੈ।

ਪੁਲੀਸ ਅਧਿਕਾਰੀ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਮੰਦਾ ਬੋਲਿਆ ਹੈ ਅਤੇ ਨਾ ਹੀ ਚਪੇੜ ਹੀ ਜੜੀ ਹੈ। ਹੁਣ ਸੁਣਨ ਵਿੱਚ ਆਇਆ ਹੈ ਕਿ ਪੁਲੀਸ ਅਧਿਕਾਰੀ ਨੇ ਮਾਫੀ ਮੰਗ ਕੇ ਖਹਿੜਾ ਛੁਡਾ ਲਿਆ ਹੈ। ਰਿਸ਼ੀ ਮੱਟੂ ਦੇ ਦੱਸਣ ਮੁਤਾਬਕ 20-25 ਬੰਦੇ ਇਕ ਆਟੋ ਵਾਲੇ ਦੇ ਗਲ ਪੈ ਗਏ ਸਨ। ਏ.ਐਸ.ਆਈ ਨੇ ਪੈਸੇ ਲੈ ਕੇ ਬੰਦੇ ਨੂੰ ਛੱਡ ਦਿੱਤਾ। ਜਦੋਂ ਉਨ੍ਹਾਂ ਨੇ ਇਸ ਸੰਬੰਧ ਵਿਚ ਏ.ਐਸ.ਆਈ ਨਾਲ ਗੱਲ ਕੀਤੀ

ਤਾਂ ਉਹ ਭੜਕ ਗਏ। ਏ.ਐਸ.ਆਈ ਦਾ ਕਹਿਣਾ ਸੀ ਕਿ ਉਹ ਕਿਸੇ ਦੇ ਨੌਕਰ ਨਹੀਂ। ਉਹ ਕਿਸੇ ਬਾਲਮੀਕ ਸਮਾਜ ਨੂੰ ਨਹੀਂ ਜਾਣਦੇ। ਇੱਥੋਂ ਤੱਕ ਕਿ ਏ.ਐਸ.ਆਈ ਨੇ ਉਨ੍ਹਾਂ ਦੇ ਚਪੇੜ ਤਕ ਧਰ ਦਿੱਤੀ। ਇਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਅਤੇ ਵਾਲਮੀਕ ਸਮਾਜ ਦੇ ਲੋਕ ਰੋਸ ਵਜੋਂ ਥਾਣੇ ਇਕੱਠੇ ਹੋਣ ਲੱਗੇ। ਰਿਸ਼ੀ ਮੱਟੂ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਏ.ਐਸ.ਆਈ ਨੇ ਮਾਫੀ ਮੰਗ ਲਈ ਹੈ ਅਤੇ ਬਾਲਮੀਕ ਸਮਾਜ ਵੱਲੋਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ ਹੈ।

ਜੇਕਰ ਉਹ ਕੋਈ ਹੋਰ ਅਜਿਹੀ ਹਰਕਤ ਕਰਦੇ ਹਨ ਤਾਂ ਉਨ੍ਹਾਂ ਤੇ ਕਾਰਵਾਈ ਕਰਵਾਈ ਜਾ ਸਕਦੀ ਹੈ। ਇਸ ਤਰ੍ਹਾਂ ਏ.ਐਸ.ਆਈ ਨੂੰ ਆਪਣੇ ਦੁਆਰਾ ਕੀਤੀ ਗਈ ਹਰਕਤ ਲਈ ਅਖੀਰ ਮਾਫੀ ਮੰਗਣੀ ਪੈ ਗਈ। ਹਾਲਾਂਕਿ ਪੁਲੀਸ ਅਧਿਕਾਰੀ ਨੇ ਮੀਡੀਆ ਵਾਲਿਆਂ ਨਾਲ ਵੀ ਉਲਝਣ ਦੀ ਕੋਸ਼ਿਸ਼ ਕੀਤੀ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *