ਖੂਹ ਵਿਚ ਝਾਕਦੇ ਬਾਂਦਰ ਕਰ ਰਹੇ ਸੀ ਅਜੀਬ ਇਸ਼ਾਰੇ, ਕੋਲ ਜਾਕੇ ਦੇਖਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਬਾਂਦਰ ਨੂੰ ਬਹੁਤ ਹੀ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਂਦਰ ਤੋਂ ਤਰੱਕੀ ਕਰਕੇ ਹੀ ਇਨਸਾਨ ਬਣਿਆ ਹੈ। ਬਾਂਦਰ ਸਾਡੇ ਆਲੇ ਦੁਆਲੇ ਹੀ ਵਿਚਰਦੇ ਹਨ ਅਤੇ ਇਨਸਾਨੀ ਹਰਕਤਾਂ ਨੂੰ ਦੇਖਦੇ ਰਹਿੰਦੇ ਹਨ। ਉਹ ਮਨੁੱਖੀ ਜੀਵਨ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹਨ। ਜਦੋਂ ਇਹ ਆਪਣੇ ਆਲੇ ਦੁਆਲੇ ਕੋਈ ਅਜੀਬ ਹਰਕਤ ਹੁੰਦੀ ਦੇਖਦੇ ਹਨ ਤਾਂ ਇਨਸਾਨ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੀ ਉਦਾਹਰਨ ਸਾਨੂੰ ਉੱਤਰ ਪ੍ਰਦੇਸ਼ ਸੂਬੇ ਦੇ ਕਾਨਪੁਰ ਅਧੀਨ ਪੈਂਦੇ ਥਾਣਾ ਸੀਸਾਮਊ ਦੇ ਹੀਰਾਮਨ ਪੁਰਬਾ ਵਿੱਚ ਦੇਖਣ ਨੂੰ ਮਿਲੀ।

ਜਿੱਥੇ ਬਾਂਦਰਾਂ ਨੇ ਇਸ਼ਾਰਿਆਂ ਨਾਲ ਹੀ ਲੋਕਾਂ ਨੂੰ ਖੂਹ ਵਿੱਚ ਔਰਤ ਦੀ ਮ੍ਰਿਤਕ ਦੇਹ ਪਈ ਹੋਣ ਦੀ ਜਾਣਕਾਰੀ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇੱਥੇ 2-3 ਬਾਂਦਰ ਖੂਹ ਦੇ ਉੱਤੇ ਬੈਠੇ ਸਨ। ਉਹ ਵਾਰ ਵਾਰ ਖੂਹ ਵਿੱਚ ਦੇਖਦੇ ਅਤੇ ਕਦੇ ਲੋਕਾਂ ਵੱਲ ਦੇਖਦੇ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਇਹ ਬਾਂਦਰ ਆਪਣੀ ਭਾਸ਼ਾ ਵਿਚ ਲੋਕਾਂ ਨੂੰ ਕੁਝ ਕਹਿ ਰਹੇ ਹੋਣ। ਲੋਕਾਂ ਨੇ ਸੋਚਿਆ ਕਿ ਹੋ ਸਕਦਾ ਹੈ ਇਨ੍ਹਾਂ ਬਾਂਦਰਾਂ ਦਾ ਬੱਚਾ ਖੂਹ ਵਿਚ ਡਿੱਗ ਗਿਆ ਹੋਵੇ ਅਤੇ ਬਾਂਦਰ ਆਪਣੇ ਬੱਚੇ ਨੂੰ ਖੂਹ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋਣ।

ਇਹ ਖੂਹ ਸੁੱਕਾ ਹੈ। ਇਸ ਵਿੱਚ ਪਾਣੀ ਨਹੀਂ ਹੈ। ਜਦੋਂ ਲੋਕਾਂ ਨੇ ਖੂਹ ਵਿਚ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਖੂਹ ਵਿੱਚ ਇਕ ਔਰਤ ਦੀ ਮ੍ਰਿਤਕ ਦੇਹ ਪਈ ਸੀ। ਜਿਸ ਦੀ ਪਛਾਣ ਰਾਧਾ ਦੇਵੀ ਕਸ਼ਿਅਪ ਵਜੋਂ ਹੋਈ ਹੈ। ਮ੍ਰਿਤਕਾ ਇਸੇ ਇਲਾਕੇ ਦੀ ਰਹਿਣ ਵਾਲੀ ਸੀ। ਉਹ ਜੰਗਲ ਪਾਣੀ ਆਈ ਲਾਪਤਾ ਹੋ ਗਈ ਸੀ ਅਤੇ ਦੁਬਾਰਾ ਘਰ ਨਹੀਂ ਸੀ ਗਈ। ਲੋਕਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ।

ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਨੂੰ ਕਈ ਘੰਟੇ ਬਾਅਦ ਬਾਹਰ ਕਢਵਾਇਆ। ਦੱਸਿਆ ਜਾ ਰਿਹਾ ਹੈ ਕਿ ਰਾਧਾ ਦੇਵੀ ਆਪਣੀ ਧੀ ਨੂੰ ਕੋਚਿੰਗ ਵਿੱਚ ਦਾਖ਼ਲਾ ਦਿਵਾਉਣ ਦੇ ਚੱਕਰ ਵਿੱਚ ਮਾਨਸਿਕ ਤੌਰ ਤੇ ਠੀਕ ਨਹੀਂ ਸੀ। ਇਸ ਲਈ ਹੋ ਸਕਦਾ ਹੈ ਕਿ ਉਸ ਨੇ ਇਹ ਗ਼ਲਤ ਕਦਮ ਚੁੱਕ ਲਿਆ ਹੋਵੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *