ਪਿੰਡ ਦੇ ਸਕੂਲ ਚ ਵੜ ਗਈ ਅਜਿਹੀ ਸ਼ੈਅ, ਜਿਸ ਨੂੰ ਦੇਖ ਸੁੱਕੇ ਬੱਚਿਆਂ ਤੇ ਮੈਡਮਾਂ ਦੇ ਸਾਹ

ਮੌਸਮ ਬਦਲਣ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ। ਕਈ ਜੀਵ ਜਿਵੇਂ ਕਿ ਚੂਹੇ, ਸੱਪ ਆਦਿ ਜੋ ਜ਼ਮੀਨ ਦੇ ਅੰਦਰ ਖੁੱਡਾਂ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਨਿਵਾਸ ਸਥਾਨ ਵਿਚ ਪਾਣੀ ਭਰਨ ਕਾਰਨ ਉਹ ਖੁੱਡਾਂ ਤੋਂ ਬਾਹਰ ਆ ਜਾਂਦੇ ਹਨ। ਜਿਸ ਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਅਜਿਹਾ ਹੀ ਇਕ ਮਾਮਲਾ ਨੰਗਲ ਡੈਮ ਦੇ ਨਾਲ ਪੈਂਦੇ ਇੱਕ ਪਿੰਡ ਜਾਡਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਸਕੂਲ ਦੀ ਇੱਕ ਜਮਾਤ ਅੰਦਰ ਅਜਗਰ ਵੜ ਗਿਆ।

ਜਿਸ ਕਾਰਨ ਸਕੂਲ ਦੇ ਅਧਿਆਪਕ ਅਤੇ ਬੱਚਿਆਂ ਵਿੱਚ ਦ ਹ ਸ਼ ਤ ਦਾ ਮਾਹੌਲ ਬਣ ਗਿਆ ਪਰ ਅਧਿਆਪਕਾਂ ਦੁਆਰਾ ਸਾਰੇ ਬੱਚਿਆਂ ਨੂੰ ਪੂਰੀ ਸਾਵਧਾਨੀ ਨਾਲ ਇਕ ਥਾਂ ਤੇ ਬਿਠਾ ਲਿਆ ਗਿਆ। ਐੱਸ ਐੱਸ ਮਾਸਟਰ ਧਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਸਵੇਰ ਸਮੇਂ ਆ ਕੇ ਸਕੂਲ ਖੋਲਿਆ ਤਾਂ ਉਨ੍ਹਾਂ ਨੂੰ ਬੱਚਿਆਂ ਦੁਆਰਾ ਪਤਾ ਲੱਗਾ ਕਿ ਸਕੂਲ ਦੇ ਅੰਦਰ ਅਜਗਰ ਵੜ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ 8ਵੀਂ ਜਮਾਤ ਦੇ ਕਮਰੇ ਵਿਚ ਫਰਸ਼ ਦਾ ਕੰਮ ਚੱਲ ਰਿਹਾ ਸੀ।

ਕਮਰੇ ਦੇ ਦਰਵਾਜੇ ਖੁੱਲੇ ਹੋਣ ਕਾਰਨ ਅਜਗਰ ਕਮਰੇ ਅੰਦਰ ਵੜ ਕੇ ਇੱਕ ਖੂੰਜੇ ਵਿੱਚ ਬੈਠਾ ਸੀ। ਉਨ੍ਹਾਂ ਦੁਆਰਾ ਪਿੰਡ ਦੇ ਸਰਪੰਚ ਨੂੰ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ ਗਈ ਅਤੇ ਪਿੰਡ ਦਾ ਸਰਪੰਚ ਵੀ ਸਕੂਲ ਵਿੱਚ ਪਹੁੰਚ ਗਿਆ। ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾ ਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਜੰਗਲਾਤ ਵਿਭਾਗ ਦੇ ਕਰਮਚਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਲਾਕ ਅਫਸਰ ਗੁਰਜੀਤ ਸਿੰਘ ਦਾ ਫੋਨ ਆਇਆ ਸੀ।

ਜਿਸ ਵਿੱਚ ਉਨ੍ਹਾਂ ਨੂੰ ਜਾਡਲਾ ਸਕੂਲ ਵਿੱਚ ਵੜੇ ਅਜਗਰ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅਜਗਰ ਨੂੰ ਕਾਬੂ ਕਰ ਲਿਆ। ਜਿਸ ਨੂੰ ਜੰਗਲ ਵਿਚ ਛੱਡਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ 10 ਫੁੱਟ ਲੰਬਾ ਅਜਗਰ ਸੀ। ਇਹ ਬਹੁਤ ਹੀ ਖ਼ ਤ ਰ ਨਾ ਕ ਹੁੰਦੇ ਹਨ। ਜੋ ਆਪਣੇ ਭੋਜਨ ਲਈ ਛੋਟੇ ਮੋਟੇ ਜਾਨਵਰਾਂ ਨੂੰ ਸ਼ਿ ਕਾ ਰ ਬਣਾ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਹੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *