ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਟੱਕਰ, ਟਰੱਕ ਵਾਲੇ ਨੇ ਲਾਈ ਇੰਨੀ ਜ਼ੋਰ ਦੀ ਬਰੇਕ- ਫਟੇ ਟਾਇਰ

ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਤੇ ਇਕ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਗਨੀਮਤ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਬੱਸ ਵਿੱਚ 50 ਤੋਂ ਵੱਧ ਸਵਾਰੀਆਂ ਸਨ। ਹਾਦਸੇ ਸਮੇਂ ਟਰੱਕ ਪੁਲ ਉਤਰ ਰਿਹਾ ਸੀ। ਪੁਲੀਸ ਨੇ ਦੋਵੇਂ ਗੱਡੀਆਂ ਸਾਈਡ ਤੇ ਲਗਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਹੈ। ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਬੱਸ ਡਰਾਈਵਰ ਨੇ ਦੱਸਿਆ ਹੈ ਕਿ ਉਹ ਸਵਾਰੀਆਂ ਲੈ ਕੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾ ਰਹੇ ਸਨ।

ਜਦੋਂ ਉਹ ਟੀ ਪੁਆਇੰਟ ਤੋਂ ਮੁੜਨ ਲੱਗੇ ਤਾਂ ਸਾਹਮਣੇ ਪੁਲ ਤੋਂ ਇਕ ਟਰੱਕ ਉਤਰ ਰਿਹਾ ਸੀ। ਟਰੱਕ ਡਰਾਈਵਰ ਮੋਬਾਇਲ ਚਲਾ ਰਿਹਾ ਸੀ। ਉਸ ਨੇ ਖੱਬੇ ਪਾਸੇ ਤੋਂ ਅੱਗੇ ਲੰਘਣ ਦੀ ਬਜਾਏ ਸੱਜੇ ਪਾਸੇ ਆ ਕੇ ਟਰੱਕ ਦੀ ਬੱਸ ਨਾਲ ਟੱਕਰ ਕਰਵਾ ਦਿੱਤੀ। ਬੱਸ ਡਰਾਈਵਰ ਦਾ ਕਹਿਣਾ ਹੈ ਕਿ ਟਰੱਕ ਚਾਲਕ ਦੁਆਰਾ ਮੋਬਾਈਲ ਚਲਾਏ ਜਾਣ ਕਾਰਨ ਘਟਨਾ ਵਾਪਰੀ ਹੈ। ਟਰੱਕ ਵਾਲੇ ਨੇ ਉਨ੍ਹਾਂ ਦੇ ਸਾਹਮਣੇ ਮੋਬਾਈਲ ਸੁੱਟਿਆ ਹੈ। ਉਨ੍ਹਾਂ ਦੀ ਬੱਸ ਦਾ 20 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਟਰੱਕ ਵਾਲੇ ਦਾ ਕਹਿਣਾ ਹੈ ਕਿ ਉਹ ਪਠਾਨਕੋਟ ਤੋਂ ਬੱਜਰੀ ਲੈ ਕੇ ਅਬੋਹਰ ਬਾਈਪਾਸ ਜ਼ੀਰਾ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਪੁਲ ਉਤਰ ਰਹੀ ਸੀ ਤਾਂ ਸਾਹਮਣੇ ਬੱਸ ਵਾਲੇ ਨੇ ਬਸ ਮੋੜ ਦਿੱਤੀ ਅਤੇ ਹਾਦਸਾ ਵਾਪਰ ਗਿਆ। ਬੱਸ ਵਿਚ ਸਵਾਰੀਆਂ ਸਨ। ਟਰੱਕ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਵਾਰੀਆਂ ਉਤਾਰ ਕੇ ਬੱਸ ਮੁੜ ਰਹੀ ਸੀ।

ਸਾਹਮਣੇ ਪੁਲ ਤੋਂ ਘੋੜਾ ਉਤਰ ਰਿਹਾ ਸੀ। ਚਾਲਕ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਢਲਾਣ ਹੋਣ ਕਾਰਨ ਗੱਡੀ ਰੁਕ ਨਹੀਂ ਸਕੀ ਅਤੇ ਬੱਸ ਨਾਲ ਟਕਰਾ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੱਡੀਆਂ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਹੈ। ਮਾਮਲੇ ਦੀ ਜਾਂਚ ਲਈ ਦੋਵੇਂ ਧਿਰਾਂ ਨੂੰ ਥਾਣੇ ਭੇਜ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *