ਪੁੱਤ ਨੂੰ ਹੋਇਆ ਮਾਂ ਦੇ ਚਰਿੱਤਰ ਤੇ ਸ਼ੱਕ, ਘਰਵਾਲੀ ਨਾਲ ਮਿਲਕੇ ਮਾਂ ਨੂੰ ਦਿੱਤੀ ਰੂਹ ਕਮਬਾਊ ਮੋਤ

ਜਦੋਂ ਆਦਮੀ ਦਾ ਖ਼ੂ ਨ ਸਫ਼ੈਦ ਹੋ ਜਾਂਦਾ ਹੈ ਤਾਂ ਉਹ ਸਭ ਸਮਾਜਿਕ ਰਿਸ਼ਤੇ ਭੁੱਲ ਜਾਂਦਾ ਹੈ। ਉਸ ਦੇ ਦਿਮਾਗ ਤੇ ਇੱਕ ਹੀ ਸੋਚ ਭਾਰੂ ਹੋ ਜਾਂਦੀ ਹੈ। ਜੋ ਲਗਾਤਾਰ ਉਸ ਨੂੰ ਕਾਰਵਾਈ ਕਰਨ ਲਈ ਉਕਸਾਉਂਦੀ ਹੈ ਅਤੇ ਫੇਰ ਆਦਮੀ ਕਿਸੇ ਨਫ਼ੇ ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਕਾਰਾ ਕਰ ਬੈਠਦਾ ਹੈ, ਜੋ ਉਸ ਦੇ ਆਪਣੇ ਵੀ ਹਿੱਤ ਵਿੱਚ ਨਹੀਂ ਹੁੰਦਾ। ਜਲੰਧਰ ਦੇ ਥਾਣਾ ਨੂਰਮਹਿਲ ਦੀ ਪੁਲੀਸ ਨੇ ਇੱਕ ਵਿਧਵਾ ਔਰਤ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਸ ਦੇ ਪੁੱਤਰ ਅਤੇ ਨੂੰਹ ਨੂੰ ਹੀ ਕਾਬੂ ਕੀਤਾ ਹੈ।

ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਗਗਨਦੀਪ ਗੱਗੀ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਸ਼ੱਕ ਦੇ ਆਧਾਰ ਤੇ ਹੀ ਵਿੱਦਿਆ ਦੇਵੀ ਦੀ ਜਾਨ ਲੈ ਲਈ ਹੈ। ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਹੈ ਕਿ ਨੂਰਮਹਿਲ ਦੇ ਮੁਹੱਲਾ ਰਵਿਦਾਸਪੁਰਾ ਵਿਚ ਵਿੱਦਿਆ ਦੇਵੀ ਵਿਧਵਾ ਹਰਮੇਸ਼ ਲਾਲ ਦੀ ਜਾਨ ਜਾਣ ਦਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਆਇਆ ਸੀ।

ਜਦੋਂ ਪੁਲੀਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਿਆ। ਇਸ ਤਰ੍ਹਾਂ ਜਾਪਦਾ ਸੀ ਕਿ ਹੋ ਸਕਦਾ ਹੈ ਘਰ ਵਿੱਚ ਚੋਰੀ ਕਰਨ ਆਏ ਕਿਸੇ ਵਿਅਕਤੀ ਨੇ ਇਹ ਕੰਮ ਕੀਤਾ ਹੋਵੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਨੇੜੇ ਤੇੜੇ ਤੋਂ ਪੁੱਛਗਿੱਛ ਕਰਨ ਅਤੇ ਹਾਲਾਤਾਂ ਨੂੰ ਦੇਖਣ ਤੇ ਪੁਲੀਸ ਦਾ ਸ਼ੱਕ ਮ੍ਰਿਤਕਾ ਵਿੱਦਿਆ ਦੇਵੀ ਦੇ ਪੁੱਤਰ ਗਗਨਦੀਪ ਗੱਗੀ ਅਤੇ ਨੂੰਹ ਗੁਰਪ੍ਰੀਤ ਕੌਰ ਤੇ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਦੋਵਾਂ ਨੇ ਪੁਲੀਸ ਕੋਲ ਇਹ ਮੰਨ ਲਿਆ ਕਿ ਉਨ੍ਹਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਵਿੱਦਿਆ ਦੇਵੀ ਦੇ ਕਿਸੇ ਨਾਲ ਗ ਲ ਤ ਸਬੰਧ ਹਨ। ਜਿਸ ਕਰਕੇ ਉਨ੍ਹਾਂ ਨੇ ਇਹ ਕਾਰਾ ਕਰ ਦਿੱਤਾ। ਪੁਲੀਸ ਨੇ ਮ੍ਰਿਤਕਾ ਦੀ ਧੀ ਦੇ ਜੇਠ ਨਰਿੰਦਰ ਭੰਡਾਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਦੇ ਪੁੱਤਰ ਨੂੰਹ ਗਗਨਦੀਪ ਗੱਗੀ ਅਤੇ ਗੁਰਪ੍ਰੀਤ ਕੌਰ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਨੇ ਪੁਲੀਸ ਕੋਲ ਮੰਨਿਆ ਹੈ ਕੀ ਉਨ੍ਹਾਂ ਨੂੰ ਸ਼ੱਕ ਸੀ ਕਿ ਮ੍ਰਿਤਕਾ ਦੇ ਕਿਸੇ ਨਾਲ ਗਲਤ ਸਬੰਧ ਹਨ।

ਇਨ੍ਹਾਂ ਨੇ ਆਪਣਾ ਗੁ ਨਾ ਹ ਕਬੂਲ ਕਰ ਲਿਆ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਪੁਲਿਸ ਜਾਨਣਾ ਚਾਹੁੰਦੀ ਹੈ ਕਿ ਇਨ੍ਹਾਂ ਨੇ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ? ਕੀ ਇਸ ਮਾਮਲੇ ਵਿੱਚ ਇਨ੍ਹਾਂ ਦੇ ਨਾਲ ਕੋਈ ਹੋਰ ਸ਼ਖ਼ਸ ਵੀ ਮੌਜੂਦ ਸੀ ਜਾਂ ਨਹੀਂ? ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *