ਰੋਪੜ ਸ਼ਹਿਰ ਦੇ ਲੋਕਾਂ ਨੇ ਕਰ ਦਿੱਤਾ ਅਜਿਹਾ ਕੰਮ, ਹੁਣ ਪੁਲਿਸ ਵੀ ਤਾਰੀਫਾਂ ਕਰਦੀ ਨਹੀਂ ਥੱਕ ਰਹੀ

ਕੁਝ ਲੋਕ ਸਾਰੀ ਜਿੰਦਗੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਹਨਾਂ ਦਾ ਕੰਮ ਹੀ ਲੁੱਟ ਖੋਹ ਕਰਕੇ ਆਪਣਾ ਘਰ ਚਲਾਉਣਾ ਹੁੰਦਾ ਹੈ ਪਰ ਜਦੋਂ ਇਹ ਪੁਲਿਸ ਦੇ ਅੜਿੱਕੇ ਆਉਂਦੇ ਹਨ ਤਾਂ ਇਹਨਾਂ ਨਾਲ ਜੋ ਬਣਦੀ ਹੈ, ਉਹ ਤਾਂ ਇਹ ਹੀ ਜਾਣਦੇ ਹਨ। ਫਿਰ ਵੀ ਅਜਿਹੇ ਲੋਕ ਆਪਣੀਆਂ ਹਰਕਤਾਂ ਤੋਂ ਨਹੀ ਸੁਧਰਦੇ। ਇਹ ਮਾਮਲਾ ਰੋਪੜ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਰੂਪਨਗਰ ਵਾਸੀਆਂ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਨੂੰ ਵੀ ਮਾਤ ਪਾ ਦਿੱਤੀ ਹੈ।

ਸ਼ਹਿਰ ਵਾਸੀਆਂ ਵੱਲੋਂ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਲੁੱਟ ਖੋਹ ਕਰਨ ਵਾਲੇ ਵਿਅਕਤੀ ਦੇ ਨਾਲ ਨਾਲ 5 ਵਾਹਨ ਵੀ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੁਦੀਪ ਵਿਜੇ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਦੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਉਹ ਕੈਮਰੇ ਵਿੱਚ ਦੇਖ ਲੈਣ। ਜਦੋਂ ਉਨ੍ਹਾਂ ਵੱਲੋਂ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਮੋਟਰਸਾਈਕਲ ਦਾ ਤਾਂ ਪਤਾ ਲੱਗਾ ਹੀ ਲੱਗਾ। ਨਾਲ ਦੀ ਨਾਲ ਇਕ ਸਕੂਟਰ, ਮੋਟਰਸਾਈਕਲ, ਐਕਟਿਵਾ ਦਾ ਵੀ ਪਤਾ ਲੱਗ ਗਿਆ।

ਉਨ੍ਹਾਂ ਵੱਲੋਂ ਮੁਹੱਲੇ ਦੀ ਨਿਗਰਾਨੀ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਜੋ ਕਿ ਵੀਡੀਓ ਵਿੱਚ ਵੀ ਦਿਖਾਈ ਦੇ ਰਿਹਾ ਸੀ। ਜਦੋਂ ਉਨ੍ਹਾਂ ਨੇ ਵਿਅਕਤੀ ਦੇ ਘਰ ਅੰਦਰ ਜਾ ਕੇ ਦੇਖਿਆ ਗਿਆ ਤਾਂ ਮੌਕੇ ਤੇ ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਅਤੇ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਤਾਂ ਜੋ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਸੰਜੇ ਪ੍ਰਤਾਪ ਜੈਨ ਵਿਅਕਤੀ ਦਾ ਕਹਿਣਾ ਹੈ ਕਿ 1:30 ਵਜੇ ਦੇ ਕਰੀਬ ਇਕ ਵਿਅਕਤੀ ਵੱਲੋਂ ਮੁਹੱਲੇ ਦੇ ਪੈਦਲ ਚੱਕਰ ਲਗਾਏ ਜਾ ਰਹੇ ਸਨ।

ਉਸ ਵਿਅਕਤੀ ਵੱਲੋਂ ਪਹਿਲਾਂ ਤਾਂ ਉਨ੍ਹਾਂ ਨੇ ਗੁਆਂਢੀਆਂ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਮੋਟਰਸਾਇਕਲ ਕਿੱਕ ਮਾਰਨ ਤੇ ਵੀ ਸਟਾਰਟ ਨਾ ਹੋਇਆ ਤਾਂ ਉਸ ਰੋੜ੍ਹ ਕੇ ਅੱਗੇ ਛੱਡ ਦਿੱਤਾ ਗਿਆ ਅਤੇ ਫਿਰ ਵਾਪਸ ਆ ਕੇ ਸਕੂਟਰ ਨੂੰ ਨਕਲੀ ਚਾਬੀ ਲਗਾ ਕੇ ਚੋਰੀ ਕਰ ਲਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਦੋਂ ਵਿਅਕਤੀ ਦੁਆਰਾ ਮੁਹੱਲੇ ਵਿੱਚ ਵਾਪਸ ਆਇਆ ਤਾਂ ਉਸ ਦਾ ਮਾਸਕ ਨਾ ਹੋਣ ਕਰਕੇ ਉਸ ਦੀ ਪਹਿਚਾਣ ਕੀਤੀ ਗਈ। ਲੁੱਟ ਖੋਹ ਕਰਨ ਵਾਲੇ ਰੋਹਿਤ ਨੇ ਦੱਸਿਆ ਕੀ ਉਹ ਰੋਪੜ ਦਾ ਜੰਮਪਲ ਹੈ।

ਉਹ ਬੰਗਲੌਰ ਵਿਚ ਬੀ.ਟੈਕ ਦਾ ਸਿਵਲ ਇੰਜਨੀਅਰ ਹੈ। ਉਹ ਛੁੱਟੀ ਆਇਆ ਹੋਇਆ ਸੀ ਤੇ ਉਹ ਬੀਤੀ ਰਾਤ ਨਸ਼ੇ ਦੀ ਹਾਲਤ ਵਿਚ ਆਪਣੇ ਦੋਸਤਾਂ ਨਾਲ ਮਿਲ ਕੇ ਗਲਤ ਕੰਮ ਕਰ ਬੈਠਾ, ਜਿਸ ਦਾ ਹੁਣ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਚੋਰੀ ਦੇ 5 ਵਾਹਨਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਤੇ ਵੱਖ ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *