ਅਮੀਰ ਬਣਨ ਦੇ ਚੱਕਰ ਚ ਕਰ ਲਿਆ ਪੁੱਠਾ ਕੰਮ, ਨਹੀਂ ਪਤਾ ਸੀ ਅੱਗੇ ਹੋ ਜਾਣੀ ਵੱਡੀ ਕਲੋਲ

ਲੋਕਾਂ ਵਿੱਚ ਪੈਸਾ ਹਾਸਲ ਕਰਨ ਦੀ ਇੱਕ ਹੋੜ ਲੱਗੀ ਹੋਈ ਹੈ। ਪੈਸਾ ਹਾਸਲ ਕਰ ਰਹੇ ਲੋਕ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਉਹ ਠੀਕ ਗਲਤ ਹਰ ਤਰੀਕਾ ਅਪਣਾ ਲੈਂਦੇ ਹਨ। ਕਪੂਰਥਲਾ ਵਿੱਚ ਇਕ ਵਿਅਕਤੀ ਨੇ ਏ ਟੀ ਐਮ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਨਕਦੀ ਚੋਰੀ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਵਿਅਕਤੀ ਦੀ ਸੀ ਸੀ ਟੀ ਵੀ ਵਿੱਚ ਤਸਵੀਰ ਤਾਂ ਆਈ ਹੈ ਪਰ ਉਸ ਦਾ ਮੂੰਹ ਬੰਨ੍ਹਿਆ ਹੋਇਆ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਮਾਮਲੇ ਦੀ ਜਾਣਕਾਰੀ ਮਿਲੀ ਕਿ ਏ ਟੀ ਐੱਮ ਦੇ ਲਾਕਰ ਟੁੱਟੇ ਹੋਏ ਹਨ। ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਪੁਲੀਸ ਨੂੰ ਇਸ ਦੀ ਇਤਲਾਹ ਦਿੱਤੀ। ਏ ਟੀ ਐਮ ਵਿੱਚ 3 ਲੱਖ ਰੁਪਏ ਸਨ, ਜੋ ਚੋਰੀ ਹੋਣ ਤੋਂ ਬਚ ਗਏ ਹਨ। ਮੈਨੇਜਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ

ਉਨ੍ਹਾਂ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਨੇੜਲੇ ਏ ਟੀ ਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਆ ਕੇ ਦੇਖਿਆ ਕਿ ਬਾਹਰ ਤੋਂ ਸ਼ਟਰ ਤੋੜਿਆ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਕ ਵਿਅਕਤੀ ਰਾਤ 1:15 ਵਜੇ ਏ ਟੀ ਐਮ ਅੰਦਰ ਦਾਖ਼ਲ ਹੋਇਆ ਹੈ। ਉਸ ਨੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਏ ਟੀ ਐਮ ਵਿੱਚ ਪਈ ਨਕਦੀ ਚੋਰੀ ਹੋਣ ਤੋਂ ਬਚ ਗਈ ਹੈ,

ਕਿਉਂਕਿ ਲਾਕ ਨਹੀਂ ਖੁੱਲ੍ਹ ਸਕਿਆ। ਏ ਟੀ ਐਮ ਦੇ ਅੰਦਰ ਇਕ ਵਿਅਕਤੀ ਦਾਖ਼ਲ ਹੁੰਦਾ ਨਜ਼ਰ ਆਉਂਦਾ ਹੈ। ਉਸ ਦਾ ਮੂੰਹ ਲਪੇਟਿਆ ਹੋਣ ਕਾਰਨ ਪਛਾਣ ਨਹੀਂ ਹੋ ਸਕੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਬੈਂਕ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲੀਸ ਬਾਹਰਲੇ ਸੀ ਸੀ ਟੀ ਵੀ ਦੇਖ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *