ਕਲਯੁਗੀ ਪੁੱਤ ਨੇ ਆਪਣੀ ਮਾਂ ਨੂੰ ਦਿੱਤੀ ਦਿਲ ਕਮਬਾਊ ਮੋਤ, ਅਜਿਹੀ ਮੋਤ ਦੇਖ ਪਿੰਡ ਵਾਲਿਆਂ ਦੇ ਸੁੱਕੇ ਸਾਹ

ਸਿਰਫ਼ ਇਕ ਅੱਖਰ ਦਾ ਸ਼ਬਦ ਹੈ ਮਾਂ। ਮਾਂ ਬਾਰੇ ਕਿੰਨਾ ਕੁਝ ਲਿਖਿਆ ਜਾ ਚੁੱਕਾ ਹੈ ਅਤੇ ਲਿਖਿਆ ਜਾ ਰਿਹਾ ਹੈ। ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਪਰ ਸਾਡੇ ਸਮਾਜ ਵਿੱਚ ਕਈ ਅਜਿਹੇ ਲੋਕ ਵੀ ਹਨ ਜੋ ਆਪਣੀ ਮਾਂ ਨਾਲ ਬੁਰਾ ਸਲੂਕ ਕਰਦੇ ਹਨ। ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਕਿਹੋ ਜਿਹੇ ਹਾਲਾਤਾਂ ਵਿਚ ਰਹਿ ਕੇ ਉਨ੍ਹਾਂ ਦੀ ਪਾਲਣਾ ਕੀਤੀ ਹੈ ? ਬਰਨਾਲਾ ਦੇ ਕੋਠਾ ਬੀਕ ਸੂਚ ਹੰਡਾਇਆ ਵਿੱਚ ਇਕ ਅਮਲੀ ਪੁੱਤਰ ਨੇ ਆਪਣੇ ਮਾਂ ਦੀ ਹੀ ਹਥੌੜੇ ਦਾ ਵਾਰ ਕਰਕੇ ਜਾਨ ਲੈ ਲਈ।

ਮਿ੍ਤਕਾ ਸ਼ਿੰਦਰਪਾਲ ਕੌਰ ਮੌਜੂਦਾ ਪੰਚਾਇਤ ਮੈਂਬਰ ਵੀ ਸੀ। ਮ੍ਰਿਤਕਾ ਸ਼ਿੰਦਰਪਾਲ ਕੌਰ ਦੇ ਵੱਡੇ ਪੁੱਤਰ ਨੇ ਦੱਸਿਆ ਹੈ ਕਿ ਉਸ ਦਾ ਛੋਟਾ ਭਰਾ ਸੁਖਚੈਨ ਸਿੰਘ ਅਮਲ ਦੀ ਵਰਤੋਂ ਕਰਨ ਦਾ ਆਦੀ ਹੈ। ਮਾਂ ਉਸ ਨੂੰ ਇਸ ਬੁਰੀ ਆਦਤ ਤੋਂ ਰੋਕਦੀ ਸੀ। ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਹੋ ਜਾਂਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਕਿ ਘਰ ਵਿੱਚ ਕਲੇਸ਼ ਹੋ ਰਿਹਾ ਹੈ। ਜਦੋਂ ਤਕ ਉਹ ਪਹੁੰਚਿਆ ਤਾਂ ਘਟਨਾ ਵਾਪਰ ਚੁੱਕੀ ਸੀ। ਸੁਖਚੈਨ ਨੇ ਹਥੌੜੇ ਦਾ ਵਾਰ ਕਰ ਕੇ ਮਾਂ ਨੂੰ ਸਦਾ ਦੀ ਨੀਂਦ ਦੇ ਦਿੱਤੀ ਸੀ।

ਸੁਖਚੈਨ ਸਿੰਘ ਦੇ ਪੁੱਤਰ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਉਸ ਦੀ ਦਾਦੀ ਨਾਲ ਬਹਿਸ ਰਿਹਾ ਸੀ। ਇਸ ਦੌਰਾਨ ਹੀ ਉਸ ਦੇ ਪਿਤਾ ਨੇ ਉਸ ਦੀ ਦਾਦੀ ਤੇ ਹਥੌੜੇ ਦਾ ਵਾਰ ਕਰ ਦਿੱਤਾ। ਬੱਚੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਭੱਜ ਕੇ ਜਾਨ ਬਚਾਈ ਹੈ। ਫੇਰ ਉਨ੍ਹਾਂ ਨੇ ਪੁਲੀਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕਾ ਮੌਜੂਦਾ ਪੰਚਾਇਤ ਮੈਂਬਰ ਸੀ।

ਉਸ ਦਾ ਪੁੱਤਰ ਅਮਲ ਦਾ ਆਦੀ ਹੈ। ਸਰਪੰਚ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਪਰਿਵਾਰ ਦੇ ਬੱਚੇ ਦੌੜ ਕੇ ਉਸ ਦੇ ਘਰ ਆ ਗਏ ਅਤੇ ਘਟਨਾ ਬਾਰੇ ਦੱਸਿਆ। ਜਦੋਂ ਤਕ ਉਹ ਇਸ ਪਰਿਵਾਰ ਦੇ ਘਰ ਪਹੁੰਚੇ ਤਾਂ ਭਾਣਾ ਵਾਪਰ ਚੁੱਕਾ ਸੀ ਅਤੇ ਦੋਸ਼ੀ ਮੌਕੇ ਤੋਂ ਦੌੜ ਚੁੱਕਾ ਸੀ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *