ਇਸ ਪਿੰਡ ਚੋਂ ਇਕ ਇਕ ਕਰਕੇ ਹੋ ਰਹੀ ਹੈ ਮੋਤ, ਇਸ ਵਾਰ ਇੱਕ ਔਰਤ ਦੀ ਗਈ ਜਾਨ

ਮੋਗਾ ਦੇ ਪਿੰਡ ਡਾਲਾ ਵਿਖੇ ਨੈਸ਼ਨਲ ਹਾਈਵੇਅ ਤੇ ਇਕ ਨਾ ਮਾਲੂਮ ਫਾਰਚੂਨਰ ਗੱਡੀ ਨੇ ਕਿਸੇ ਔਰਤ ਨੂੰ ਕੁਚਲ ਦਿੱਤਾ ਹੈ। ਉਹ ਮੌਕੇ ਤੇ ਹੀ ਦਮ ਤੋੜ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਭੜਕ ਗਏ। ਇਹ ਪਿੰਡ ਨੈਸ਼ਨਲ ਹਾਈਵੇਅ 71 ਉੱਥੇ ਸਥਿਤ ਹੈ। ਪਿੰਡ ਦੇ ਇੱਕ ਵਿਅਕਤੀ ਦੇ ਦੱਸਣ ਮੁਤਾਬਕ ਨੈਸ਼ਨਲ ਹਾਈਵੇਅ ਪਿੰਡ ਨੂੰ ਕਰਾਸ ਕਰਦਾ ਹੈ। ਇੱਥੇ ਪ੍ਰਾਇਮਰੀ ਸਕੂਲ, ਹਾਈ ਸਕੂਲ, ਸਰਕਾਰੀ ਹਸਪਤਾਲ ਅਤੇ ਬੈਂਕ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਹਰ ਕੰਮ ਲਈ ਸੜਕ ਪਾਰ ਕਰਨੀ ਪੈਂਦੀ ਹੈ।

ਛੋਟੇ ਬੱਚਿਆਂ ਨੂੰ ਸਕੂਲ ਛੱਡਣ ਆਉਣਾ ਪੈਂਦਾ ਹੈ। ਇੱਥੇ ਬਹੁਤ ਜ਼ਿਆਦਾ ਹਾਦਸੇ ਵਾਪਰ ਰਹੇ ਹਨ। ਅੱਜ ਰੋਡ ਉੱਤੇ ਉਨ੍ਹਾਂ ਦੇ ਪਿੰਡ ਦੀ ਛੇਵੀਂ ਮ੍ਰਿਤਕ ਦੇਹ ਪਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਰਿਵਾਰ ਵਿਚੋਂ ਹੁਣ ਤਕ 3 ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇੱਥੇ ਪੁਲ ਬਣਨਾ ਚਾਹੀਦਾ ਹੈ। ਫਾਰਚੂਨਰ ਨਾਲ ਵਾਪਰੇ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਔਰਤ ਦੀ ਮ੍ਰਿਤਕ ਦੇਹ ਉਹ ਰੋਡ ਤੋਂ ਨਹੀਂ ਚੁੱਕਣਗੇ। ਜਿੰਨਾ ਚਿਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪੁਲ ਬਣਾ ਕੇ ਦੇਣ ਦੀ ਤਸੱਲੀ ਨਹੀਂ ਦਿੱਤੀ ਜਾਂਦੀ, ਉਹ ਰੋਡ ਬੰਦ ਰੱਖਣਗੇ।

ਇਕ ਵਿਅਕਤੀ ਦਾ ਕਹਿਣਾ ਹੈ ਕਿ ਦੋਵੇਂ ਪਾਸੇ ਪੁਲ ਬਣੇ ਹੋਏ ਹਨ। ਜਿਸ ਕਰਕੇ ਪੁਲ ਉਤਰ ਕੇ ਗੱਡੀਆਂ ਤੇਜ਼ ਰਫਤਾਰ ਨਾਲ ਆਉਂਦੀਆਂ ਹਨ ਅਤੇ ਹਾਦਸਾ ਵਾਪਰ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੜਕ ਪਾਰ ਕਰਨ ਲਈ ਇੱਥੇ ਪੁਲ ਬਣਾਇਆ ਜਾਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਲਾ ਪਿੰਡ ਵਿੱਚ ਹਾਦਸਾ ਵਾਪਰਿਆ ਹੈ। ਵਾਹਨ ਚਾਲਕ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਵਾਹਨ ਲੈ ਕੇ ਦੌੜ ਗਿਆ ਹੈ। ਪੁਲੀਸ ਵੱਲੋਂ ਮਾਮਲਾ ਟਰੇਸ ਕਰਕੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਡਿਪਟੀ ਕਮਿਸ਼ਨਰ ਨਾਲ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਵਾ ਦੇਣਗੇ। ਲੋਕਾਂ ਦੁਆਰਾ ਫੁੱਟ ਓਵਰਬ੍ਰਿਜ ਬਣਾਏ ਜਾਣ ਦੀ ਕੀਤੀ ਜਾ ਰਹੀ ਮੰਗ ਨੂੰ ਇਸ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਫੁੱਟ ਓਵਰਬ੍ਰਿਜ ਬਣਨ ਨਾਲ ਹਾਦਸਿਆਂ ਨੂੰ ਠੱਲ੍ਹ ਪੈ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *