ਵਿਆਹ ਤੋਂ ਬਾਅਦ ਕੁੜੀ ਦੇ ਟੁੱਟ ਗਏ ਸਾਰੇ ਸੁਪਨੇ, ਕੁੜੀ ਨੇ ਰੋ ਰੋ ਸੁਣਾਈ ਆਪਣੀ ਸਾਰੀ ਕਹਾਣੀ

ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਧੁੰਦਾਂ ਵਿਚ ਇਕ ਵਿਆਹੁਤਾ ਬਲਜਿੰਦਰ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਖਿੱਚ ਧੂਹ ਕਾਰਨ ਅਤੇ ਦਾਜ ਮੰਗਣ ਦੇ ਦੋਸ਼ ਲਗਾਏ ਹਨ। ਬਲਜਿੰਦਰ ਕੌਰ ਦੇ ਦੱਸਣ ਮੁਤਾਬਕ ਉਸ ਦਾ 15 ਮਾਰਚ ਨੂੰ ਵਿਆਹ ਹੋਇਆ ਸੀ। ਉਸ ਦੇ ਪਿਤਾ ਨੇ ਉਸ ਨੂੰ ਆਪਣੀ ਸਮਰੱਥਾ ਤੋਂ ਵੱਧ ਦਾਜ ਦਿੱਤਾ ਸੀ। ਫਿਰ ਵੀ ਉਸ ਦਾ ਸਹੁਰਾ ਪਰਿਵਾਰ ਸੰਤੁਸ਼ਟ ਨਹੀਂ ਹੈ। ਉਹ ਕਾਰ ਦੀ ਮੰਗ ਕਰਦੇ ਹਨ। ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਪਿੰਡ ਦੇ ਸਰਪੰਚ ਦੀ ਸ਼ਹਿ ਤੇ ਉਸ ਦੀ ਖਿੱਚ ਧੂਹ ਕਰਦੇ ਹਨ।

ਉਸ ਦਾ ਸਹੁਰਾ ਪੰਚਾਇਤ ਮੈਂਬਰ ਹੈ। ਉਸ ਦੀ ਸੱਸ ਉਸ ਨੂੰ ਮੰਦਾ ਬੋਲਦੀ ਹੈ। ਉਸ ਦੇ ਸਹੁਰੇ ਉਸ ਨੂੰ ਥਾਣੇ ਛੱਡ ਗਏ ਹਨ। ਬਲਜਿੰਦਰ ਕੌਰ ਦੇ ਭਰਾ ਨੇ ਵੀ ਉਸ ਦੇ ਸਹੁਰਿਆਂ ਤੇ ਦਾਜ ਮੰਗਣ ਦੇ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਬਲਜਿੰਦਰ ਕੌਰ ਦੇ ਸਹੁਰੇ ਉਸ ਦੀ ਖਿੱਚਧੂਹ ਕਰਦੇ ਹਨ। ਬਲਜਿੰਦਰ ਕੌਰ ਦੇ ਸਹੁਰੇ ਦੇ ਦੱਸਣ ਮੁਤਾਬਕ ਬਲਜਿੰਦਰ ਕੌਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ। ਕਦੇ ਉਹ ਖ਼ੁਦ ਜਾਨ ਦੇਣ ਦੀ ਧਮਕੀ ਦਿੰਦੀ ਹੈ।

ਕਦੇ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਫਸਾ ਦੇਵੇਗੀ। ਉਹ ਸਾਫ਼ ਤੌਰ ਤੇ ਕਹਿੰਦੀ ਹੈ ਕਿ ਉਸ ਨੂੰ ਤਲਾਕ ਚਾਹੀਦਾ ਹੈ। ਬਲਜਿੰਦਰ ਕੌਰ ਦੇ ਸਹੁਰੇ ਦੇ ਦੱਸਣ ਮੁਤਾਬਕ ਇਹ ਸਾਰੀਆਂ ਗੱਲਾਂ ਉਨ੍ਹਾਂ ਕੋਲ ਆਡੀਓ ਅਤੇ ਵੀਡੀਓ ਦੇ ਰੂਪ ਵਿਚ ਰਿਕਾਰਡ ਹਨ। ਬਲਜਿੰਦਰ ਕੌਰ ਦੇ ਪਤੀ ਨੇ ਵੀ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਸ ਨੇ ਦੱਸਿਆ ਹੈ ਕਿ ਜਦੋਂ ਉਹ ਥਾਣੇ ਗਏ ਤਾਂ ਬਲਜਿੰਦਰ ਕੌਰ ਚੁੱਪ ਚਾਪ ਗੱਡੀ ਵਿੱਚ ਬੈਠ ਕੇ ਗਈ ਪਰ ਥਾਣੇ ਜਾ ਕੇ ਰੌਲਾ ਪਾ ਲਿਆ ਕਿ ਉਸ ਨਾਲ ਖਿੱਚ ਧੂਹ ਹੋਈ ਹੈ।

ਉਨ੍ਹਾਂ ਕੋਲ ਇਸ ਦੀ ਵੀਡੀਓ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਦਰਖਾਸਤ ਆਈ ਹੈ। ਇਹ ਪਤੀ ਪਤਨੀ ਦਾ ਵਿ ਵਾ ਦ ਹੈ। ਉਹ ਜਾਂਚ ਕਰ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣਗੇ, ਤੱਥਾਂ ਦੇ ਆਧਾਰ ਤੇ ਕਾਰਵਾਈ ਹੋਵੇਗੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਦੇ ਕੋਈ ਵੀ ਸੱ ਟ ਦਾ ਨਿਸ਼ਾਨ ਨਹੀਂ ਹੈ ਅਤੇ ਪੁਲੀਸ ਤੇ ਕੋਈ ਸਿਆਸੀ ਦਬਾਅ ਵੀ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *