ਸੜਕ ਤੇ ਚੱਲਦੀ ਬੱਸ ਨਾਲ ਹੋਇਆ ਵੱਡਾ ਕਾਂਡ, ਡਰਾਈਵਰ ਸਵਾਰੀਆਂ ਨੂੰ ਛੱਡ ਛਾਲ ਮਾਰਕੇ ਭੱਜਿਆ

ਅੱਜ ਕੱਲ ਸੜਕਾਂ ਤੇ ਆਵਾਜਾਈ ਬਹੁਤ ਵੱਧ ਗਈ ਹੈ। ਇਸ ਲਈ ਹੁਣ ਧਿਆਨ ਨਾਲ ਵਾਹਨ ਚਲਾਉਣਾ ਪੈਂਦਾ ਹੈ। ਜਦੋਂ ਵਾਹਨ ਚਾਲਕ ਕੋਈ ਗਲਤੀ ਕਰਦਾ ਹੈ ਤਾਂ ਇਸ ਦੀ ਗਲਤੀ ਸਿਰਫ ਚਲਾਉਣ ਵਾਲੇ ਨੂੰ ਹੀ ਮਹਿੰਗੀ ਨਹੀਂ ਪੈਂਦੀ, ਸਗੋਂ ਜਿਹੜਾ ਉਸ ਵਾਹਨ ਵਿਚ ਸਫ਼ਰ ਕਰ ਰਿਹਾ ਹੁੰਦਾ ਹੈ। ਉਸ ਦੀ ਵੀ ਜਾਨ ਤੇ ਬਣ ਜਾਂਦੀ ਹੈ। ਗੁਰਦਾਸਪੁਰ ਕਾਹਨੂੰਵਾਨ ਰੋਡ ਤੇ ਵਾਪਰੇ ਹਾਦਸੇ ਕਾਰਨ ਇਲਾਕੇ ਵਿੱਚ ਤਰਥੱਲੀ ਮੱਚ ਗਈ ਹੈ।

ਹਾਦਸੇ ਵਿੱਚ ਲਗਪਗ ਇਕ ਦਰਜਨ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸਿਰ ਵਿੱਚ ਸੱਟ ਲੱਗਣ ਕਾਰਨ ਇਕ ਬੱਚੀ ਦੀ ਹਾਲਤ ਖਰਾਬ ਹੈ। ਹਾਦਸਾ ਬੱਸ ਅਤੇ ਟਰਾਲੇ ਵਿਚਕਾਰ ਹੋਇਆ ਹੈ। ਬੱਸ ਡਰਾਈਵਰ ਮੌਕੇ ਤੋਂ ਦੌੜ ਗਿਆ। ਹਸਪਤਾਲ ਵਿਚ ਪਈ ਇਕ ਲੜਕੀ ਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਅਤੇ ਉਨ੍ਹਾਂ ਦੀ ਮਾਂ ਬੱਸ ਵਿੱਚ ਸਫ਼ਰ ਕਰ ਰਹੀਆਂ ਸਨ। ਬਸ ਨੀਵੀਂ ਥਾਂ ਉਤਰ ਕੇ ਦਰਖ਼ਤਾਂ ਵਿੱਚ ਜਾ ਵੜੀ।

ਬੱਸ ਡਰਾਈਵਰ ਬੱਸ ਵਿੱਚੋਂ ਛਾਲ ਲਗਾ ਕੇ ਦੌੜ ਗਿਆ। ਉਨ੍ਹਾਂ ਦੋਵੇਂ ਭੈਣਾਂ ਅਤੇ ਉਨ੍ਹਾਂ ਦੀ ਮਾਂ ਦੇ ਸੱਟਾਂ ਲੱਗੀਆਂ ਹਨ। ਇੱਕ ਬਜ਼ੁਰਗ ਬੰਦੇ ਨੇ ਦੱਸਿਆ ਕਿ ਉਹ ਪਤੀ ਪਤਨੀ ਕਾਹਨੂੰਵਾਨ ਜਾ ਰਹੇ ਸਨ। ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਉਹ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚੇ ਹਨ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਗੁਰਦਾਸਪੁਰ ਕਾਹਨੂੰਵਾਨ ਰੋਡ ਤੇ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਸੱਟਾਂ ਲੱਗਣ ਕਾਰਨ 12 ਸਵਾਰੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ।

ਇਨ੍ਹਾਂ ਸਾਰਿਆਂ ਨੂੰ ਮੁਢਲੀ ਸਹਾਇਤਾ ਦੇ ਦਿੱਤੀ ਹੈ। ਇਨ੍ਹਾਂ ਵਿੱਚ ਲਗਪਗ 6 ਔਰਤਾਂ ਹਨ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਇਕ ਬੱਚੀ ਦੇ ਸਿਰ ਵਿਚ ਸੱਟ ਹੋਣ ਕਰ ਕੇ ਉਸ ਦੀ ਹਾਲਤ ਠੀਕ ਨਹੀਂ ਹੈ। ਹੋ ਸਕਦਾ ਹੈ ਉਸ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਵੇ। ਬਾਕੀ ਸਭ ਠੀਕ ਠਾਕ ਹਨ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *