2 ਭਰਾਵਾਂ ਨੇ ਮਾਰਤਾ ਚੰਗਾ ਭਲਾ ਮੁੰਡਾ, ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਲਾਸ਼ ਸੁੱਟੀ ਨਹਿਰ ਚ

ਜੇ ਪਹਿਲਾਂ ਵਾਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਪਰ ਅੱਜ-ਕੱਲ੍ਹ ਲੋਕਾਂ ਵਿੱਚ ਇਨਸਾਨੀਅਤ ਦੇ ਨਾਲ-ਨਾਲ ਪ੍ਰੇਮ ਪਿਆਰ ਦੀ ਭਾਵਨਾ ਵੀ ਖਤਮ ਹੋ ਚੁੱਕੀ ਹੈ। ਹਰ ਛੋਟੀ ਮੋਟੀ ਗੱਲ ਤੇ ਇੱਕ ਦੂਜੇ ਦੀ ਜਾਨ ਲੈਣ ਨੂੰ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਦੇ ਚਿਤੇਆਣੀ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਸਕੇ ਭਰਾਵਾਂ ਵੱਲੋਂ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਨੂੰ ਅ ਗ ਵਾ ਹ ਕਰਕੇ ਉਸ ਦੀ ਜਾਨ ਲੈ ਲਈ ਗਈ।

ਇਸ ਤੋਂ ਬਾਅਦ ਪੂਰੇ ਪਿੰਡ ਵਿੱਚ ਹਾਹਾਕਾਰ ਮਚ ਗਈ। ਮ੍ਰਿਤਕ ਹਰਦੀਪ ਸਿੰਘ ਉਰਫ ਬੰਟੀ ਦੇ ਭਰਾ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ 11 ਤਰੀਕ ਨੂੰ 3 ਵਜੇ ਦੇ ਕਰੀਬ ਘਰ ਤੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਵੀ ਪਤਾ ਨਾ ਲੱਗਾ। ਜਦੋਂ ਉਨ੍ਹਾਂ ਵੱਲੋਂ ਹਰਦੀਪ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਵੀ ਨਾ ਲੱਗਾ। ਜਿਸ ਕਾਰਨ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਕੈਮਰੇ ਵਿਚ ਆਪਣੇ ਹੀ ਕਿਸੇ ਪਿੰਡ ਦੇ ਮੁੰਡੇ ਨਾਲ ਵੇਖਿਆ ਸੀ।

ਜਦੋਂ ਉਨ੍ਹਾਂ ਨੇ ਮੁੰਡੇ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮਨਾ ਕਰ ਦਿੱਤਾ ਕਿ ਉਨ੍ਹਾਂ ਦਾ ਭਰਾ ਉਸ ਨਾਲ ਨਹੀਂ ਸੀ। ਫਿਰ ਉਨ੍ਹਾਂ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਮੁੰਡਿਆਂ ਵੱਲੋਂ ਉਸ ਦੇ ਭਰਾ ਦੀ ਜਾਨ ਲੈ ਲਈ ਗਈ ਹੈ ਤੇ ਉਸ ਨੂੰ ਨਹਿਰ ਵਿਚ ਸੁੱ ਟ ਦਿੱਤਾ ਗਿਆ ਸੀ। ਜਿਸ ਦੀ ਦੇਹ ਉਨ੍ਹਾਂ ਨੂੰ ਨਿਰਪੁਰ ਨਹਿਰ ਵਿੱਚੋਂ ਮਿਲੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇਹ ਦੀ ਭਾਲ ਕੀਤੀ ਗਈ। ਪਾਣੀ ਦੇ ਵਹਾਅ ਨਾਲ-ਨਾਲ ਉਨ੍ਹਾਂ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ।

ਜਿਸ ਕਾਰਨ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਮ੍ਰਿਤਕ ਦੇਹ ਝਾੜੀਆਂ ਵਿੱਚ ਫਸੀ ਹੋਈ ਹੈ। ਮ੍ਰਿਤਕ ਦੇਹ ਦੀ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਹਰਦੀਪ ਸਿੰਘ ਬੰਟੀ ਦੀ ਮ੍ਰਿਤਕ ਦੇਹ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਕਿ ਐਲਬਰਟ ਤੇ ਟੋਨੀ 2 ਸਕੇ ਭਰਾ ਹਨ, ਜਿਨ੍ਹਾਂ ਵੱਲੋਂ ਮ੍ਰਿਤਕ ਹਰਦੀਪ ਸਿੰਘ ਨੂੰ ਅ ਗ ਵਾ ਕਰ ਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਇਨ੍ਹਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *