ਖੁਦ ਐਕਟਿਵਾ ਚਲਾਕੇ ਇਲਾਜ ਲਈ ਹਸਪਤਾਲ ਆਇਆ ਬੰਦਾ, 10 ਮਿੰਟ ਬਾਅਦ ਆਈ ਬਾਹਰ ਤਾਂ ਪਰਿਵਾਰ ਦੇ ਉੱਡੇ ਹੋਸ਼

ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਤੇ ਇਕ ਪਰਿਵਾਰ ਨੇ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ। ਮੋਗਾ ਦਾ ਹੀ ਰਹਿਣ ਵਾਲਾ ਪ੍ਰਭਜੋਤ ਨਾਮ ਦਾ ਵਿਅਕਤੀ ਡਾਇਲਸਿਸ ਕਰਵਾਉਣ ਹਸਪਤਾਲ ਵਿਚ ਆਇਆ ਸੀ ਪਰ ਕੁਝ ਮਿੰਟਾਂ ਵਿੱਚ ਹੀ ਉਸ ਦਾ ਦੇ ਹਾਂ ਤ ਹੋ ਗਿਆ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਭਰਜਾਈ ਨੇ ਦੱਸਿਆ ਹੈ ਕਿ ਪ੍ਰਭਜੋਤ ਪਹਿਲਾਂ ਗੱਡੀ ਦਾ ਕੰਮ ਕਰਵਾ ਕੇ ਲਿਆਇਆ ਅਤੇ ਫਿਰ ਨਾਈ ਦੇ ਜਾ ਕੇ ਆਇਆ। ਇਸ ਤੋਂ ਬਾਅਦ ਉਹ ਆਪਣੇ ਭਤੀਜੇ ਨੂੰ ਨਾਲ ਲੈ ਕੇ ਖ਼ੁਦ ਐਕਟਿਵਾ ਚਲਾ ਕੇ ਹਸਪਤਾਲ ਪਹੁੰਚਿਆ।

ਉਹ ਹਸਪਤਾਲ ਦੀਆਂ ਪੌੜੀਆਂ ਖ਼ੁਦ ਚੜ੍ਹ ਕੇ ਗਿਆ ਪਰ ਕੁਝ ਮਿੰਟਾਂ ਬਾਅਦ ਹੀ ਪਰਿਵਾਰ ਨੂੰ ਉਸ ਦੀ ਜਾਨ ਜਾਣ ਦੀ ਖਬਰ ਮਿਲ ਗਈ। ਉਨ੍ਹਾਂ ਨੇ ਦੱਸਿਆ ਹੈ ਕਿ ਡਾਕਟਰਾਂ ਨੇ ਮ੍ਰਿਤਕ ਦੇ ਭਤੀਜੇ ਨੂੰ ਥੱਲੇ ਭੇਜ ਦਿੱਤਾ। ਹਾਲਾਂਕਿ ਪ੍ਰਭਜੋਤ ਨੇ ਡਾਕਟਰਾਂ ਨੂੰ ਕਿਹਾ ਸੀ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਪਰਿਵਾਰ ਦੀ ਉਡੀਕ ਕਰ ਲੈਣ ਪਰ ਡਾਕਟਰਾਂ ਨੇ ਪਹਿਲਾਂ ਹੀ ਭਾਣਾ ਵਰਤਾ ਦਿੱਤਾ। ਪਰਿਵਾਰ ਨੇ ਇਸ ਮਾਮਲੇ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਇਕ ਡਾਕਟਰ ਨੇ ਦੱਸਿਆ ਹੈ ਕਿ ਪ੍ਰਭਜੋਤ ਦੀ ਉਨ੍ਹਾਂ ਕੋਲ ਲਗਾਤਾਰ ਦਵਾਈ ਨਹੀਂ ਸੀ ਚੱਲਦੀ, ਸਗੋਂ ਉਸ ਦੀ ਦਵਾਈ ਲੁਧਿਆਣਾ ਤੋਂ ਚਲਦੀ ਸੀ। ਪ੍ਰਭਜੋਤ ਉਨ੍ਹਾਂ ਕੋਲ ਡਾਇਲੇਸਿਸ ਕਰਵਾਉਣ ਆਇਆ ਸੀ। ਉਨ੍ਹਾਂ ਨੇ ਮੰਨਿਆ ਹੈ ਕਿ ਪ੍ਰਭਜੋਤ ਐਕਟਿਵਾ ਚਲਾ ਕੇ ਲਿਆਇਆ ਹੈ ਅਤੇ ਪੌੜੀਆਂ ਵੀ ਖੁਦ ਚਡ਼੍ਹਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਪ੍ਰਭਜੋਤ ਦੀ ਲੱਤ ਸੁੱਜੀ ਹੋਈ ਸੀ। ਉਸ ਦਾ ਕ੍ਰੈਟਨਿਲ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਉਨ੍ਹਾਂ ਨੇ ਜਿਉਂ ਹੀ ਸਾਫ਼ ਸਫ਼ਾਈ ਕਰਕੇ ਸੁੰਨ ਕਰਨ ਦਾ ਟੀਕਾ ਲਗਾਇਆ ਤਾਂ ਉਸ ਦੀ ਇਕ ਦਮ ਹਾਲਤ ਵਿਗੜ ਗਈ।

ਬੀ ਪੀ ਬਹੁਤ ਜ਼ਿਆਦਾ ਘਟ ਗਿਆ। ਡਾਕਟਰ ਦੇ ਦੱਸਣ ਮੁਤਾਬਕ ਡਾਇਲਸਿਸ ਤਾਂ ਕੀਤਾ ਹੀ ਨਹੀਂ। ਬੀ ਪੀ ਘਟਣ ਕਰਕੇ ਪ੍ਰਭਜੋਤ ਨੂੰ ਆਈ ਸੀ ਯੂ ਵਿੱਚ ਲਿਜਾਇਆ ਗਿਆ ਪਰ ਉਹ ਉਸ ਦੀ ਜਾਨ ਨਹੀਂ ਬਚਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰੀ ਕਾਰਵਾਈ ਉਨ੍ਹਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਹੀ ਸ਼ੁਰੂ ਕੀਤੀ ਸੀ। ਉਨ੍ਹਾਂ ਕੋਲ ਸਹਿਮਤੀ ਪੱਤਰ ਤੇ ਦਸਤਖ਼ਤ ਵੀ ਕਰਵਾਏ ਹੋਏ ਹਨ। ਉਨ੍ਹਾਂ ਨੇ ਪ੍ਰਭਜੋਤ ਦੀ ਜਾਨ ਜਾਣ ਤੇ ਅ ਫ਼ ਸੋ ਸ ਜ਼ਾਹਰ ਕੀਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *