ਭਰੇ ਬਜਾਰ ਔਰਤ ਦੀ ਚੇਨੀ ਲੈ ਕੇ ਭੱਜਿਆ ਮੁੰਡਾ, ਲੋਕਾਂ ਨੇ ਕੀਤਾ ਕਾਬੂ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ, ਦੇਖੋ ਕੌਣ ਨਿਕਲਿਆ ਮੁੰਡਾ

ਸੂਬੇ ਦੀ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸੁਰੱਖਿਆ ਦੀ ਉਮੀਦ ਕਿਸ ਤੋਂ ਕੀਤੀ ਜਾਵੇ? ਲੋਕਾਂ ਨੇ ਜਲੰਧਰ ਤੋਂ ਲਵਪ੍ਰੀਤ ਸਿੰਘ ਉਰਫ ਲਵ ਨਾਮ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਉਹ ਕਿਸੇ ਔਰਤ ਦੀ ਚੇਨੀ ਖਿੱਚ ਕੇ ਦੌੜ ਗਿਆ ਸੀ। ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਨੌਜਵਾਨ ਪੀ ਏ ਪੀ ਵਿਚੋਂ ਸਸ ਪੈਂ ਡ ਹੋਇਆ ਹੈ। ਔਰਤ ਦੇ ਦੱਸਣ ਮੁਤਾਬਕ ਉਹ ਬਾਜ਼ਾਰ ਜਾ ਰਹੀ ਸੀ। ਇਕ ਨੌਜਵਾਨ ਉਸ ਦੀ ਚੇਨੀ ਖਿੱਚ ਕੇ ਲੈ ਗਿਆ ਅਤੇ ਕੁਝ ਦੂਰੀ ਤੇ ਜਾ ਕੇ ਕਿਸੇ ਦੂਸਰੇ ਨੌਜਵਾਨ ਦੇ ਮੋਟਰਸਾਈਕਲ ਤੇ ਬੈਠ ਕੇ ਦੌੜ ਗਿਆ।

ਉਸ ਦੇ ਰੌਲਾ ਪਾਉਣ ਤੇ ਲੋਕਾਂ ਨੇ ਚੇਨੀ ਖਿੱਚਣ ਵਾਲੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਅਜੇ ਉਸ ਦੀ ਚੇਨੀ ਵਾਪਸ ਨਹੀਂ ਮਿਲੀ। ਫੜੇ ਗਏ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਕੋਈ ਚੇਨੀ ਨਹੀਂ ਖਿੱਚੀ। ਉਹ ਤਾਂ ਪੀ ਏ ਪੀ ਦਾ ਮੁਲਾਜ਼ਮ ਹੈ। ਉਸ ਨੇ ਪੰਜਾਬ ਪੁਲਿਸ ਦੀ ਵਰਦੀ ਵਿੱਚ ਆਪਣੀਆਂ ਫੋਟੋਆਂ ਵੀ ਦਿਖਾਈਆਂ। ਉਸ ਕੋਲੋਂ ਕਿਸੇ ਹੋਰ ਪੁਲਿਸ ਮੁਲਾਜ਼ਮ ਦਾ ਸ਼ਨਾਖਤੀ ਕਾਰਡ ਵੀ ਮਿਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਬਾਜ਼ਾਰ ਜਾ ਰਹੀ ਇਕ ਔਰਤ ਦੀ ਨੌਜਵਾਨ ਨੇ ਚੇਨੀ ਖਿੱਚ ਲਈ ਗਈ। ਇਹ ਨੌਜਵਾਨ ਫੜਿਆ ਗਿਆ ਹੈ। ਜਿਸ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਵਜੋਂ ਹੋਈ ਹੈ। ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਜੋ ਸਸ ਪੈਂ ਡ ਕੀਤਾ ਹੋਇਆ ਹੈ। ਉਸ ਤੇ ਚੰਡੀਗਡ਼੍ਹ ਵਿੱਚ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਫੜਿਆ ਗਿਆ ਇਹ ਨੌਜਵਾਨ ਆਪਣਾ ਦੋਸ਼ ਮੰਨ ਗਿਆ ਹੈ। ਉਸ ਨੇ ਦੱਸਿਆ ਹੈ ਕਿ ਚੇਨੀ ਉਸ ਦੇ ਦੂਸਰੇ ਸਾਥੀ ਕੋਲ ਹੈ।

ਜੋ ਮੌਕੇ ਤੋਂ ਦੌੜ ਗਿਆ ਹੈ। ਲਵਪ੍ਰੀਤ ਨੇ ਉਸ ਦਾ ਨਾਮ ਹਰਵਿੰਦਰ ਸਿੰਘ ਸੁੱਖੀ ਦੱਸਿਆ ਹੈ ਅਤੇ ਉਸ ਨੂੰ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਦਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾਂ ਨੰਬਰ ਤੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਤੋਂ ਬਿਨਾਂ ਲਵਪ੍ਰੀਤ ਕੋਲੋਂ ਇਕ ਖਿਡੌਣਾ ਪਸ ਤੋ ਲ ਵੀ ਮਿਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *