ਮੇਰੇ ਡੈਡੀ ਨੂੰ ਵਾਰ ਵਾਰ ਮਾਰਨ ਦੀ ਕੋਸ਼ਿਸ਼ ਕਰਦਾ ਉਹ, ਨਿੱਕੀ ਬੱਚੀ ਨੇ ਕੰਬਦੀ ਅਵਾਜ ਚ ਮੰਗਿਆ ਇਨਸਾਫ

ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਰਾਮੇ ਵਾਲਾ ਵਿੱਚ ਇਕ ਪਰਿਵਾਰ ਦੇ ਘਰ ਤੇ ਵਾਰ ਵਾਰ ਇੱਟਾਂ ਰੋੜ੍ਹਿਆਂ ਦੀ ਬਰਸਾਤ ਕੀਤੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਇਸ ਪਰਿਵਾਰ ਵਿੱਚ 2 ਬੱਚੇ ਜੋ ਭੈਣ ਭਰਾ ਹਨ, ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਇਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨਹੀਂ ਹੈ। ਸਲੀਮ ਨਾਂ ਦਾ ਬੰਦਾ ਉਨ੍ਹਾਂ ਦੇ ਪਿਤਾ ਦੀ ਵੀ ਜਾਨ ਲੈਣੀ ਚਾਹੁੰਦਾ ਹੈ। ਸਲੀਮ ਵਾਰ ਵਾਰ ਬੰਦਿਆਂ ਨੂੰ ਉਨ੍ਹਾਂ ਦੇ ਘਰ ਭੇਜਦਾ ਹੈ। ਇਹ ਬੰਦੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਤੇ ਇੱਟਾਂ ਰੋੜੇ ਚਲਾਉਂਦੇ ਹਨ।

ਕਈ ਵਾਰ ਤਾਂ ਘਰ ਅੰਦਰ ਵੀ ਦਾਖਲ ਹੋ ਜਾਂਦੇ ਹਨ। ਇਨ੍ਹਾਂ ਬੱਚਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਵਿਅਕਤੀ ਦਾ ਕਹਿਣਾ ਹੈ ਕਿ ਸਲੀਮ ਪੁੱਤਰ ਸੱਤਪਾਲ ਦੁਆਰਾ ਆਪਣੇ ਸੱਸ ਸਹੁਰੇ ਦੇ ਕਹਿਣ ਤੇ ਵਾਰ ਵਾਰ ਉਨ੍ਹਾਂ ਦਾ ਨੁਕਸਾਨ ਕੀਤਾ ਜਾਂਦਾ ਹੈ। ਰਿੰਕੂ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਕੰਮਕਾਰ ਤੋਂ ਵਾਪਸ ਆਏ ਸਨ। ਉਸ ਦਾ ਪਤੀ ਦੁੱਧ ਲੈਣ ਗਿਆ ਤਾਂ ਕਾਪੇ ਕਿਰਪਾਨਾਂ ਨਾਲ ਉਸ ਦੇ ਸੱ ਟਾਂ ਲਾ ਦਿੱਤੀਆਂ ਗਈਆਂ।

ਪਰਿਵਾਰ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਅਤੇ ਦਰਖਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਰਿੰਕੂ ਦੇ ਦੱਸਣ ਮੁਤਾਬਕ ਫੇਰ ਸਲੀਮ ਪੁੱਤਰ ਸੱਤਪਾਲ ਨੇ 25-30 ਬੰਦਿਆਂ ਨਾਲ ਮਿਲ ਕੇ ਉਸ ਦੇ ਜੇਠ ਦੇ ਮੁੰਡੇ ਦੇ ਸੱ-ਟਾਂ ਲਾ ਦਿੱਤੀਆਂ। ਇਹ ਲੋਕ ਉਨ੍ਹਾਂ ਨੂੰ ਹਸਪਤਾਲ ਵੀ ਨਹੀਂ ਜਾਣ ਦੇ ਰਹੇ ਸੀ। ਜਿਸ ਕਰਕੇ ਉਨ੍ਹਾਂ ਨੇ ਸੀਨੀਅਰ ਪੁਲਿਸ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਕਰਕੇ ਉਹ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਫਿਰ ਉਨ੍ਹਾਂ ਦੇ ਘਰ ਆ ਕੇ ਭੰਨ ਤੋੜ ਕਰ ਦਿੱਤੀ।

ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਨੂੰ ਫੋਨ ਕਰਕੇ ਚੌਕ ਵਿੱਚ ਬੁਲਾ ਲਿਆ ਅਤੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਘਰ ਨੂੰ ਦੌੜ ਆਇਆ। ਇਹ ਲੋਕ ਵੀ ਮਗਰ ਹੀ ਉਨ੍ਹਾਂ ਦੇ ਘਰ ਆ ਗਏ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਆਂਢੀਆਂ ਦੇ ਘਰ ਲੁਕ ਕੇ ਜਾਨ ਬਚਾਈ। ਇਹ ਲੋਕ ਉਨ੍ਹਾਂ ਦਾ ਮੋਟਰਸਾਈਕਲ, ਫਰਿੱਜ, ਵਾਸ਼ਿੰਗ ਮਸ਼ੀਨ, ਕੂਲਰ, ਪੱਖਾ ਅਤੇ ਮੰਜੇ ਤਕ ਤੋੜ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਮੰਗਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰਾਮੇ ਵਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਜੀਜੇ ਨਾਲ ਚੱਕੀ ਤੇ ਕਣਕ ਪਿਸਾਉਣ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਬਸਤੀ ਸ਼ੇਖਾਂ ਵਾਲੀ ਦੇ ਸਲੀਮ ਪੁੱਤਰ ਸਤਪਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਸੱ ਟਾਂ ਲਾ ਦਿੱਤੀਆਂ। ਜਿਸ ਕਰਕੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਉਹ ਤਫਤੀਸ਼ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *