ਕਨੇਡਾ ਵਾਲਾ ਜਹਾਜ ਚੜਨ ਦੀਆਂ ਕਰ ਲਓ ਤਿਆਰੀਆਂ, ਹੋ ਗਿਆ ਐਲਾਨ, ਆ ਗਈ ਵੱਡੀ ਖੁਸ਼ਖਬਰੀ

ਕੋ ਰੋ ਨਾ ਨੇ ਸਭ ਕੁਝ ਅਸਤ ਵਿਅਸਤ ਕਰ ਦਿੱਤਾ ਹੈ। ਇਸ ਦਾ ਹਰ ਇੱਕ ਮੁਲਕ ਦੀ ਆਰਥਿਕਤਾ ਤੇ ਵੱਡਾ ਅਸਰ ਪਿਆ ਹੈ। ਕਾਰੋਬਾਰ ਬੰਦ ਹੋ ਜਾਣ ਕਾਰਨ ਹਰ ਮਨੁੱਖ ਨੂੰ ਮਾਲੀ ਨੁਕਸਾਨ ਝੱਲਣਾ ਪਿਆ ਹੈ। ਜਿੱਥੇ ਵੱਖ ਵੱਖ ਮੁਲਕਾਂ ਵਿਚਕਾਰ ਹਵਾਈ ਆਵਾਜਾਈ ਬੰਦ ਸੀ, ਉੱਥੇ ਹੀ ਕਈ ਮਹੀਨੇ ਤੋਂ ਭਾਰਤ ਅਤੇ ਕੈਨੇਡਾ ਵਿਚਕਾਰ ਹਵਾਈ ਉਡਾਣਾਂ ਤੇ ਪਾਬੰਦੀ ਲੱਗੀ ਹੋਈ ਸੀ। ਭਾਰਤ ਤੋਂ ਕੈਨੇਡਾ ਜਾਣ ਲਈ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਨਹੀਂ ਸੀ। ਜਿਸ ਕਰ ਕੇ ਹੋਰ ਮੁਲਕਾਂ ਤੋਂ ਹੁੰਦੇ ਹੋਏ ਜਾਣਾ ਪੈਂਦਾ ਸੀ।

ਇਸ ਨਾਲ ਫਾਲਤੂ ਖਰਚਾ ਹੁੰਦਾ ਸੀ। ਹੁਣ 27 ਸਤੰਬਰ ਤੋਂ ਕੈਨੇਡਾ ਤੋਂ ਭਾਰਤ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਇਹ ਐਲਾਨ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ 26 ਸਤੰਬਰ ਤੱਕ ਵਧਾ ਦਿੱਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਕੈਨੇਡਾ ਗਏ ਹੋਏ ਹਨ।

ਕੈਨੇਡਾ ਦੀ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਹੋਵੇਗਾ ਕਿ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋ ਰੋ ਨਾ ਸਬੰਧੀ ਨੈਗੇਟਿਵ ਰਿਪੋਰਟ ਹੋਵੇ। ਇਹ ਰਿਪੋਰਟ 18 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ। ਜਾਣਕਾਰੀ ਮਿਲੀ ਹੈ ਕਿ 30 ਸਤੰਬਰ ਤੋਂ ਏਅਰ ਇੰਡੀਆ ਦੀ ਸਰਵਿਸ ਵੀ ਭਾਰਤ ਤੋਂ ਕੈਨੇਡਾ ਲਈ ਸ਼ੁਰੂ ਹੋ ਜਾਵੇਗੀ। ਜਿਸ ਨਾਲ ਭਾਰਤ ਤੋਂ ਕੈਨੇਡਾ ਆਉਣਾ ਜਾਣਾ ਸੌਖਾ ਹੋ ਜਾਵੇਗਾ।

Leave a Reply

Your email address will not be published. Required fields are marked *