ਜਿਸ ਮੰਜੇ ਤੇ ਬੈਠੇ ਮੁੱਖ ਮੰਤਰੀ, DSP ਨੇ ਰੱਖ ਦਿੱਤਾ ਉਸੇ ਤੇ ਬੂਟ, ਸਾਰੇ ਮਾਮਲੇ ਦੀ ਵੀਡੀਓ ਹੋ ਗਈ ਅੱਗ ਵਾਂਗ ਵਾਇਰਲ

ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਠਿੰਡਾ ਫੇਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਕੁਝ ਲੋਕ ਇਸ ਦੇ ਉਲਟ ਕੁਮੈਂਟ ਕਰ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਸਹਿਜ ਸੁਭਾਅ ਵਾਪਰੀ ਘਟਨਾ ਦੱਸ ਰਹੇ ਹਨ। ਅਸਲ ਵਿਚ ਆਪਣੀ ਫੇਰੀ ਦੌਰਾਨ ਮੁੱਖ ਮੰਤਰੀ ਸਥਾਨਕ ਲੋਕਾਂ ਨੂੰ ਮਿਲਦੇ ਹਨ। ਜਿੱਥੇ ਕੁਝ ਮਸਲੇ ਵਿਚਾਰੇ ਜਾਂਦੇ ਹਨ। ਕੁਝ ਲੋਕ ਮੁੱਖ ਮੰਤਰੀ ਤੋਂ ਅਮਲ ਤਸਕਰਾਂ ਤੇ ਕਾਰਵਾਈ ਕਰਨ ਦੀ ਮੰਗ ਕਰਦੇ ਹਨ।

ਮੁੱਖ ਮੰਤਰੀ ਤੁਰੰਤ ਅਧਿਕਾਰੀਆਂ ਨੂੰ ਇਸ ਮਸਲੇ ਤੇ ਕਾਰਵਾਈ ਕਰਨ ਲਈ ਕਹਿੰਦੇ ਹਨ। ਮੁੱਖ ਮੰਤਰੀ ਮੰਜੇ ਉੱਤੇ ਬੈਠੇ ਹਨ, ਆਲੇ ਦੁਆਲੇ ਕੁਝ ਲੋਕ ਖੜੇ ਹਨ। ਪੁਲਿਸ ਅਧਿਕਾਰੀ ਵੀ ਆਪਣੀ ਡਿਊਟੀ ਦੇ ਰਹੇ ਹਨ। ਜਦੋਂ ਬੈਠਣ ਲਈ ਜਗ੍ਹਾ ਦੀ ਘਾਟ ਮਹਿਸੂਸ ਹੁੰਦੀ ਹੈ ਤਾਂ ਇੱਕ ਡੀ ਐਸ ਪੀ ਦੁਆਰਾ ਕੁਰਸੀ ਵੀ ਫੜ੍ਹਾਈ ਜਾਂਦੀ ਹੈ ਪਰ ਕੁਝ ਦੇਰ ਬਾਅਦ ਹੀ ਇਹ ਡੀ ਐੱਸ ਪੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਮੰਜੇ ਉੱਤੇ ਪੈਰ ਰੱਖਕੇ ਖੜਾ ਨਜਰ ਆਉਂਦਾ ਹੈ। ਮੁਖ ਮੰਤਰੀ ਲੱਤਾਂ ਲਮਕਾਕੇ ਮੰਜੇ ਉੱਤੇ ਬੈਠੇ ਹਨ।

ਉਨ੍ਹਾਂ ਦੀ ਡੀ ਐਸ ਪੀ ਵਲ ਪਿੱਠ ਹੈ। ਡੀ ਐਸ ਪੀ ਨੇ ਮੰਜੇ ਉੱਤੇ ਪੈਰ ਕਿਸ ਭਾਵਨਾ ਨਾਲ ਰੱਖਿਆ! ਅਸੀਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਲੋਕ ਇਸ ਬਾਰੇ ਵੱਖ-ਵੱਖ ਕੁਮੈਂਟ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਡੀ ਐੱਸ ਪੀ ਥੱਕ ਗਏ ਹੋਣਗੇ, ਜਿਸ ਕਰਕੇ ਅਰਾਮ ਕਰਨ ਲਈ ਉਨ੍ਹਾਂ ਪੈਰ ਰੱਖ ਲਿਆ ਹੋਵੇਗਾ। ਕੋਈ ਕਹਿ ਰਿਹਾ ਹੈ ਕਿ ਸਹਿਜ ਸੁਭਾਅ ਹੀ ਪੈਰ ਰੱਖਿਆ ਗਿਆ ਹੋਵੇਗਾ। ਕੁਝ ਲੋਕਾਂ ਦਾ ਤਰਕ ਹੈ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ।

ਇਹ ਮੁੱਖ ਮੰਤਰੀ ਦਾ ਅਪਮਾਨ ਹੈ। ਜੇਕਰ ਅਜਿਹਾ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਬਾਦਲ ਨਾਲ ਵਾਪਰ ਜਾਂਦਾ ਤਾਂ ਹੁਣ ਤਾਂ ਹੁਣ ਤੱਕ ਇਸ ਡੀ ਐਸ ਪੀ ਤੇ ਕਾਰਵਾਈ ਹੋ ਜਾਣੀ ਸੀ। ਇਸ ਡੀ ਐੱਸ ਪੀ ਬਾਰੇ ਕਿਹਾ ਜਾ ਰਿਹਾ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਇਸ ਡੀ ਐਸ ਪੀ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ ਸੀ। ਨਹੀਂ ਤਾਂ ਡੀ ਐਸ ਪੀ ਨੇ ਹੁਣ ਤੱਕ ਸੇਵਾ ਮੁਕਤ ਹੋ ਜਾਣਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੇ ਵੀਡੀਓ ਰਿਪੋਰਟ

Leave a Reply

Your email address will not be published. Required fields are marked *