ਦਿਨ ਦਿਹਾੜੇ ਮੁੰਡਾ ATM ਚ ਕਰਨ ਲੱਗਾ ਕਾਂਡ, ਅੱਗੋਂ ਸਰਦਾਰ ਜੀ ਨਿਕਲੇ ਬਹਾਦੁਰ, ਮੁੰਡਾ ਫੜ ਲਿਆ ਧੋਣ ਤੋਂ

ਅਮਲ ਕਰਨ ਦੇ ਆਦੀ ਨੌਜਵਾਨ ਵੱਖ ਵੱਖ ਤਰੀਕਿਆਂ ਨਾਲ ਆਮ ਲੋਕਾਂ ਨਾਲ ਧੋਖਾ ਕਰਦੇ ਹਨ। ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਚੁੰਗੀ ਦੇ ਨੇਡ਼ੇ ਇੱਕ ਨੌਜਵਾਨ ਨੇ ਇੱਕ ਆਦਮੀ ਦਾ ਏ ਟੀ ਐਮ ਕਾਰਡ ਖੋਹ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਤੋਂ 35-40 ਏ ਟੀ ਐਮ ਕਾਰਡ ਬਰਾਮਦ ਹੋਏ ਹਨ। ਜਗਸੀਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਐੱਸ ਬੀ ਆਈ ਦੇ ਏ ਟੀ ਐੱਮ ਤੋਂ ਪੈਸੇ ਕਢਵਾਉਣ ਲਈ ਗਿਆ ਸੀ।

ਉੱਥੇ ਨਾਲੋ ਨਾਲ ਹੀ 2 ਏ ਟੀ ਐਮ ਲੱਗੇ ਹੋਏ ਹਨ। ਜਦੋਂ ਉਸ ਦੇ ਪੈਸੇ ਨਹੀਂ ਨਿਕਲੇ ਤਾਂ ਨਾਲ ਦੇ ਏ ਟੀ ਐੱਮ ਤੇ ਖੜ੍ਹਾ ਲੜਕਾ ਉਨ੍ਹਾਂ ਦਾ ਏ ਟੀ ਐਮ ਕਾਰਡ ਖਿੱਚ ਕੇ ਦੌੜ ਗਿਆ ਅਤੇ ਆਪਣਾ ਕਾਰਡ ਉਨ੍ਹਾਂ ਨੂੰ ਦੇ ਗਿਆ। ਜਗਸੀਰ ਸਿੰਘ ਦੇ ਦੱਸਣ ਮੁਤਾਬਕ ਉਹ ਤੁਰੰਤ ਉਸ ਦੇ ਮਗਰ ਦੌੜੇ। ਇਹ ਲੜਕਾ ਆਪਣੇ ਸਾਥੀ ਦੇ ਮੋਟਰਸਾਈਕਲ ਤੇ ਬੈਠ ਗਿਆ ਪਰ ਉਨ੍ਹਾਂ ਨੇ ਉਸ ਨੂੰ ਗਲਾਮੇ ਤੋਂ ਫੜ ਲਿਆ। ਜਿਸ ਕਰ ਕੇ ਉਸ ਦਾ ਸਾਥੀ ਦੌੜ ਗਿਆ ਅਤੇ ਏ ਟੀ ਐਮ ਖਿੱਚਣ ਵਾਲਾ ਉਨ੍ਹਾਂ ਨੇ ਕਾਬੂ ਕਰ ਲਿਆ।

ਜਦੋਂ ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ਤਾਂ ਉਸ ਤੋਂ 35-40 ਕਾਰਡ ਬਰਾਮਦ ਹੋਏ। ਇਹ ਲੜਕਾ ਫ਼ਰੀਦਕੋਟ ਦੇ ਪਿੰਡ ਸੰਗਤਪੁਰੇ ਦਾ ਰਹਿਣ ਵਾਲਾ ਹੈ। ਜਗਸੀਰ ਸਿੰਘ ਤੇ ਭਤੀਜੇ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਦੋਵੇਂ ਹੀ ਪੈਸੇ ਕਢਵਾਉਣ ਲਈ ਆਏ ਸਨ। ਜਦੋਂ ਲੜਕਾ ਏ ਟੀ ਐੱਮ ਬਦਲ ਕੇ ਇਹ ਦੌੜ ਕੇ ਆਪਣੇ ਸਾਥੀ ਦੇ ਮੋਟਰਸਾਈਕਲ ਤੇ ਬੈਠਾ ਤਾਂ ਉਸ ਨੂੰ ਗਲਾਮੇ ਤੋਂ ਫੜ ਲਿਆ ਗਿਆ। ਜਿਸ ਕਰਕੇ ਮੋਟਰਸਾਈਕਲ ਡਿੱਗ ਪਿਆ।

ਇਸ ਦੌਰਾਨ ਮੋਟਰਸਾਈਕਲ ਚਾਲਕ ਤਾਂ ਦੌੜ ਗਿਆ ਪਰ ਕਾਰਡ ਲੈ ਕੇ ਭੱਜਣ ਵਾਲਾ ਕਾਬੂ ਆ ਗਿਆ। ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਨੌਜਵਾਨ ਨੇ ਏ ਟੀ ਐਮ ਕਾਰਡ ਬਦਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਉਸ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਫੜੇ ਗਏ ਲੜਕੇ ਦਾ ਨਾਮ ਗੁਰਪ੍ਰੀਤ ਸਿੰਘ ਹੈ।

ਇਹ ਦੋਵੇਂ ਹੀ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਤੋਂ 3 ਦਰਜਨ ਦੇ ਲਗਪਗ ਏ ਟੀ ਐਮ ਕਾਰਡ ਮਿਲੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਪੈਸੇ ਕਢਵਾਉਂਦੇ ਸਮੇਂ ਕਿਸੇ ਨੂੰ ਆਪਣਾ ਏ ਟੀ ਐਮ ਕਾਰਡ ਨਾ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਨੂੰ ਪਾਸਵਰਡ ਦੱਸਿਆ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *