ਹੁਣੇ ਹੁਣੇ ਪੰਜਾਬ ਦੀ ਰਾਜਨੀਤੀ ਚ ਹੋ ਗਿਆ ਵੱਡਾ ਧਮਾਕਾ, ਸਿੱਧੂ ਨੇ ਪੰਜਾਬ ਚ ਲਿਆਕੇ ਰੱਖਤਾ ਭੁਚਾਲ

ਕੁਝ ਮਹੀਨਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਕਰਕੇ ਪੰਜਾਬ ਕਾਂਗਰਸ ਵਿੱਚ ਉਥਲ ਪੁਥਲ ਮਚੀ ਹੋਈ ਹੈ। ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਣਬਣ ਰਹੀ। ਜਿਸ ਨੂੰ ਕਾਂਗਰਸ ਹਾਈਕਮਾਂਡ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੁਨੀਲ ਜਾਖੜ ਤੋਂ ਲੈ ਕੇ ਨਵਜੋਤ ਸਿੱਧੂ ਨੂੰ ਸੰਭਾਲ ਕੇ ਮਾਮਲਾ ਸ਼ਾਂਤ ਕਰਨਾ ਚਾਹਿਆ ਪਰ ਪੰਜਾਬ ਕਾਂਗਰਸ ਦਾ ਅੰਦਰੂਨੀ ਕ ਲੇ ਸ਼ ਜਾਰੀ ਰਿਹਾ।

ਅਖੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੁਝ ਦੇਰ ਰੇੜਕਾ ਪਏ ਰਹਿਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁਖ ਮੰਤਰੀ ਬਣਾਇਆ ਗਿਆ। ਹੁਣ ਲਗਭਗ 42 ਦਿਨ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡੀ ਜੀ ਪੀ, ਅਟਾਰਨੀ ਜਨਰਲ ਅਤੇ ਕੁਝ ਮੰਤਰੀਆਂ ਦੀ ਨਿਯੁਕਤੀ ਤੋਂ ਸੰਤੁਸ਼ਟ ਨਹੀਂ ਹਨ। ਜਿਸ ਕਰਕੇ ਉਨ੍ਹਾ ਨੇ ਅਸਤੀਫਾ ਦੇ ਦਿੱਤਾ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਿ ਕ ਵਾ ਹੈ ਕਿ 10 ਦਿਨ ਬੀਤ ਜਾਣ ਤੇ ਵੀ 18 ਸੂਤਰੀ ਪ੍ਰੋਗਰਾਮ ਤੇ ਕੋਈ ਅਮਲ ਨਹੀਂ ਕੀਤਾ ਗਿਆ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਸਿੱਧੂ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਠੀਕ ਨਹੀਂ। ਕੁਝ ਵੀ ਹੋਵੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣ ਲਈ ਸਮਾਂ ਮਿਲ ਗਿਆ ਹੈ।

ਹੁਣ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਮਨਾਉਂਦੀ ਹੈ ਜਾਂ ਅਸਤੀਫ਼ਾ ਪ੍ਰਵਾਨ ਕਰਦੀ ਹੈ, ਆਉਣ ਵਾਲੇ ਸਮੇਂ ਵਿੱਚ ਇਸ ਦਾ ਪਤਾ ਲੱਗ ਜਾਵੇਗਾ। ਜਿਹੜੀ ਕਾਂਗਰਸ ਪਾਰਟੀ ਪੰਜਾਬ ਵਿੱਚ ਪਹਿਲਾਂ ਹੀ ਉਲਝਣ ਵਿੱਚ ਪਈ ਹੋਈ ਸੀ, ਉਸ ਲਈ ਸਿੱਧੂ ਨੇ ਹੋਰ ਉਲਝਣ ਖੜ੍ਹੀ ਕਰ ਦਿੱਤੀ ਹੈ।

Leave a Reply

Your email address will not be published. Required fields are marked *