CM ਚੰਨੀ ਦੇ ਇਸ ਫੈਸਲੇ ਨਾਲ ਸਰਪੰਚਾਂ ਦੀ ਹੋਵੇਗੀ ਡੀਸੀ ਜਿੰਨੀ ਟੋਹਰ

ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਹੁਦਾ ਸੰਭਾਲੇ ਅਜੇ ਕੁਝ ਦਿਨ ਹੀ ਹੋਏ ਹਨ। ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਨੇ ਕਈ ਅਹਿਮ ਫੈਸਲੇ ਲਏ ਹਨ। ਜਿਸ ਦਾ ਕਾਫੀ ਸਵਾਗਤ ਵੀ ਹੋਇਆ ਹੈ। ਪਹਿਲਾਂ ਉਹ ਐਲਾਨ ਕਰ ਚੁੱਕੇ ਹਨ ਕਿ ਉਹ ਹਰ ਹਫਤੇ ਕੈਬਨਿਟ ਦੀ ਮੀਟਿੰਗ ਕਰਿਆ ਕਰਨਗੇ। ਉਨ੍ਹਾਂ ਨੇ ਅਫ਼ਸਰਸ਼ਾਹੀ ਨੂੰ ਵੀ ਜਨਤਾ ਦੀ ਗੱਲ ਸੁਣਨ ਦੀ ਹਦਾਇਤ ਕੀਤੀ ਸੀ। ਇਸ ਤੋਂ ਬਿਨਾਂ ਉਨ੍ਹਾਂ ਨੇ ਆਪਣੀ ਖ਼ੁਦ ਦੀ ਸਕਿਉਰਿਟੀ ਘੱਟ ਕੀਤੇ ਜਾਣ ਦੀ ਗੱਲ ਆਖੀ ਸੀ।

ਉਹ ਪਹਿਲੇ ਮੁੱਖ ਮੰਤਰੀ ਹਨ, ਜੋ ਖੁਦ ਹੀ ਆਪਣੀ ਸਕਿਓਰਿਟੀ ਘੱਟ ਕੀਤੇ ਜਾਣ ਦੀ ਗੱਲ ਆਖ ਰਹੇ ਹਨ। ਜਲੰਧਰ ਦੇ ਕਾਲਜ ਵਿੱਚ ਉਹ ਖੁਦ ਹੀ ਆਪਣੀ ਸੁਰੱਖਿਆ ਛਤਰੀ ਤੋਂ ਬਾਹਰ ਜਾਂਦੇ ਦੇਖੇ ਗਏ। ਜਿਵੇਂ ਉਹ ਆਮ ਲੋਕਾਂ ਵਿੱਚ ਵਿਚਰਨਾ ਚਾਹੁੰਦੇ ਹੋਣ। ਮੁੱਖ ਮੰਤਰੀ ਨੇ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਇਕ ਹੋਰ ਐਲਾਨ ਕੀਤਾ ਹੈ। ਜਿਸ ਮੁਤਾਬਕ ਹੁਣ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵਿਸ਼ੇਸ਼ ਐਂਟਰੀ ਪਾਸ ਜਾਰੀ ਕੀਤੇ ਜਾਣਗੇ।

ਇਨ੍ਹਾਂ ਪ੍ਰਤੀਨਿਧੀਆਂ ਵਿਚ ਸਰਪੰਚ ਅਤੇ ਮਿਉਂਸਿਪਲ ਕੌਂਸਲਰ ਆਉਂਦੇ ਹਨ। ਹੁਣ ਇਹ ਪ੍ਰਤੀਨਿਧੀ ਚੰਡੀਗਡ਼੍ਹ ਦੇ ਸਿਵਲ ਸਕੱਤਰੇਤ ਵਿੱਚ ਐਂਟਰੀ ਪਾਸ ਵਿਖਾ ਕੇ ਸੌਖ ਨਾਲ ਦਾਖ਼ਲ ਹੋ ਸਕਣਗੇ। ਸਰਕਾਰ ਦੇ ਇਸ ਫ਼ੈਸਲੇ ਨਾਲ ਇਨ੍ਹਾਂ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਇਕ ਵੱਖਰਾ ਮਾਣ ਹਾਸਲ ਹੋਵੇਗਾ। ਇਹ ਐਂਟਰੀ ਪਾਸ ਡਿਪਟੀ ਕਮਿਸ਼ਨਰ ਜਾਂ ਐਸ ਡੀ ਐਮ ਦੁਆਰਾ ਜਾਰੀ ਕੀਤੇ ਜਾਣਗੇ।

Leave a Reply

Your email address will not be published. Required fields are marked *