CM ਚੰਨੀ ਬਾਰੇ ਆਹ ਕੀ ਬੋਲ ਗਏ ਕਿਸਾਨ ਆਗੂ, ਲੋਕਾਂ ਨੇ ਕਮੈਂਟਾਂ ਚ ਲਾਈ ਕਲਾਸ

ਕਿਸਾਨਾਂ ਨੇ 10 ਮਹੀਨਿਆਂ ਤੋਂ ਦਿੱਲੀ ਵਿਖੇ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਦੁਆਰਾ ਹੋਂਦ ਵਿੱਚ ਲਿਆਂਦੇ ਗਏ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਸਬੰਧੀ ਕਈ ਵਾਰ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋ ਚੁੱਕੀ ਹੈ। ਜਿਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਦਿੱਲੀ ਵਿਖੇ ਕਿਸਾਨ ਧਰਨੇ ਵਿਚ ਸ਼ਾਮਲ ਹੋਣਗੇ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨ ਅਤੇ ਕਿਸਾਨਾਂ ਲਈ ਜਾਨ ਵੀ ਦੇ ਸਕਦੇ ਹਨ। ਹੁਣ ਵੱਡਾ ਬਿਆਨ ਸੰਗਰੂਰ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਿੱਲੀ ਕਿਉਂ ਜਾਣਗੇ? ਕੀ ਉਹ ਛਿੱਤਰ ਖਾਣ ਜਾਣਗੇ? ਕਿਸਾਨ ਆਗੂ ਦਾ ਸਵਾਲ ਹੈ ਕੀ ਮੁੱਖ ਮੰਤਰੀ ਨੂੰ ਕਿਸੇ ਨੇ ਦਿੱਲੀ ਆਉਣ ਦਾ ਸੱਦਾ ਦਿੱਤਾ ਹੈ? ਜੇਕਰ ਮੁੱਖ ਮੰਤਰੀ ਨੂੰ ਕਿਸੇ ਨੇ ਸਵਾਲ ਪੁੱਛਿਆ ਕਿ ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ।

ਕੀ ਸਾਰਾ ਕਰਜ਼ਾ ਮੁਆਫ ਹੋ ਗਿਆ ਹੈ? ਕਿਸਾਨ ਆਗੂ ਦਾ ਹੋਰ ਕਹਿਣਾ ਹੈ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੀ ਰੁਜ਼ਗਾਰ ਦੇ ਦਿੱਤਾ ਗਿਆ ਹੈ? ਜਦੋਂ ਮੁੱਖ ਮੰਤਰੀ ਨੂੰ ਇਹ ਸੁਆਲ ਪੁੱਛੇ ਗਏ ਤਾਂ ਉਹ ਕੀ ਜਵਾਬ ਦੇਣਗੇ। ਕੀ ਮੁੱਖ ਮੰਤਰੀ ਉੱਥੇ ਛਿੱਤਰ ਖਾਣ ਜਾਵੇਗਾ? ਕਿਸਾਨ ਆਗੂ ਦਾ ਕਹਿਣਾ ਹੈ ਕਿ ਚੰਨੀ ਆਪਣਾ ਘਰ ਹੀ ਸਾਂਭ ਲਵੇ। ਉਗਰਾਹਾਂ ਦੇ ਇਸ ਬਿਆਨ ਤੋਂ ਬਾਅਦ ਦੇਖਣਾ ਹੋਵੇਗਾ, ਮੁੱਖ ਮੰਤਰੀ ਕੀ ਫ਼ੈਸਲਾ ਲੈਂਦੇ ਹਨ?

ਕੀ ਉਹ ਦਿੱਲੀ ਧਰਨੇ ਵਿੱਚ ਜਾਣਗੇ ਜਾਂ ਨਹੀਂ? ਇਸ ਦਾ ਪਤਾ ਅਗਲੇ ਦਿਨਾਂ ਵਿੱਚ ਲੱਗ ਜਾਵੇਗਾ। ਹੁਣ ਤਕ ਤਾਂ ਕਿਸਾਨਾਂ ਵੱਲੋਂ ਜ਼ਿਆਦਾਤਰ ਭਾਜਪਾ ਆਗੂਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਉਗਰਾਹਾਂ ਦੇ ਇਸ ਬਿਆਨ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕਿਸ ਪਾਸੇ ਮੋੜਾ ਲੈਂਦੇ ਹਨ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *