ਮਹੀਨਾ ਵੀ ਨੀ ਹੋਇਆ ਵਿਆਹ ਨੂੰ, ਘਰੋਂ ਕੱਢਤੀ ਮਾਂ, ਕੰਧ ਟੱਪਕੇ ਵੜਨ ਲੱਗੀ ਅੰਦਰ ਤਾਂ ਹੋ ਗਿਆ ਹੰਗਾਮਾ

ਲੁਧਿਆਣਾ ਦੇ ਫੇਸ ਨੰਬਰ 1, ਅਰਬਨ ਅਸਟੇਟ ਦੁੱਗਰੀ ਵਿਖੇ ਇਕ ਔਰਤ ਸੋਨੀਆ ਗੁਪਤਾ ਨੇ ਆਪਣੇ ਸਹੁਰਾ ਪਰਿਵਾਰ ਤੇ ਉਸ ਨੂੰ ਘਰੋਂ ਕੱਢ ਦੇਣ ਦੇ ਦੋਸ਼ ਲਗਾਏ ਹਨ। ਔਰਤ ਨਾਰਵੇ ਦੀ ਸਿਟੀਜ਼ਨ ਵੀ ਹੈ। ਜਦੋਂ ਉਸ ਨੇ ਅਦਾਲਤ ਤੋਂ ਘਰ ਅੰਦਰ ਦਾਖਲ ਹੋਣ ਦੀ ਇਜਾਜ਼ਤ ਲੈ ਲਈ ਤਾਂ ਗੇਟ ਮੈਨ ਨੇ ਉਸ ਨੂੰ ਗੇਟ ਤੇ ਰੋਕ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਆਪਸ ਵਿਚ ਗਰਮਾ ਗਰਮੀ ਹੋ ਗਈ। ਸੋਨੀਆ ਗੁਪਤਾ ਨੇ ਦੱਸਿਆ ਹੈ ਕਿ ਉਸ ਦਾ ਵਿਆਹ 27 ਸਾਲ ਪਹਿਲਾਂ ਹੋਇਆ ਸੀ।

ਉਸ ਦਾ ਇਕ ਪੁੱਤਰ ਅਤੇ ਧੀ ਹਨ। ਧੀ ਦਾ ਲਗਪਗ ਡੇਢ ਮਹੀਨਾ ਪਹਿਲਾਂ ਵਿਆਹ ਕੀਤਾ ਹੈ। ਹੁਣ ਉਸ ਦਾ ਪਤੀ ਉਸ ਨੂੰ ਘਰ ਅੰਦਰ ਦਾਖ਼ਲ ਨਹੀਂ ਹੋਣ ਦੇ ਰਿਹਾ। ਸੋਨੀਆ ਦੇ ਦੱਸਣ ਮੁਤਾਬਕ ਉਸ ਨੇ ਅਦਾਲਤ ਤੋਂ ਸਟੇਅ ਆਰਡਰ ਵੀ ਲਏ ਹਨ। ਪੁਲਿਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਸ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਦੇ ਬੱਚੇ ਵੀ ਪਿਤਾ ਦਾ ਸਾਥ ਦੇ ਰਹੇ ਹਨ। ਸੋਨੀਆ ਨੇ ਇਨਸਾਫ ਦੀ ਮੰਗ ਕੀਤੀ ਹੈ। ਸੋਨੀਆ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਫਰਵਰੀ 1994 ਵਿੱਚ ਪੈਲੇਸ ਵਿੱਚ ਕੀਤਾ ਸੀ।

ਜਿਸ ਵਿੱਚ ਲਗਪਗ 1000 ਵਿਅਕਤੀ ਬਰਾਤ ਵਿੱਚ ਸ਼ਾਮਲ ਹੋਏ ਸਨ। ਜਿਨ੍ਹਾਂ ਦੀ ਸੇਵਾ ਤੇ ਚੋਖੀ ਰਕਮ ਖ਼ਰਚ ਆਈ ਸੀ। ਉਨ੍ਹਾਂ ਦਾ ਜੁਆਈ ਕਈ ਵਾਰ ਖਿੱਚ ਧੂਹ ਕਰਕੇ ਉਨ੍ਹਾਂ ਦੀ ਧੀ ਨੂੰ ਘਰ ਤੋਂ ਬਾਹਰ ਕੱਢ ਚੁੱਕਾ ਹੈ। ਉਹ ਨਾਰਵੇ ਵਿੱਚੋਂ ਆਪਣੀਆਂ ਗ਼ਲਤੀਆਂ ਕਾਰਨ ਭੱਜਿਆ ਅਤੇ ਦੁਬਾਰਾ ਵਾਪਸ ਨਹੀਂ ਗਿਆ। ਸੋਨੀਆ ਦਾ ਪਤੀ ਉਸ ਤੋਂ 12-13 ਕਰੋੜ ਰੁਪਏ ਵੀ ਲੈ ਚੁੱਕਾ ਹੈ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਪਤੀ ਪਤਨੀ ਦਾ ਆਪਸੀ ਵਿਵਾਦ ਹੈ।

ਉਹ ਦੋਵਾਂ ਨੂੰ ਬਿਠਾ ਕੇ ਮਸਲਾ ਹੱਲ ਕਰਵਾ ਦੇਣਗੇ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਸੋਨੀਆ ਨਾਲ ਪਿਛਲੇ 27 ਸਾਲਾਂ ਤੋਂ ਧੱਕਾ ਹੋ ਰਿਹਾ ਹੈ। ਉਸ ਨੂੰ ਕਦੇ ਪੇਕੇ ਘਰ ਕਿਸੇ ਖ਼ੁਸ਼ੀ ਗ਼ਮੀ ਵਿੱਚ ਵੀ ਨਹੀਂ ਜਾਣ ਦਿੱਤਾ ਗਿਆ। ਉਸ ਨਾਲ ਖਿੱਚ ਧੂਹ ਹੁੰਦੀ ਰਹੀ ਹੈ। ਸੋਨੀਆ ਨੇ ਵਿਦੇਸ਼ ਵਿੱਚ ਰਹਿ ਕੇ ਵੀ ਡਿਊਟੀ ਕੀਤੀ। ਹੁਣ ਉਸ ਨੂੰ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *