ਸਕੂਟਰੀ ਤੇ ਸੈਲੂਨ ਜਾ ਰਹੀ ਕੁੜੀ ਨਾਲ ਵੱਡੀ ਜੱਗੋ, ਤੇਰਵੀ ਪਾਪੀਓ ਤੁਹਾਡੇ ਹੱਥ ਨਾ ਕੰਬੇ ਤੇ-ਜਾ-ਬ ਸੁੱਟਦਿਆਂ

ਇਕ ਪਾਸੇ ਤਾਂ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਦਿੱਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਬੇਟੀਆਂ ਨਾਲ ਧੱਕਾ ਹੋ ਰਿਹਾ ਹੈ। ਉਹ ਘਰ ਤੋਂ ਬਾਹਰ ਕਿਤੇ ਵੀ ਸੁਰੱਖਿਅਤ ਨਹੀਂ ਹਨ। ਘਟਨਾ ਖੰਨਾ ਦੀ ਹੈ। ਜਿੱਥੇ ਇੱਕ ਨੌਜਵਾਨ ਲੜਕੀ ਤੇ ਗੁਆਂਢ ਦੇ ਲੜਕੇ ਨੇ ਤੇਜਾਬ ਪਾ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਲੜਕੀ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਉਹ ਐਕਟਿਵਾ ਦੇ ਮਗਰ ਬੈਠ ਕੇ ਆਪਣੇ ਕੰਮ ਤੇ ਸੈਲੂਨ ਜਾ ਰਹੀ ਸੀ।

ਰਸਤੇ ਵਿੱਚ ਸੰਦੀਪ ਸਿੰਘ ਉਰਫ ਸੋਨਾ ਨੇ ਉਸ ਦੇ ਚਿਹਰੇ ਤੇ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਚੁੰਨੀ ਅਤੇ ਹੱਥ ਚਿਹਰੇ ਅੱਗੇ ਕਰ ਲਏ। ਇਸ ਕਰਕੇ ਹੱਥਾਂ ਅਤੇ ਹੋਰ ਚਮੜੀ ਤੇ ਤੇਜਾਬ ਪੈ ਗਿਆ। ਅਮਨਦੀਪ ਕੌਰ ਦੇ ਦੱਸਣ ਮੁਤਾਬਕ 3 ਮਹੀਨੇ ਪਹਿਲਾਂ ਵੀ ਸੰਦੀਪ ਨੇ ਇੱਟ ਨਾਲ ਉਸ ਦਾ ਸਿਰ ਪਾੜ ਦਿੱਤਾ ਸੀ। ਪੁਲਿਸ ਨੇ ਹੁਣ ਤੱਕ ਉਸ ਨੂੰ ਕਾਬੂ ਨਹੀਂ ਕੀਤਾ। ਅਮਨਦੀਪ ਕੌਰ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭੈਣ ਮੈਡਮ ਦੇ ਪਿੱਛੇ ਐਕਟਿਵਾ ਤੇ ਬੈਠਕੇ ਸੈਲੂਨ ਜਾ ਰਹੀ ਸੀ।

ਰਸਤੇ ਵਿੱਚ ਉਨ੍ਹਾਂ ਦੇ ਗੁਆਂਢੀ ਸੰਦੀਪ ਨੇ ਅਮਨਦੀਪ ਤੇ ਤੇਜ਼ਾਬ ਪਾ ਦਿੱਤਾ । ਸੰਦੀਪ ਤੇ ਪਹਿਲਾਂ ਵੀ ਪਰਚਾ ਦਰਜ ਹੈ । ਉਸ ਨੇ ਇੱਟ ਨਾਲ 3 ਮਹੀਨੇ ਪਹਿਲਾਂ ਅਮਨਦੀਪ ਦਾ ਸਿਰ ਪਾੜ ਦਿੱਤਾ ਸੀ । ਇਕ ਹੋਰ ਵਿਅਕਤੀ ਨੇ ਵੀ ਇਸ ਮਾਮਲੇ ਵਿਚ ਸੰਦੀਪ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਕਾਰਨ ਹੀ ਕੁੜੀਆਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ । ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਕੌਰ ਬਿਊਟੀ ਪਾਰਲਰ ਤੇ ਨੌਕਰੀ ਕਰਦੀ ਹੈ ।

ਜਦੋਂ ਉਹ ਆਪਣੇ ਘਰ ਛੋਟੇ ਖੰਨੇ ਤੋਂ ਡਿਊਟੀ ਤੇ ਪੈਦਲ ਜਾਣ ਲੱਗੀ ਤਾਂ ਸੰਦੀਪ ਉਰਫ ਸੋਨਾ ਨੇ ਉਸ ਨੂੰ ਘੇਰ ਲਿਆ। ਜਿਸ ਕਰਕੇ ਉਹ ਵਾਪਸ ਘਰ ਮੁੜ ਆਈ। ਇੰਨੇ ਵਿੱਚ ਬਿਊਟੀ ਪਾਰਲਰ ਤੇ ਮੈਨੇਜਰ ਵਜੋਂ ਕੰਮ ਕਰਦੀ ਗੁਰਦੀਪ ਕੌਰ ਐਕਟਿਵਾ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਈ ਅਤੇ ਉਹ ਐਕਟਿਵਾ ਤੇ ਬਿਊਟੀ ਪਾਰਲਰ ਨੂੰ ਚੱਲ ਪਈਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਰਸਤੇ ਵਿਚ ਸੰਦੀਪ ਫਿਰ ਉਨ੍ਹਾਂ ਨੂੰ ਆ ਰਲਿਆ। ਕੋਈ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਸੰਦੀਪ ਪਿੱਛੇ ਬੈਠਾ ਸੀ।

ਸੰਦੀਪ ਨੇ ਐਕਟਿਵਾ ਦੇ ਪਿੱਛੇ ਬੈਠੀ ਅਮਨਦੀਪ ਕੌਰ ਤੇ ਤੇਜ਼ਾਬ ਪਾ ਦਿੱਤਾ। ਅਮਨਦੀਪ ਕੌਰ ਨੇ ਫੋਨ ਕਰ ਕੇ ਆਪਣੇ ਭਰਾ ਨੂੰ ਬੁਲਾਇਆ। ਜਿਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਘਰ ਤੋਂ ਦੌੜ ਗਿਆ ਹੈ ਅਤੇ ਘਰ ਤਾਲਾ ਲੱਗਾ ਹੋਇਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਪਡ਼ਤਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮੋਟਰਸਾਈਕਲ ਚਾਲਕ ਨੂੰ ਅਮਨਦੀਪ ਕੌਰ ਜਾਣਦੀ ਨਹੀਂ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *