ਹਰਿਮੰਦਰ ਸਾਹਿਬ ਵਿਖੇ ਔਰਤ ਨਾਲ ਹੋਇਆ ਵੱਡਾ ਚਮਤਕਾਰ, ਗੁਰੂ ਰਾਮਦਾਸ ਜੀ ਨੇ ਦਿੱਤਾ ਨਵਾਂ ਜੀਵਨ

ਅਸੀਂ ਸਾਰਿਆਂ ਨੇ ਇਹ ਕਥਨ ਤਾਂ ਸੁਣਿਆ ਹੀ ਹੋਵੇਗਾ, ਕਿ ਜਿੱਥੇ ਦਵਾ ਕੰਮ ਨਹੀਂ ਕਰਦੀ ਉਥੇ ਦੁਆ ਦਾ ਕੰਮ ਕਰ ਜਾਂਦੀ ਹੈ। ਕੈਂਸਰ ਵਰਗੀਆਂ ਬੀਮਾਰੀਆਂ ਦਾ ਇਲਾਜ ਬਹੁਤ ਘੱਟ ਮਿਲਦਾ ਹੈ ਪਰ ਕਦੇ ਕਦੇ ਇਨਸਾਨ ਨਾਲ ਅਜਿਹੇ ਚਮਤਕਾਰ ਹੋ ਜਾਂਦੇ ਹਨ ਜਿਸ ਤੇ ਯਕੀਨ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਚਮਤਕਾਰ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਦਵਿੰਦਰ ਕੌਰ ਨਾਮਕ ਔਰਤ ਦਾ 8 ਸਾਲ ਪੁਰਾਣਾ ਕੈਂਸਰ ਦਾ ਰੋਗ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਠੀਕ ਹੋ ਗਿਆ।

ਇਸ ਪੂਰੀ ਘਟਨਾ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇਸ ਨੂੰ ਚਮਤਕਾਰ ਤੋਂ ਘੱਟ ਨਹੀਂ ਕਹੋਗੇ। ਦਵਿੰਦਰ ਕੌਰ ਵਾਸੀ ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗੁਰੂ ਰਾਮਦਾਸ ਜੀ ਵੱਲੋਂ ਉਨ੍ਹਾਂ ਦੇ ਸਿਰ ਤੇ ਬਹੁਤ ਵੱਡਾ ਚਮਤਕਾਰ ਕੀਤਾ ਗਿਆ। ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕੈਂਸਰ ਵਰਗਾ ਭਿਆਨਕ ਰੋਗ ਹੈ। ਜੋ ਕਿ 8 ਸਾਲ ਪੁਰਾਣਾ ਹੈ। ਜਦੋਂ ਉਨ੍ਹਾਂ ਦਾ ਲੜਕਾ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰ ਦੁਆਰਾ ਪਤਾ ਲਗਾ ਕਿ ਉਨ੍ਹਾਂ ਨੂੰ ਕੈਂਸਰ ਦਾ ਰੋਗ ਹੈ।ਉਨ੍ਹਾਂ ਦਾ ਲੜਕਾ ਉਨ੍ਹਾਂ ਨੂੰ ਉਸੇ ਸਮੇਂ ਨੂੰ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਗੁਰੂ ਘਰ ਲੈ ਕੇ ਪਹੁੰਚ ਗਿਆ

ਅਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਉਨ੍ਹਾਂ ਦੇ ਠੀਕ ਹੋਣ ਲਈ ਅਰਦਾਸ ਬੇਨਤੀ ਕੀਤੀ, ਨਾਲ ਹੀ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਰਵਣ ਪੁੱਤ ਨੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਦੀ ਦਿਨ ਰਾਤ ਸੇਵਾ ਕੀਤੀ। ਜਦੋਂ ਉਨ੍ਹਾਂ ਵੱਲੋਂ ਗੁਰੂ ਰਾਮਦਾਸ ਹਸਪਤਾਲ ਵਿੱਚ ਦੁਬਾਰਾ ਟੈਸਟ ਕਰਵਾਇਆ ਗਿਆ ਤਾਂ ਗੁਰੂ ਰਾਮਦਾਸ ਜੀ ਦੀ ਮੇਹਰ ਸਦਕਾ ਉਹਨਾਂ ਦਾ ਕੈਂਸਰ ਦਾ ਰੋਗ ਠੀਕ ਹੋ ਗਿਆ ਸੀ। ਜਿਸ ਦਾ ਉਹ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ। ਪਰਿਵਾਰਿਕ ਮੈਂਬਰ ਗੁਰਪ੍ਰੀਤ ਸਿੰਘ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਕੌਰ ਨੂੰ ਸਾਢੇ 3 ਮਹੀਨੇ ਪਹਿਲਾਂ ਤਕਲੀਫ਼ ਹੋਈ ਸੀ।

ਜਿਸ ਦਾ ਇਲਾਜ ਕਰਵਾਉਣ ਲਈ ਉਹ ਡਾਕਟਰ ਕੋਲ ਗਏ ਸਨ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਦਵਿੰਦਰ ਕੌਰ ਨੂੰ ਕੈਂਸਰ ਦੀ ਸ਼ਿਕਾਇਤ ਹੈ ਅਤੇ ਇਹ ਰੋਗ ਉਨ੍ਹਾਂ ਨੂੰ 8 ਸਾਲ ਪਹਿਲਾ ਦਾ ਹੈ। ਦਵਿੰਦਰ ਕੌਰ ਦਾ ਟੈਸਟ ਕਰਵਾਇਆ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੱਕਾ ਹੋ ਗਿਆ ਕਿ ਦਵਿੰਦਰ ਕੌਰ ਨੂੰ ਕੈਂਸਰ ਦਾ ਰੋਗ ਹੈ। ਡਾਕਟਰ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਦਾ ਤੁਰੰਤ ਇਲਾਜ ਕਰਵਾਇਆ ਜਾਵੇ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹੈ ਉਨ੍ਹਾਂ ਨੇ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅਰਦਾਸ ਬੇਨਤੀ ਕੀਤੀ।

ਜਿਸ ਤੋਂ ਬਾਅਦ ਉਹ ਗੁਰੂ ਰਾਮਦਾਸ ਹਸਪਤਾਲ ਵਿਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੀ ਸਿੰਘਣੀ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਨੇ ਅੱਜ ਤੱਕ ਅਜਿਹਾ ਚਮਤਕਾਰ ਹੁੰਦਾ ਨਹੀਂ ਦੇਖਿਆ। 8 ਸਾਲ ਪੁਰਾਣਾ ਕੈਂਸਰ ਦਾ ਰੋਗ ਤਿੰਨ ਮਹੀਨਿਆਂ ਵਿੱਚ ਠੀਕ ਹੋ ਜਾਵੇ। ਇਸ ਕਾਰਨ ਉਹ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਅਤੇ ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਗੁਰੂ ਦੀ ਨਗਰੀ ਪਹੁੰਚੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *