ਮਾੜੀ ਜਨਾਨੀ ਖਾ ਗਈ ਮਾਪਿਆਂ ਦਾ ਜਵਾਨ ਪੁੱਤ? ਖੇਤਾਂ ਚ ਪਈ ਮਿਲੀ ਮੁੰਡੇ ਦੀ ਲਾਸ਼

ਇਹ ਮਾਮਲਾ ਗੁਰਦਾਸਪੁਰ  ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਇਕ ਔਰਤ ਵੱਲੋਂ ਲੜਕੇ ਨੂੰ ਅਮਲ ਉੱਤੇ ਲਗਾ ਦਿੱਤਾ ਗਿਆ ਸੀ। ਜਿਸ ਦੀ ਬੀਤੇ ਦਿਨੀਂ ਮੋਤ ਹੋ ਗਈ। ਇਸ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਅ ਗਈ ਹੈ ਅਤੇ ਪਿੰਡ ਵਾਸੀਆਂ ਵੱਲੋਂ ਔਰਤ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਦੇ ਹੀ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਂ ਦੇ ਦੱਸਣ ਮੁਤਾਬਿਕ ਕੱਲ੍ਹ ਜਦੋਂ ਉਹ ਵਿਹੜੇ ਵਿਚ ਬੈਠੇ ਚਾਹ ਪੀ ਰਹੇ ਸਨ ਤਾਂ

ਪਿੰਡ ਦੀ ਕੁਲਦੀਪ ਕੌਰ ਨਾਮਕ ਔਰਤ ਉਨ੍ਹਾਂ ਦੇ ਲੜਕੇ ਹਰਪ੍ਰੀਤ ਨੂੰ ਬੁਲਾ ਕੇ ਲੈ ਗਈ। ਹਰਪ੍ਰੀਤ ਦੀ ਮਾਂ ਅਤੇ ਉਸ ਦੇ ਮਾਮੇ ਦੇ ਮੁੰਡੇ ਵੱਲੋਂ ਹਰਪ੍ਰੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਔਰਤ ਦੇ ਨਾਲ ਸਕੂਟਰੀ ਤੇ ਬੈਠ ਕੇ ਚਲਾ ਗਿਆ। ਵਿਅਕਤੀ ਦਾ ਕਹਿਣਾ ਹੈ ਕਿ ਪਤਾ ਨਹੀਂ ਕੁਲਦੀਪ ਕੌਰ ਹਰਪ੍ਰੀਤ ਨੂੰ ਕਿੱਥੇ ਲੈ ਕੇ ਗਈ, ਜਿਸ ਦਾ ਸ਼ਾਮ ਤੱਕ ਕੋਈ ਵੀ ਅਤਾ ਪਤਾ ਨਹੀਂ ਸੀ। ਉਸ ਦੇ ਪਰਿਵਾਰ ਵੱਲੋਂ ਉਸ ਨੂੰ ਲੱਭਿਆ ਜਾ ਰਿਹਾ ਸੀ।

ਸ਼ਾਮ ਦੇ ਸਮੇਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਥਾਣਾ ਸਦਰ ਵਿਚ ਪੈ ਰਹੇ ਪਿੰਡ ਭੁੱਲਰ ਵਿਚ ਪਈ ਹੈ। ਪਿੰਡ ਦੇ ਸਾਬਕਾ ਸਰਪੰਚ ਸੋਨੂੰ ਅਤੇ ਪਿੰਡ ਦੀ ਪੰਚਾਇਤ ਦੇ ਯਤਨ ਸਦਕਾ ਉਹ ਸਾਰੇ ਘਟਨਾ ਸਥਾਨ ਉਤੇ ਪਹੁੰਚੇ ਅਤੇ ਦੇਖਿਆ ਕਿ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਪਈ ਸੀ, ਜਿਸ ਦੇ ਕੋਲ ਉਸੇ ਔਰਤ ਦੀ ਸਕੂਟਰੀ ਵੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੁਲਦੀਪ ਕੌਰ ਵੱਲੋ ਲੜਕੇ ਨੂੰ ਅਮਲ ਤੇ ਲਗਾਇਆ ਗਿਆ ਸੀ। ਅਮਲ ਦੀ ਜ਼ਿਆਦਾ ਵਰਤੋਂ ਕਾਰਨ ਹੀ ਲੜਕੇ ਦੀ ਮੋਤ ਹੋਈ ਹੈ। ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ।

ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ ਕੌਰ ਹਰਪ੍ਰੀਤ ਸਿੰਘ ਨੂੰ 2 ਸਾਲ ਤੋਂ ਆਪਣੇ ਨਾਲ ਲੈ ਕੇ ਘੁੰਮ ਰਹੀ ਹੈ ਅਤੇ ਉਸ ਤੋਂ ਮਾੜੇ ਕੰਮ ਕਰਵਾਉਂਦੀ ਸੀ। ਔਰਤ ਵੱਲੋਂ ਇਸ ਪਿੰਡ ਦਾ ਬੇੜਾ ਕਰ ਦਿੱਤਾ ਗਿਆ ਹੈ, ਜਿਸ ਉੱਤੇ ਪਹਿਲਾਂ ਵੀ ਪਰਚੇ ਹੋ ਚੁੱਕੇ ਹਨ। ਇਸ ਦਾ ਲੜਕਾ ਵੀ ਜੇ-ਲ ਅੰਦਰ ਹੈ। ਫਿਰ ਵੀ ਔਰਤ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ। ਮਾਂ ਦਾ ਕਹਿਣਾ ਹੈ ਕਿ ਕੁਲਦੀਪ ਕੌਰ ਉਤੇ 302 ਅਤੇ ਅਮਲ ਦੀ ਵਿਕਰੀ ਕਰਨ ਦਾ ਪਰਚਾ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਪਿੰਡ ਬਚ ਸਕੇ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਸਮੇਂ ਇਤਲਾਹ ਮਿਲੀ ਸੀ ਕਿ ਪਿੰਡ ਭੁੱਲਰ ਵਿੱਚ ਇੱਕ ਮ੍ਰਿਤਕ ਦੇਹ ਪਈ ਹੈ। ਉਹ ਤੁਰੰਤ ਘਟਨਾ ਸਥਾਨ ਉਤੇ ਪਹੁੰਚੇ। ਉਨਾਂ ਨੇ ਲੋਕਾਂ ਕੋਲੋਂ ਪੁੱਛਗਿਛ ਕੀਤੀ ਅਤੇ ਮ੍ਰਿਤਕ ਦੇ ਪਿੰਡ ਦੇ ਸਰਪੰਚ ਦਾ ਨੰਬਰ ਲੈ ਕੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ। ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ 23 ਸਾਲ ਦੇ ਕਰੀਬ ਸੀ। ਜਿਸ ਦੀ ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਮੋਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਵੱਲੋਂ ਦੋਸ਼ੀਆਂ ਤੇ 304 ਅਤੇ ਬਣਦਾ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *