ਅਕਾਲੀ ਦਲ ਦਾ ਲੀਡਰ ਆਇਆ ਸੀ ਚੁੱਪ ਚਪੀਤੇ ਪਿੰਡ ਚ, ਕਿਸਾਨਾਂ ਨੂੰ ਲੱਗ ਗਿਆ ਪਤਾ, ਪੈ ਗਿਆ ਵੱਡਾ ਪੰਗਾ

3 ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ 10 ਮਹੀਨੇ ਤੋਂ ਮੋਰਚਾ ਲਗਾਇਆ ਹੋਇਆ ਹੈ। ਪਹਿਲਾਂ ਤਾਂ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਕੋਈ ਸਿਆਸੀ ਸਰਗਰਮੀ ਕਰਨ ਤੋਂ ਰੋਕਿਆ ਜਾਂਦਾ ਸੀ ਪਰ ਹੁਣ ਤਾਂ ਕਿਸਾਨ ਸਾਰੀਆਂ ਹੀ ਪਾਰਟੀਆਂ ਨੂੰ ਰੋਕਣ ਲੱਗ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਤਾਂ ਆਪਣੀਆਂ ਸਿਆਸੀ ਸਰਗਰਮੀਆਂ ਹੀ ਪੰਜਾਬ ਵਿੱਚ ਬੰਦ ਕਰ ਦਿੱਤੀਆਂ ਹਨ। ਇਸ ਸਮੇਂ ਸਭ ਤੋਂ ਮਾੜੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੈ।

ਜਿਸ ਨੂੰ ਕਿਸਾਨ ਕੋਈ ਸਿਆਸੀ ਸਰਗਰਮੀ ਨਹੀਂ ਕਰਨ ਦੇ ਰਹੇ। ਫਿਰੋਜ਼ਪੁਰ ਦੇ ਪਿੰਡ ਕਿਲਚਾ ਵਿੱਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਮੋੰਟੂ ਵੋਹਰਾ ਨੂੰ ਕਿਸਾਨਾਂ ਦੀ ਨਾਰਾਜ਼ਗੀ ਝੱਲਣੀ ਪਈ। ਜਦੋਂ ਮੋਂਟੂ ਵੋਹਰਾ ਇਸ ਪਿੰਡ ਵਿੱਚ ਆਏ ਤਾਂ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਵੇਂ ਮੋਂਟੂ ਵੋਹਰਾ ਗੱਡੀ ਵਿਚੋਂ ਬਾਹਰ ਨਹੀਂ ਨਿਕਲੇ ਪਰ ਉਨ੍ਹਾਂ ਦੇ ਸਮਰਥਕਾਂ ਨੂੰ ਪਿੰਡ ਵਾਸੀਆਂ ਨੇ ਬਹੁਤ ਠੰਢੀਆਂ ਤੱਤੀਆਂ ਸੁਣਾਈਆਂ। ਇੱਕ ਵਾਰ ਤਾਂ ਮਾਹੌਲ ਕਾਫੀ ਗਰਮਾ ਗਿਆ।

ਜਿਸ ਕਰਕੇ ਅਕਾਲੀ ਲੀਡਰ ਦੀ ਟੀਮ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਪਿੰਡ ਵਾਸੀ ਇਕ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਤਕ 3 ਖੇਤੀ ਕਾ ਨੂੰ ਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਰਾਜਨੀਤਿਕ ਆਗੂ ਨਾ ਆਵੇ। ਇਸ ਨਾਲ ਪਿੰਡ ਦਾ ਮਾਹੌਲ ਖ਼ਰਾਬ ਹੁੰਦਾ ਹੈ। ਜੇਕਰ ਫੇਰ ਵੀ ਇਹ ਲੀਡਰ ਨਹੀਂ ਹਟਦੇ ਤਾਂ ਅੰਜਾਮ ਦੇ ਉਹ ਖ਼ੁਦ ਜ਼ਿੰਮੇਵਾਰ ਹੋਣਗੇ। ਮੋਂਟੂ ਵੋਹਰਾ ਦੇ ਪੱਖੀ ਇਕ ਵਿਅਕਤੀ ਦਾ ਕਹਿਣਾ ਹੈ ਕਿ ਮੋਂਟੂ ਵੋਹਰਾ ਨੂੰ ਰੋਕਣ ਵਾਲਿਆਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਸਿੰਘ ਸਮੇਤ ਕੁਝ ਗਿਣਤੀ ਦੇ ਬੰਦੇ ਸਨ।

ਗੁਰਪ੍ਰਤਾਪ ਸਿੰਘ ਉਨ੍ਹਾਂ ਦਾ ਰਿਸ਼ਤੇਦਾਰ ਹੋਣ ਕਰਕੇ ਆਇਆ ਸੀ। ਜਿਨ੍ਹਾਂ ਨੂੰ ਸ਼ ਰਾ ਰ ਤੀ ਲੋਕਾਂ ਨੇ ਰੋਕਿਆ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਹ 15 ਸਾਲ ਲੱਖੋਵਾਲ ਨਾਲ ਅਤੇ ਸਾਢੇ 5 ਸਾਲ ਕਾਦੀਆਂ ਵਾਲੇ ਨਾਲ ਕਿਸਾਨ ਯੂਨੀਅਨ ਦਾ ਅਹੁਦੇਦਾਰ ਰਹਿ ਚੁੱਕਾ ਹੈ। ਇਕ ਲੜਕੇ ਨੇ ਦੱਸਿਆ ਹੈ ਕਿ ਉਹ ਖੁਦ ਇਨ੍ਹਾਂ ਪਿੰਡ ਵਾਸੀਆਂ ਕੋਲ ਗਿਆ ਸੀ ਕਿ ਮੋਂਟੂ ਵੋਹਰਾ ਨੇ ਆਉਣਾ ਹੈ। ਜੇਕਰ ਉਨ੍ਹਾਂ ਨੇ ਰੋ-ਸ ਹੀ ਜਤਾਉਣਾ ਹੈ ਤਾਂ ਇਕ ਪਾਸੇ ਖੜ੍ਹ ਕੇ ਜਤਾ ਲੈਣ।

ਉਸ ਨੇ ਦੱਸਿਆ ਹੈ ਕਿ ਉਹ ਖੁਦ ਕਿਸਾਨ ਹਨ ਅਤੇ ਦਿੱਲੀ ਧਰਨੇ ਤੇ ਜਾਂਦੇ ਹਨ। ਮੋਂਟੂ ਵੋਹਰਾ ਦੇ ਦੱਸਣ ਮੁਤਾਬਕ ਉਹ ਸਾਧਾਰਨ ਤੌਰ ਤੇ ਇਕ ਪਰਿਵਾਰ ਦੇ ਘਰ ਆਏ ਸਨ ਪਰ ਸਥਾਨਕ ਪਾਰਟੀ ਬਾਜ਼ੀ ਕਾਰਨ ਕੁਝ ਸ਼-ਰਾ-ਰ-ਤੀ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਹੈ। ਇਹ ਕਿਸੇ ਪਾਰਟੀ ਦੀ ਸ਼ ਰਾ ਰ ਤ ਹੋ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *